Barnala Fire News: ਮਲਟੀਨੈਸ਼ਨਲ ਟਰਾਈਡੈਂਟ ਗਰੁੱਪ ਦੇ ਧੌਲਾ ਕੰਪਲੈਕਸ `ਚ ਲੱਗੀ ਭਿਆਨਕ ਅੱਗ
Barnala Fire News: ਬਰਨਾਲਾ 'ਚ ਤੇਜ਼ ਹਨੇਰੀ ਕਾਰਨ ਮਲਟੀਨੈਸ਼ਨਲ ਟਰਾਈਡੈਂਟ ਗਰੁੱਪ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਹਾਮਣੇ ਆਇਆ ਹੈ। ਅੱਗ ਕਾਫੀ ਜ਼ਿਆਦਾ ਤੇਜ਼ੀ ਨਾਲ ਫੈਲ ਰਹੀ ਹੈ।ਜਿਸ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਕਾਫੀ ਜ਼ਿਆਦਾ ਸਹਿਮ ਦਾ ਮਹੌਲ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਇਸ ਅੱਗ 'ਤੇ ਜਲਦੀ ਕਾਬੂ ਨਾ ਪਾਇਆ ਗਿਆ ਤਾਂ ਇਹ ਅੱਗ ਕਈ ਪਿੰਡਾਂ ਨੂੰ ਸੜ ਕੇ ਸੁਆਹ ਕਰ ਦੇਵੇਗੀ।