Payal Nehar: ਪਾਇਲ ਹਲਕੇ ਦੇ ਲੋਕਾਂ ਦੀ 50 ਸਾਲ ਪੁਰਾਣੀ ਮੰਗ ਹੋਈ ਪੂਰੀ, ਨਹਿਰ `ਤੇ ਬਣੇਗਾ ਪੁੱਲ
Payal Nehar: ਪਾਇਲ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਕਰੀਬ 50 ਸਾਲ ਪੁਰਾਣੀ ਮੰਗ ਪੂਰੀ ਹੋਣ ਜਾ ਰਹੀ ਹੈ। ਇੱਥੇ ਇਤਿਹਾਸਕ ਸ਼ਹਿਰ ਰਾੜਾ ਸਾਹਿਬ ਵਿੱਚ ਨਹਿਰ ’ਤੇ ਵੱਡਾ ਪੁਲ ਬਣਾਇਆ ਜਾਵੇਗਾ। ਪੰਜਾਬ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਦਾ ਨੀਂਹ ਪੱਥਰ ਰੱਖਿਆ। ਅੰਗਰੇਜ਼ਾਂ ਦੇ ਸਮੇਂ ਬਣਾਇਆ ਗਿਆ ਪੁਲ ਕਾਫੀ ਛੋਟਾ ਹੈ। ਜਿਸ ਨਾਲ ਟ੍ਰੈਫਿਕ ਜਾਮ ਕਾਰਨ ਕਾਫੀ ਪ੍ਰੇਸ਼ਾਨੀ ਹੁੰਦੀ ਹੈ। ਨੇੜੇ ਹੀ ਇਤਿਹਾਸਕ ਗੁਰੂ ਘਰ ਰਾੜਾ ਸਾਹਿਬ ਹੈ। ਝੱਮਟ ਵਿੱਚ ਇੱਕ ਧਾਰਮਿਕ ਡੇਰਾ ਹੈ। ਐਤਵਾਰ ਨੂੰ ਸ਼ਰਧਾਲੂ ਵੱਡੀ ਗਿਣਤੀ ਵਿਚ ਆਉਂਦੇ ਹਨ।