Anandpur Sahib: ਗਲੀ `ਚ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਚੋਰ, CCTV `ਚ ਕੈਦ ਹੋਈਆਂ ਤਸਵੀਰਾਂ
Anandpur Sahib: ਪਿਛਲੇ ਕਈ ਦਿਨਾਂ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਾਹਨ ਚੋਰ ਗਿਰੋਹ ਕਾਫੀ ਸਰਗਰਮ ਹੈ। ਕੋਈ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਸ਼ਹਿਰ ਵਿੱਤ ਕੋਈ ਚੋਰੀ ਦੀ ਘਟਨਾ ਨਾ ਵਾਪਰੇ। ਬੀਤੇ ਦਿਨ ਇੱਕ ਹੋਰ ਮੋਟਰਸਾਈਕਲ ਚੋਰੀ ਦਾ ਨਵਾਂ ਮਾਮਲਾ ਸਹਾਮਣੇ ਆਇਆ ਹੈ। ਸ਼੍ਰੀ ਅਨੰਦਪੁਰ ਸਾਹਿਬ ਦੇ ਖਾਲਸਾ ਕਾਲਜ ਨੇੜੇ 1 ਨੌਜਵਾਨ ਗਲੀ 'ਚ ਖੜ੍ਹਾ ਮੋਟਰਸਾਈਕਲ ਅਰਾਮ ਨਾਲ ਚੋਰੀ ਕਰ ਕੇ ਫ਼ਰਾਰ ਹੋ ਗਿਆ। ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ। ਕਿ ਕਿਵੇਂ ਨੌਜਵਾਨ ਪਹਿਲਾਂ ਉਸ ਥਾਂ 'ਤੇ ਐਟਰ ਹੁੰਦਾ ਹੈ ਜਿਸ ਥਾਂ 'ਤੇ ਕਾਫੀ ਜ਼ਿਆਦਾ ਮੋਟਰਸਾਈਕਲ ਖੜ੍ਹੇ ਹੁੰਦੇ ਹਨ। ਉਸ ਤੋਂ ਬਾਅਦ ਆਰਾਮ ਨਾਲ ਮੋਟਰਸਾਈਕਲ ਉਥੋਂ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਸੀਸੀਟੀਵੀ ਵਿੱਚ ਨੌਜਵਾਨ ਦੀ ਤਸਵੀਰ ਕਲੀਅਰ ਦੇਖੀ ਜਾ ਸਕਦੀ ਹੈ।