Hoshiarpur Gundagardi: ਹੁਸ਼ਿਆਰਪੁਰ ਦੇ ਕਸਬਾ ਹਰਿਆਣਾ `ਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਵਾਇਰਲ
Hoshiarpur Gundagardi: ਕਸਬਾ ਹਰਿਆਣਾ ਦੀ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਹੋਰਨਾਂ ਨੌਜਵਾਨਾਂ ਤੇ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਨੌਜਵਾਨ ਸ਼ਰੇਆਮ ਬਾਜ਼ਾਰ ਚ ਬਿਨਾਂ ਕਿਸੇ ਭੈਅ ਤੋਂ ਹਥਿਆਰ ਚੱਕੀ ਫਿਰ ਰਹੇ ਹਨ। ਹਾਲਾਂਕਿ ਇਹ ਮਾਹੌਲ ਦੇਖਣ ਤੋਂ ਬਾਅਦ ਬਾਜ਼ਾਰ ਚ ਮੌਜੂਦ ਲੋਕਾਂ ਵਿੱਚ ਵੀ ਸਹਿਮ ਪੈਦਾ ਹੋ ਗਿਆ ਕਿਉਂ ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਨਾ ਰੋਕਿਆ ਜਾਂਦਾ ਤਾਂ ਇਹ ਕੋਈ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦੇ ਸੀ।