Gurdaspur News: ਗੁਰਦਾਸਪੁਰ ਦੇ ਪਿੰਡ ਚੰਦੂਮਾਜਾ ਵਿੱਚ ਹੋਈ ਸ਼ਰੇਆਮ ਗੈਂਗਵਾਰ, ਚੱਲੀਆਂ ਸਿੱਧੀਆਂ ਗੋਲੀਆਂ
Gurdaspur News: ਬਟਾਲਾ ਪੁਲਿਸ ਅਧੀਨ ਪੈਂਦੇ ਚੰਦੂਮਾਜਾ ਵਿਚ ਗੈਂਗਵਾਰ ਦੀ ਘਟਨਾ ਵਾਪਰੀ ਹੈ। ਦੋ ਬਦਮਾਸ਼ਾਂ ਵਿਚਾਲੇ ਗੈਂਗਵਾਰ ਹੋਈ ਹੈ। ਚੰਦੂਮਾਜਾ ਦੇ ਰਹਿਣ ਵਾਲੇ ਬਦਮਾਸ਼ ਨਾਨਕ ਤੇ ਡਾਲੇ ਚੱਕ ਦੇ ਰਹਿਣ ਵਾਲੇ ਬਦਮਾਸ਼ ਮਦਨ ਵਿਚਾਲੇ ਗੋਲੀਬਾਰੀ ਹੋਈ ਹੈ। ਫਾਇਰਿੰਗ ਵਿਚ ਬਦਮਾਸ਼ ਮਦਨ ਜ਼ਖਮੀ ਹੋ ਗਿਆ ਹੈ ਜਦੋਂ ਕਿ ਨਾਨਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਂਚ ਕੀਤੀ ਜਾ ਰਹੀ ਹੈ।