Virsa Singh Valtoha: ਗਿਆਨੀ ਹਰਪ੍ਰੀਤ ਸਿੰਘ `ਤੇ ਮੁੜ ਵਰ੍ਹੇ ਵਿਰਸਾ ਸਿੰਘ ਵਲਟੋਹਾ, ਕਹਿੰਦੇ- ਜਥੇਦਾਰ ਨੇ ਕੌਮ ਨੂੰ ਬੋਲਿਆ ਝੂਠ, ਕੀਤਾ ਗੁੰਮਰਾਹ
Virsa Singh Valtoha: ਵਿਰਸਾ ਸਿੰਘ ਵਲਟੋਹਾ ਨੇ ਇੱਕ ਵਾਰ ਫਿਰ ਤੋਂ ਜਥੇਦਾਰ ਹਰਪ੍ਰੀਤ ਸਿੰਘ ਉੱਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਮਰਿਆਦਾ ਨੂੰ ਭੰਗ ਕੀਤਾ ਹੈ, ਕਿਉਂਕਿ ਉੱਥੇ ਨਿਰੰਤਰ ਕੀਰਤਨ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰਪ੍ਰੀਤ ਸਿੰਘ ਪੰਜ ਪਿਆਰਿਆਂ ਅੱਗੇ ਪੇਸ਼ ਨਹੀਂ ਹੋਏ ਸਗੋਂ ਪੰਜ ਪਿਆਰੇ ਉਨ੍ਹਾਂ ਅੱਗੇ ਪੇਸ਼ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਚਲਦੇ ਕੀਰਤਨ ਨੂੰ ਬੰਦ ਕਰਕੇ ਉਨ੍ਹਾਂ ਦਾ ਮਾਇਕ ਫੜਕੇ ਆਪਣਾ ਪੱਖ ਪੇਸ਼ ਕੀਤਾ ਜੋ ਕਿ ਮਰਿਆਦਾ ਦੇ ਉਲਟ ਹੈ।