Delhi Rain: ਦਿੱਲੀ `ਚ ਭਾਰੀ ਮੀਂਹ ਤੋਂ ਬਾਅਦ ਸੜਕਾਂ `ਤੇ ਭਰਿਆ ਪਾਣੀ, ਬਦਰਪੁਰ ਰੋਡ ’ਤੇ 3 ਕਿਲੋਮੀਟਰ ਲੰਬਾ ਜਾਮ
Delhi Rain: ਬੀਤੀ ਰਾਤ ਹੋਈ ਬਰਸਾਤ ਤੋਂ ਬਾਅਦ ਵੀਰਵਾਰ ਸਵੇਰ ਤੋਂ ਹੀ ਜਿੱਥੇ ਸੜਕ 'ਤੇ ਪਾਣੀ ਖੜ੍ਹਾ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਮਹਿਰੌਲੀ ਬਦਰਪੁਰ ਰੋਡ 'ਤੇ ਕਰੀਬ 3 ਫੁੱਟ ਤੱਕ ਪਾਣੀ ਖੜ੍ਹਾ ਹੈ, ਜਿਸ ਕਾਰਨ ਕਰੀਬ 3 ਕਿਲੋਮੀਟਰ ਲੰਬਾ ਜਾਮ ਲੱਗ ਗਿਆ ਹੈ। ਇਹ ਜਾਮ ਦਿੱਲੀ ਦੇ ਤੁਗਲਕਾਬਾਦ ਤੋਂ ਖਾਨਪੁਰ ਤੱਕ ਹੈ।