CAA: ਕੀ ਹੈ ਸਿਟੀਜ਼ਨ ਮੈਂਡਮੈਂਟ ਐਕਟ 2019 ? ਲਾਗੂ ਹੁੰਦਿਆਂ ਹੀ ਕਿਉਂ ਐਕਸ਼ਨ `ਚ ਆਈ ਸਾਰੇ ਦੇਸ਼ ਦੀ ਪੁਲਿਸ!
CAA: ਕਾਨੂੰਨ ਸਾਲ 2019 ਵਿੱਚ ਬਣਾਇਆ ਗਿਆ ਸੀ। ਇਸ ਤਹਿਤ ਗੁਆਂਢੀ ਮੁਲਕਾਂ ਵਿੱਚ ਰਹਿ ਰਹੇ ਘੱਟ ਗਿਣਤੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਪ੍ਰਬੰਧ ਹੈ। ਇਸ ਵਿੱਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੇ ਦੱਬੇ-ਕੁਚਲੇ ਘੱਟ ਗਿਣਤੀਆਂ ਨੂੰ ਬਿਨਾਂ ਕਿਸੇ ਦਸਤਾਵੇਜ਼ ਦੇ ਭਾਰਤੀ ਨਾਗਰਿਕਤਾ ਦਿੱਤੀ ਜਾਵੇਗੀ। ਇਸ ਤਹਿਤ 6 ਘੱਟਗਿਣਤੀਆਂ ਭਾਵ ਹਿੰਦੂ, ਈਸਾਈ, ਸਿੱਖ, ਜੈਨ, ਬੋਧੀ ਅਤੇ ਪਾਰਸੀ ਭਾਰਤੀ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ। ਇਸ ਦੇ ਲਈ ਸਿਰਫ ਉਹ ਘੱਟ ਗਿਣਤੀ ਲੋਕ ਅਪਲਾਈ ਕਰ ਸਕਣਗੇ, ਜੋ 31 ਦਸੰਬਰ 2014 ਤੋਂ ਪਹਿਲਾਂ ਭਾਰਤ ਆਏ ਸਨ।