Zero Fir: ਕੀ ਹੈ Zero Fir, ਪਟਿਆਲਾ ਪੁਲਿਸ ਨੇ ਕਈ ਦਿਨਾਂ ਬਾਅਦ ਕਿਉਂ ਦਰਜ ਕੀਤੀ?
Zero Fir: ਐਫਆਈਆਰ ਅਤੇ ਜ਼ੀਰੋ ਐਫਆਈਆਰ ਵਿੱਚ ਅੰਤਰਬਹੁਤ ਘੱਟ ਲੋਕ ਜਾਣਦੇ ਹਨ ਕਿ ਜ਼ੀਰੋ ਐਫਆਈਆਰ ਵੀ ਐਫਆਈਆਰ ਵਾਂਗ ਹੁੰਦੀ ਹੈ। ਇਨ੍ਹਾਂ ਦੋਵਾਂ ਵਿੱਚ ਫਰਕ ਸਿਰਫ ਇਹ ਹੈ ਕਿ ਤੁਸੀਂ ਸਿਰਫ ਅਪਰਾਧ ਖੇਤਰ ਦੇ ਥਾਣੇ ਵਿੱਚ ਐਫਆਈਆਰ ਦਰਜ਼ ਕਰ ਸਕਦੇ ਹੋ ਅਤੇ ਤੁਸੀਂ ਕਿਤੇ ਵੀ ਜ਼ੀਰੋਐਫਆਈ ਦਰਜ਼ ਕਰ ਸਕਦੇ ਹੋ ਅਤੇ ਪੁਲਿਸ ਨੂੰ ਵੀ ਇਸ ਐਫਆਈਆਰ ਵਿੱਚ ਸ਼ਿਕਾਇਤ ਦੇ ਅਧਾਰ 'ਤੇ ਕੇਸ ਦਰਜ਼ ਕਰਨਾ ਹੁੰਦਾ ਹੈ। ਪੁਲਿਸ ਵੱਲੋਂ ਕੇਸ ਦਰਜ਼ ਕਰਨ ਤੋਂ ਬਾਅਦ ਇਸ ਨੂੰ ਸਬੰਧਤ ਥਾਣੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।