Tech Video: ਬਿਨਾਂ ਕਾਰਡ ਇੱਕ ਮਿੰਟ `ਚ ਕੱਢਵਾਓ ATM ਚੋਂ ਪੈਸੇ
Tech Video: ਦੇਸ਼ 'ਚ ਯੂਪੀਆਈ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਤੁਸੀਂ UPI ਰਾਹੀਂ ਵੀ ATM ਤੋਂ ਪੈਸੇ ਕਢਵਾ ਸਕਦੇ ਹਨ। UPI ATM ਤੋਂ ਪੈਸੇ ਕਢਵਾਉਣਾ ਬਹੁਤ ਆਸਾਨ ਹੈ। ਤੁਹਾਨੂੰ ਕੁਝ ਬਹੁਤ ਹੀ ਸਧਾਰਨ steps ਦੀ ਪਾਲਣਾ ਕਰਨੀ ਹੈ. ਸਭ ਤੋਂ ਪਹਿਲਾਂ, ਉਹ ਰਕਮ ਚੁਣੋ ਜੋ ਤੁਸੀਂ ATM ਵਿੱਚ ਕਢਵਾਉਣਾ ਚਾਹੁੰਦੇ ਹੋ। ਇਸ ਤੋਂ ਬਾਅਦ ਚੁਣੀ ਗਈ ਰਕਮ ਦੇ ਨਾਲ ਤੁਹਾਡੀ ਸਕਰੀਨ 'ਤੇ ਇੱਕ QR ਕੋਡ ਦਿਖਾਈ ਦੇਵੇਗਾ। ਇਸ ਤੋਂ ਬਾਅਦ, ਆਪਣੇ ਫ਼ੋਨ ਵਿੱਚ ਮੌਜੂਦ UPI ਐਪ ਤੋਂ QR ਕੋਡ ਨੂੰ ਸਕੈਨ ਕਰੋ। ਇਸ ਤੋਂ ਬਾਅਦ, ਤੁਹਾਨੂੰ ਲੈਣ-ਦੇਣ ਨੂੰ ਪੂਰਾ ਕਰਨ ਲਈ UPI ਪਿੰਨ ਦਰਜ ਕਰਨਾ ਹੋਵੇਗਾ। ਜਿਸ ਤੋਂ ਬਾਅਦ ਏ.ਟੀ.ਐਮ ਮਸ਼ੀਨ ਤੋਂ ਨਕਦੀ ਕਢਵਾਈ ਜਾ ਸਕੇਗੀ।