Benefits of Beetroots: ਚੁਕੰਦਰ ਖਾਣ ਦੇ ਫਾਇਦੇ ਸੁਣ ਹੋ ਜਾਓਗੇ ਹੈਰਾਨ
Benefits of Beetroots: ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕਈ ਲੋਕ ਇਸ ਨੂੰ ਸਲਾਦ ਦੇ ਰੂਪ 'ਚ ਖਾਣਾ ਪਸੰਦ ਕਰਦੇ ਹਨ, ਜਦਕਿ ਕੁਝ ਲੋਕ ਚੁਕੰਦਰ ਦਾ ਜੂਸ ਪੀਂਦੇ ਹਨ ਜਾਂ ਇਸ ਨੂੰ ਸਬਜ਼ੀਆਂ 'ਚ ਮਿਲਾ ਕੇ ਖਾਂਦੇ ਹਨ। ਇਸ 'ਚ ਕਈ ਵਿਟਾਮਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ। ਚੁਕੰਦਰ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਦੀ ਵਰਤੋਂ ਨਾਲ ਇਮਿਊਨਿਟੀ ਤਾਂ ਵਧਦੀ ਹੀ ਹੈ, ਨਾਲ ਹੀ ਇਹ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੈ।