Lok Sabha Election: 17 ਸਾਲ ਦੇ ਨੌਜਵਾਨ ਨੇ ਭਾਜਪਾ ਨੂੰ 8 ਵਾਰ ਪਾਈ ਵੋਟ, ਮਜੀਠੀਆ ਨੇ ਚੁੱਕੇ ਸਵਾਲ
Lok Sabha Election: 13 ਮਈ ਨੂੰ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੱਕ ਕਿਸ਼ੋਰ ਵੱਲੋਂ ਅੱਠ ਵਾਰ ਵੋਟ ਪਾਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਏਟਾ ਦੇ ਅਲੀਗੰਜ ਵਿਧਾਨ ਸਭਾ ਹਲਕੇ ਵਿੱਚ ਇੱਕ ਬੂਥ ਵਿੱਚ ਮੁੜ ਵੋਟਿੰਗ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ। ਘਟਨਾ ਦੀ ਵੀਡੀਓ ਵਾਇਰਲ ਹੋ ਗਈ ਸੀ। ਪੋਲਿੰਗ ਪਾਰਟੀ ਦੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੋਸ਼ੀ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।