Zirakpur News: ਹਲਕੀ ਜਿਹੀ ਬਰਸਾਤ ਪਿੱਛੋਂ ``ਪਾਣੀ-ਪਾਣੀ`` ਹੋਇਆ ਜ਼ੀਰਕਪੁਰ
Zirakpur News: ਅੱਜ ਦੁਪਹਿਰ ਪਈ ਹਲਕੀ ਜਿਹੀ ਬਰਸਾਤ ਨੇ ਜ਼ੀਕਰਪੁਰ ਸ਼ਹਿਰ ਦਾ ਪਟਿਆਲਾ ਚੌਕ ਨੂੰ ਪਾਣੀ ਵਿੱਚ ਡੁੱਬ ਗਿਆ। ਇਸ ਨੂੰ ਕੁਦਰਤੀ ਆਫ਼ਤ ਨਹੀਂ ਸਗੋਂ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਅਣਗਹਿਲੀ ਕਿਹਾ ਜਾ ਸਕਦਾ। ਹਲਕੀ ਜਿਹੀ ਬਰਸਾਤ ਵਿਚ ਹੀ ਵੱਖ-ਵੱਖ ਥਾਵਾਂ 'ਤੇ ਬਰਸਾਤੀ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਬਰਸਾਤ ਨੇ ਰਾਸ਼ਟਰੀ ਰਾਜਮਾਰਗ ਅਥਾਰਟੀ ਅਤੇ ਨਗਰ ਕੌਂਸਲ ਦੀ ਇੰਜੀਨੀਅਰਿੰਗ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।