ਲੀਵਰ ਵਿੱਚ ਚਰਬੀ ਦੇ ਜਮ੍ਹਾਂ ਹੋਣ ਨੂੰ (Fatty Liver)ਫੈਟੀ ਲੀਵਰ ਕਿਹਾ ਜਾਂਦਾ ਹੈ।

Riya Bawa
Jul 02, 2023

ਅੱਜ ਦੀ ਜੀਵਨ ਸ਼ੈਲੀ, ਖਰਾਬ ਭੋਜਨ ਕਾਰਨ ਲੀਵਰ ਦੀਆਂ ਸਮੱਸਿਆਵਾਂ ਹੁੰਦੀਆਂ ਹਨ।

ਫੈਟੀ ਲਿਵਰ ਦੋ ਤਰ੍ਹਾਂ ਦਾ ਹੁੰਦਾ ਹੈ- ਇੱਕ ਗੈਰ-ਅਲਕੋਹਲਿਕ ਫੈਟੀ ਲਿਵਰ ਹੈ ਅਤੇ ਦੂਜਾ ਅਲਕੋਹਲਿਕ ਫੈਟੀ ਲਿਵਰ।

ਸ਼ਰਾਬ ਦਾ ਸੇਵਨ ਕਰਨ ਨਾਲ ਲੀਵਰ ਫੈਟ ਸੈੱਲ ਬਣਦੇ ਹਨ, ਜਿਸ ਨੂੰ ਅਲਕੋਹੋਲਿਕ ਫੈਟੀ ਲੀਵਰ ਕਿਹਾ ਜਾਂਦਾ ਹੈ।

ਜ਼ਿਆਦਾ ਮਾਤਰਾ 'ਚ ਸ਼ਰਾਬ ਪੀਣ ਨਾਲ ਭਾਵੇਂ ਕੁਝ ਦਿਨਾਂ ਦੇ ਲਈ ਹੀ ਲੀਵਰ ਫੈਟੀ ਹੋਣ ਦਾ ਕਾਰਣ ਬਣ ਜਾਂਦਾ ਹੈ।

ਮਾਹਿਰਾਂ ਦੇ ਮੁਤਾਬਿਕ ਸ਼ਰਾਬ ਦੇ ਸੇਵਨ ਨਾਲ ਲੀਵਰ ਫੈਟੀ ਹੋ ਜਾਂਦਾ ਹੈ ਤਾਂ ਉਸਦੇ ਲੱਛਣ ਹਨ- ਭੁੱਖ ਨਾ ਲੱਗਣਾ,ਥਕਾਵਟ ਅਤੇ ਢਿੱਡ ਦਰਦ ਆਦਿ।

ਮੈਦਾ ਸਭ ਤੋਂ ਵੱਧ ਫੈਟੀ ਲੀਵਰ ਦੀ ਬਿਮਾਰੀ ਹੋਣ ਦਾ ਕਾਰਨ ਹੈ। ਇਹ ਲੀਵਰ 'ਤੇ ਸਿੱਧਾ ਪ੍ਰਭਾਵ ਪਾਉਂਦਾ ਹੈ।

ਰੋਜ਼ਾਨਾ ਫਾਸਟ ਫ਼ੂਡ ਦਾ ਸੇਵਨ ਕਰਨ ਨਾਲ ਵੀ ਫੈਟੀ ਲੀਵਰ ਵਰਗੀ ਬਿਮਾਰੀ ਹੋ ਸਕਦੀ ਹੈ।

VIEW ALL

Read Next Story