UPI News: ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (ਐੱਨ.ਪੀ.ਸੀ.ਆਈ.) ਨੇ ਹਾਲ ਹੀ ਵਿੱਚ ਜਾਰੀ ਇੱਕ ਸਰਕੂਲਰ ਵਿੱਚ ਸਲਾਹ ਦਿੱਤੀ ਹੈ ਕਿ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈਆਈ) ਰਾਹੀਂ ਹੋਣ ਵਾਲੇ ਪ੍ਰੀਪੇਡ ਪੇਮੈਂਟ ਇੰਸਟਰੂਮੈਂਟਸ (ਪੀਪੀਆਈ) 'ਤੇ ਫ਼ੀਸ ਲੱਗ ਸਕਦੀ ਹੈ। ਹਾਲਾਂਕਿ ਐਨਪੀਸੀਆਈ ਨੇ ਪੱਤਰ ਜਾਰੀ ਕਰ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਹੈ ਕਿ UPI ਆਮ ਗਾਹਕਾਂ ਲਈ ਮੁਫਤ ਜਾਰੀ ਰਹੇਗਾ, ਜੋ ਖਾਤੇ-ਤੋਂ-ਖਾਤੇ ਵਿਚਾਲੇ ਲੈਣ-ਦੇਣ ਕਰਨਗੇ।


COMMERCIAL BREAK
SCROLL TO CONTINUE READING

UPI ਗਵਰਨਿੰਗ ਬਾਡੀ NCPI ਨੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ 2,000 ਰੁਪਏ ਤੋਂ ਵੱਧ ਦੀ ਰਕਮ ਲਈ UPI 'ਤੇ PPI ਦੀ ਵਰਤੋਂ ਕਰਨ 'ਤੇ ਟ੍ਰਾਂਜੈਕਸ਼ਨ ਮੁੱਲ ਦਾ 1.1 ਫ਼ੀਸਦੀ ਫ਼ੀਸ ਲੱਗੇਗੀ। ਇੰਟਰਚੇਂਜ ਫ਼ੀਸਾਂ ਆਮ ਤੌਰ 'ਤੇ ਕਾਰਡ ਭੁਗਤਾਨਾਂ ਨਾਲ ਜੁੜੀਆਂ ਹੁੰਦੀਆਂ ਹਨ ਅਤੇ ਲੈਣ-ਦੇਣ ਨੂੰ ਸਵੀਕਾਰ ਕਰਨ, ਪ੍ਰਕਿਰਿਆ ਕਰਨ ਅਤੇ ਅਧਿਕਾਰਤ ਕਰਨ ਦੀ ਲਾਗਤ ਨੂੰ ਕਵਰ ਕਰਨ ਲਈ ਲਗਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ਸਰਕੂਲਰ ਦੇ ਆਧਾਰ 'ਤੇ ਯੂਪੀਆਈ 'ਤੇ ਚਾਰਜ ਲਗਾਉਣ ਦੀ ਖਬਰ ਮੀਡੀਆ 'ਚ ਆਉਣ ਤੋਂ ਬਾਅਦ NPCI ਨੇ ਸਥਿਤੀ ਸਪੱਸ਼ਟ ਕੀਤੀ ਹੈ। NPCI ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ UPI ਦੇ ਤਹਿਤ 99.9% ਲੈਣ-ਦੇਣ ਇੱਕ ਬੈਂਕ ਖਾਤੇ ਤੋਂ ਦੂਜੇ ਬੈਂਕ ਖਾਤੇ ਵਿੱਚ ਹੁੰਦੇ ਹਨ। ਅਜਿਹੇ ਲੈਣ-ਦੇਣ ਪ੍ਰਸਤਾਵਿਤ ਫੀਸ ਨਾਲ ਪ੍ਰਭਾਵਿਤ ਨਹੀਂ ਹੋਣਗੇ। ਆਮ ਗਾਹਕਾਂ ਨੂੰ ਕਿਸੇ ਕਿਸਮ ਦੀ ਫ਼ੀਸ ਨਹੀਂ ਦੇਣੀ ਪਵੇਗੀ।


ਇਹ ਵੀ ਪੜ੍ਹੋ : Babbu Maan news: ਹੁਣ ਬੱਬੂ ਮਾਨ ਦੇ ਟਵਿੱਟਰ ਅਕਾਊਂਟ 'ਤੇ ਲੱਗੀ ਪਾਬੰਦੀ, ਭਾਰਤ ‘ਚ ਹੋਇਆ ਬੰਦ
NPCI ਦਾ ਸਰਕੂਲਰ ਸੰਕੇਤ ਦਿੰਦਾ ਹੈ ਕਿ 1 ਅਪ੍ਰੈਲ ਤੋਂ, ਤੁਹਾਨੂੰ PPIs ਦੀ ਵਰਤੋਂ ਕਰਦੇ ਹੋਏ 2,000 ਰੁਪਏ ਤੋਂ ਵੱਧ ਦੀ ਅਦਾਇਗੀ ਲਈ UPI ਭੁਗਤਾਨਾਂ ਜਿਵੇਂ ਕਿ Google Pay, Phone Pay ਅਤੇ Paytm ਲਈ ਵਾਧੂ ਖ਼ਰਚੇ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਹਾਲਾਂਕਿ ਅਜਿਹੇ ਲੈਣ-ਦੇਣ ਵਰਤਮਾਨ ਵਿੱਚ ਯੂਪੀਆਈ ਦੇ ਤਹਿਤ ਕੁੱਲ ਲੈਣ-ਦੇਣ ਦਾ ਸਿਰਫ 0.1 ਫੀਸਦੀ ਹਨ, ਇਸ ਦਾ ਆਮ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਕਾਬਿਲੇਗੌਰ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਸਰਕਾਰ ਵੱਲੋਂ ਕਈ ਵਾਰ ਸੰਕੇਤ ਦਿੱਤੇ ਗਏ ਸਨ ਕਿ UPI ਮੁਫ਼ਤ ਰਹੇਗਾ। UPI ਭੁਗਤਾਨ ਭਾਰਤੀ ਅਰਥਵਿਵਸਥਾ ਦੇ ਡਿਜੀਟਾਈਜ਼ੇਸ਼ਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅਜਿਹੇ 'ਚ UPI ਲੈਣ-ਦੇਣ 'ਤੇ ਚਾਰਜ ਲਗਾਉਣ ਨਾਲ ਇਸ 'ਤੇ ਬੁਰਾ ਅਸਰ ਪੈ ਸਕਦਾ ਹੈ।


 



ਇਹ ਵੀ ਪੜ੍ਹੋ : Amritpal Singh Latest news: ਪੰਜਾਬ 'ਚ ਅੰਮ੍ਰਿਤਪਾਲ ਸਿੰਘ? ਹੁਸ਼ਿਆਰਪੁਰ ਦੇ ਇੱਕ ਪਿੰਡ ਨੂੰ ਪੁਲਿਸ ਨੇ ਪਾਇਆ ਘੇਰਾ