Kisan Mela 2023: ਪੀਏਯੂ ਕਿਸਾਨ ਮੇਲੇ `ਚ ਲਾਲ ਭਿੰਡੀ ਬਣੀ ਖਿੱਚ ਦਾ ਕੇਂਦਰ, ਆਓ ਜਾਣੀਏ ਇਸ ਦੀ ਖ਼ਾਸੀਅਤ
Kisan Mela 2023: ਵੀਰਵਾਰ ਨੂੰ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋਇਆ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੇਲੇ ਦਾ ਉਦਘਾਟਨ ਕੀਤਾ।
Kisan Mela 2023: ਵੀਰਵਾਰ ਨੂੰ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਵਿੱਚ 2 ਰੋਜ਼ਾ ਕਿਸਾਨ ਮੇਲਾ ਸ਼ੁਰੂ ਹੋਇਆ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੇਲੇ ਦਾ ਉਦਘਾਟਨ ਕੀਤਾ। ਕਿਸਾਨ ਮੇਲੇ ਦੌਰਾਨ ਲਾਲ ਭਿੰਡੀ ਕਾਫੀ ਖਿੱਚ ਦਾ ਕੇਂਦਰ ਰਹੀ। ਪੰਜਾਬ ਵਿੱਚ ਹੁਣ ਹਰੀ ਭਿੰਡੀ ਦੀ ਤਰਜ ਉਤੇ ਲਾਲ ਭਿੰਡੀ ਕਿਸਮ ਦੀ ਵੀ ਕਿਸਾਨ ਕਾਸ਼ਤ ਕਰ ਸਕਣਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਕਿਸਾਨ ਮੇਲੇ ਵਿੱਚ ਇਹ ਲਾਲ ਭਿੰਡੀ ਕਿਸਾਨਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਜ਼ਿਆਦਾ ਤੱਤ ਹਨ, ਜਿਸ ਦਾ ਦਾਅਵਾ ਪੀਏਯੂ ਸਬਜ਼ੀ ਵਿਭਾਗ ਦੀ ਬ੍ਰਿਡ ਵਿਭਾਗ ਦੀ ਮਾਹਿਰ ਡਾਕਟਰ ਮਮਤਾ ਪਾਠਕ ਨੇ ਕੀਤਾ ਹੈ। ਇਸ ਭਿੰਡੀ ਵਿੱਚ ਹਰੀ ਭਿੰਡੀ ਨਾਲੋਂ ਆਇਓਡੀਨ ਦੀ ਵਧੇਰੇ ਮਾਤਰਾ ਹੁੰਦੀ ਹੈ।
ਇਸ ਤੋਂ ਇਲਾਵਾ ਇਸ ਲਾਲ ਭਿੰਡੀ ਵਿੱਚ ਇੰਥੋਸਾਈਨ ਦੀ ਵਧੇਰੇ ਮਾਤਰਾ ਹੈ ਜੋ ਕੇ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਇਸ ਭਿੰਡੀ ਵਿੱਚ ਆਮ ਭਿੰਡੀ ਨਾਲੋਂ ਖੁਰਾਕੀ ਤੱਤ ਵੀ ਵਧੇਰੇ ਹੁੰਦੇ ਹਨ। ਪੀਏਯੂ ਸਬਜ਼ੀ ਵਿਗਿਆਨ ਵਿਭਾਗ ਨੇ ਇਸ ਭਿੰਡੀ ਦਾ ਨਾਂ ਪੰਜਾਬ ਲਾਲਿਮਾ ਰੱਖਿਆ ਹੈ ਜੋ ਕਿ ਸਾਈਜ਼ ਵਿੱਚ ਵੇਖਣ ਨੂੰ ਆਮ ਭਿੰਡੀ ਵਰਗੀ ਹੀ ਹੈ ਪਰ ਇਸ ਦਾ ਰੰਗ ਗੂੜ੍ਹਾ ਲਾਲ ਹੈ ਜਿਵੇਂ ਕਿ ਚੁਕੰਦਰ ਦਾ ਹੁੰਦਾ ਹੈ।
ਇਹ ਵੀ ਪੜ੍ਹੋ : Punjab's Colonel Manpreet Singh Cremation LIVE: ਪੰਜਾਬ ਦਾ ਮਨਪ੍ਰੀਤ ਸਿੰਘ ਹੋਇਆ ਸ਼ਹੀਦ, ਭਲਕੇ ਹੋਵੇਗਾ ਅੰਤਿਮ ਸਸਕਾਰ
ਇਸ ਭਿੰਡੀ ਨੂੰ ਇਸ ਸਾਲ ਲਈ ਹੀ ਕਿਸਾਨਾਂ ਨੂੰ ਸਿਫ਼ਾਰਿਸ਼ ਕੀਤੀ ਗਈ ਹੈ। ਮਾਹਿਰ ਡਾਕਟਰ ਦੇ ਮੁਤਾਬਕ ਇਹ ਭਿੰਡੀ ਆਮ ਭਿੰਡੀ ਨਾਲੋਂ ਜ਼ਿਆਦਾ ਮਹਿੰਗੀ ਵਿਕ ਸਕਦੀ ਹੈ। ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਜੇਕਰ ਕਿਸਾਨ ਲੋਕਾਂ ਨੂੰ ਲਾਲ ਭਿੰਡੀ ਦੇ ਫਾਇਦੇ ਸਮਝਾਉਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਇਸ ਦੀ ਖੇਤੀ ਕਾਫੀ ਲਾਹੇਵੰਦ ਹੋਵੇਗੀ। ਇਸ ਭਿੰਡੀ ਵਿੱਚ ਰੇਸ਼ਾ ਵੀ ਜ਼ਿਆਦਾ ਨਹੀਂ ਬਣਦਾ, ਜਿਸ ਕਰਕੇ ਇਸ ਨੂੰ ਬਣਾਉਣ ਵਿੱਚ ਕਾਫੀ ਅਸਾਨੀ ਰਹਿੰਦੀ ਹੈ ਅਤੇ ਇਹ ਖਾਣ ਵਿੱਚ ਆਮ ਭਿੰਡੀ ਵਰਗੀ ਹੀ ਹੁੰਦੀ ਹੈ।
ਇਹ ਵੀ ਪੜ੍ਹੋ : Who was Col Manpreet Singh? ਕਾਲਜ ਦੇ ਟਾਪਰ ਰਹੇ ਸਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ, ਜਾਣੋ ਉਨ੍ਹਾਂ ਦੇ ਬਾਰੇ ਕੁਝ ਖਾਸ ਗੱਲਾਂ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ