Import of Gold: ਵਿੱਤੀ ਸਾਲ 2023 `ਚ ਭਾਰਤ ਦੀ ਸੋਨੇ ਦੀ ਦਰਾਮਦ `ਚ 24 ਫ਼ੀਸਦੀ ਦੀ ਗਿਰਾਵਟ
Import of Gold: ਵਿੱਤੀ ਸਾਲ 2023 ਵਿੱਚ ਭਾਰਤ ਦੀ ਸੋਨੇ ਦੀ ਦਰਾਮਦ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਗਿਰਾਵਟ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ।
Import of Gold : ਵਿਸ਼ਵ ਆਰਥਿਕ ਅਨਿਸ਼ਚਿਤਤਾਵਾਂ ਕਾਰਨ 2022-23 ਵਿੱਚ ਭਾਰਤ ਦੀ ਸੋਨੇ ਦੀ ਦਰਾਮਦ 24.15 ਫੀਸਦੀ ਘੱਟ ਕੇ 35 ਅਰਬ ਡਾਲਰ ਰਹਿ ਜਾਵੇਗੀ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਮਿਲੀ ਹੈ। ਪਿਛਲੇ ਵਿੱਤੀ ਸਾਲ ਯਾਨੀ 2021-22 'ਚ ਪੀਲੀ ਧਾਤੂ ਦੀ ਦਰਾਮਦ 46.2 ਅਰਬ ਡਾਲਰ ਸੀ।
ਅੰਕੜਿਆਂ ਅਨੁਸਾਰ ਅਗਸਤ 2022 ਤੋਂ ਫਰਵਰੀ, 2023 ਦੌਰਾਨ ਸੋਨੇ ਦੀ ਦਰਾਮਦ ਵਿੱਚ ਵਾਧਾ ਨਕਾਰਾਤਮਕ ਖੇਤਰ ਵਿੱਚ ਰਿਹਾ। ਮਾਰਚ, 2023 ਵਿੱਚ ਇਹ ਵਧ ਕੇ 3.3 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਜਦੋਂ ਕਿ ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਇਹ 1 ਬਿਲੀਅਨ ਡਾਲਰ ਸੀ। ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਸਾਲ 'ਚ ਸੋਨੇ ਦੀ ਦਰਾਮਦ 24.15 ਫ਼ੀਸਦੀ ਘੱਟ ਕੇ 35 ਅਰਬ ਡਾਲਰ ਰਹਿ ਗਈ ਹੈ, ਜੋ 2021-22 'ਚ 46.2 ਅਰਬ ਡਾਲਰ ਸੀ।
ਸੋਨੇ ਦੀ ਦਰਾਮਦ ਘੱਟਣ ਮਗਰੋਂ ਵੀ ਭਾਰਤ ਨੂੰ ਵਪਾਰ ਘਾਟੇ ਦੇ ਮੋਰਚੇ 'ਤੇ ਕੋਈ ਖਾਸ ਰਾਹਤ ਨਹੀਂ ਮਿਲੀ ਹੈ। ਦਰਾਮਦ ਤੇ ਬਰਾਮਦ ਵਿੱਚ ਫਰਕ ਨੂੰ ਵਪਾਰ ਘਾਟਾ ਕਿਹਾ ਜਾਂਦਾ ਹੈ। ਵਿੱਤੀ ਸਾਲ 2022-23 'ਚ ਭਾਰਤ ਦਾ ਵਪਾਰ ਘਾਟਾ 267 ਅਰਬ ਡਾਲਰ ਸੀ, ਜੋ 2021-22 'ਚ 191 ਅਰਬ ਡਾਲਰ ਸੀ। ਮਾਹਰਾਂ ਦਾ ਕਹਿਣਾ ਹੈ ਕਿ ਉੱਚ ਦਰਾਮਦ ਡਿਊਟੀ ਤੇ ਵਿਸ਼ਵ ਆਰਥਿਕ ਅਸਥਿਰਤਾ ਕਾਰਨ ਸੋਨੇ ਦੀ ਦਰਾਮਦ 'ਚ ਗਿਰਾਵਟ ਆਈ ਹੈ। ਕਾਬਿਲੇਗੌਰ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ ਸੋਨੇ 'ਤੇ ਦਰਾਮਦ ਡਿਊਟੀ 10.75 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ : The Kerala Story Box Office Day 2: ਵਿਵਾਦਾਂ ਦੇ ਵਿਚਕਾਰ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ 'ਦਿ ਕੇਰਲ ਸਟੋਰੀ', ਦੋ ਦਿਨਾਂ 'ਚ ਕੀਤੀ ਬੰਪਰ ਕਮਾਈ
ਭਾਰਤ ਪੂਰੀ ਦੁਨੀਆ 'ਚ ਸੋਨੇ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ। ਇਹ ਸੋਨਾ ਜ਼ਿਆਦਾਤਰ ਗਹਿਣਿਆਂ ਲਈ ਵਰਤਿਆ ਜਾਂਦਾ ਹੈ। ਭਾਰਤ ਨੂੰ ਹਰ ਸਾਲ ਔਸਤਨ 800 ਤੋਂ 900 ਟਨ ਸੋਨਾ ਦਰਾਮਦ ਕਰਨਾ ਪੈਂਦਾ ਹੈ। 2022-23 ਦੌਰਾਨ ਭਾਰਤ ਤੋਂ ਗਹਿਣਿਆਂ ਦੀ ਬਰਾਮਦ 3 ਫੀਸਦੀ ਘੱਟ ਕੇ 38 ਅਰਬ ਡਾਲਰ ਰਹਿ ਗਈ ਹੈ।
ਇਹ ਵੀ ਪੜ੍ਹੋ : Paramjit Panjwar Murder: ਪਾਕਿਸਤਾਨ 'ਚ ਖ਼ਾਲਿਸਤਾਨੀ ਅੱਤਵਾਦੀ ਪਰਮਜੀਤ ਪੰਜਵੜ ਦੀ ਹੱਤਿਆ, ਬਾਈਕ ਸਵਾਰਾਂ ਨੇ ਮਾਰੀ ਗੋਲ਼ੀ