Chandigarh News: ਚੰਡੀਗੜ੍ਹ ਹਵਾਈ ਅੱਡੇ `ਤੇ 24 ਘੰਟੇ ਉਡਾਨਾਂ ਦਾ ਸ਼ਡਿਊਲ ਠੱਪ; ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਕੋਈ ਵੀ ਉਡਾਨ ਨਹੀਂ
Chandigarh News: ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਹੁਣ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ।
Chandigarh News: ਚੰਡੀਗੜ੍ਹ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਹੁਣ ਅੱਧੀ ਰਾਤ ਤੋਂ ਸਵੇਰੇ 5 ਵਜੇ ਤੱਕ ਆਉਣ-ਜਾਣ ਵਾਲੀਆਂ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਹੁਣ 24x7 ਉਡਾਨਾਂ ਦੀ ਆਵਾਜਾਈ ਸਮਾਪਤ ਹੋ ਗਈ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਨੇ ਇਥੇ ਨਿਗਰਾਨੀ ਦੇ ਘੰਟਿਆਂ ਵਿੱਚ ਵੀ ਕਟੌਤੀ ਕਰ ਦਿੱਤੀ ਹੈ।
ਲਾਗੂ ਨਵੇਂ ਸਰਦੀਆਂ ਦੇ ਪ੍ਰੋਗਰਾਮ ਅਨੁਸਾਰ ਹੁਣ ਹਵਾਈ ਅੱਡੇ ਉਤੇ ਆਖਰੀ ਉਡਾਨ ਰਾਤ 11.25 ਵਜੇ ਤੱਕ ਪਹੁੰਚ ਜਾਂਦੀ ਹੈ। ਰਾਤ 11.25 ਵਜੇ ਤੋਂ ਬਾਅਦ ਅਤੇ ਸਵੇਰੇ 5.55 ਵਜੇ ਤੋਂ ਪਹਿਲਾ ਹੁਣ ਕੋਈ ਉਡਾਨ ਸੰਚਾਲਨ ਨਹੀਂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਅੱਧੀ ਰਾਤ ਤੋਂ ਬਾਅਦ ਅਤੇ ਸਵੇਰੇ 5 ਵਜੇ ਤੋਂ ਪਹਿਲਾਂ ਦੋ ਉਡਾਨਾਂ ਸੰਚਾਲਿਤ ਹੁੰਦੀਆਂ ਸਨ।
ਇਹ ਵੀ ਪੜ੍ਹੋ : Paddy Procurement: ਪੰਜਾਬ ਵਿੱਚ ਝੋਨੇ ਦੀ ਖਰੀਦ 85 ਲੱਖ ਟਨ ਤੋਂ ਪਾਰ, ਕਿਸਾਨਾਂ ਨੂੰ 19,800 ਕਰੋੜ ਰੁਪਏ ਦਾ ਕੀਤਾ ਭੁਗਤਾਨ
ਇਸ ਬਦਲਾਅ ਦਾ ਅਸਰ ਮੁੰਬਈ ਤੋਂ ਆਬੂਧਾਬੀ ਲਈ ਉਡਾਨਾਂ ਦੇ ਸਮੇਂ ਉਤੇ ਵੀ ਪਿਆ ਹੈ, ਜਿਸ ਨੂੰ ਮੁੜ ਮਿੱਥਿਆ ਗਿਆ ਹੈ। ਗਰਮੀਆਂ ਦੌਰਾਨ ਸ਼ੁਰੂ ਕੀਤੇ ਗਏ ਆਬੂਧਾਬੀ ਦੇ ਅੰਤਰਰਾਸ਼ਟਰੀ ਮੰਜ਼ਿਲ ਨੂੰ ਵੀ ਸਵੇਰੇ 6 ਵਜੇ ਆਗਮਨ ਅਤੇ ਸਵੇਰੇ 10.10 ਵਜੇ ਚੱਲਣ ਲਈ ਸ਼ਡਿਊਲ ਕੀਤਾ ਗਿਆ ਹੈ।
ਚੰਡੀਗੜ੍ਹ ਹਵਾਈ ਅੱਡੇ ਤੋਂ ਹੁਣ ਰਾਤ ਨੂੰ ਛੇ ਉਡਾਣਾਂ ਆਉਂਦੀਆਂ ਹਨ। ਇਨ੍ਹਾਂ ਵਿੱਚ ਹੈਦਰਾਬਾਦ ਤੋਂ ਰਾਤ 10.40 ਤੋਂ 11.25 ਵਜੇ ਤੱਕ ਆਉਣ ਵਾਲੀ ਫਲਾਈਟ, ਦਿੱਲੀ ਤੋਂ ਦੋ, ਮੁੰਬਈ ਤੋਂ ਇੱਕ ਅਤੇ ਅਹਿਮਦਾਬਾਦ ਤੋਂ ਆਖਰੀ ਫਲਾਈਟ ਸ਼ਾਮਲ ਹੈ। ਇਹ ਸਾਰੀਆਂ ਉਡਾਣਾਂ ਰਾਤ ਦੇ ਆਰਾਮ ਤੋਂ ਬਾਅਦ ਸਵੇਰੇ ਆਪਣੀ ਮੰਜ਼ਿਲ ਲਈ ਰਵਾਨਾ ਹੁੰਦੀਆਂ ਹਨ।
ਦੱਸ ਦਈਏ ਕਿ ਦੋ ਮਹੀਨੇ ਪਹਿਲਾਂ ਫਲਾਈਟ ਆਪਰੇਟਰ ਨੇ ਵੀ ਜੰਮੂ ਫਲਾਈਟ ਨਾ ਹੋਣ ਦਾ ਹਵਾਲਾ ਦੇ ਕੇ ਰੱਦ ਕਰ ਦਿੱਤੀ ਸੀ। ਇਸ ਦੇ ਨਾਲ ਹੀ ਦਿੱਲੀ ਤੋਂ ਸਵੇਰੇ 12.10 ਵਜੇ ਆਉਣ ਵਾਲੀ ਅਤੇ 12.40 ਵਜੇ ਰਵਾਨਾ ਹੋਣ ਵਾਲੀ ਫਲਾਈਟ ਨੂੰ ਵੀ ਹਟਾ ਦਿੱਤਾ ਗਿਆ ਹੈ।
ਚੰਡੀਗੜ੍ਹ ਹਵਾਈ ਅੱਡੇ ਦਾ 24x7 ਦਰਜਾ ਖਤਮ ਹੋਣ ਨਾਲ ਹੁਣ ਯਾਤਰੀਆਂ ਨੂੰ ਰਾਤ ਵੇਲੇ ਉਡਾਣਾਂ ਲਈ ਬਦਲਵੇਂ ਪ੍ਰਬੰਧ ਕਰਨੇ ਪੈਣਗੇ।
ਇਹ ਵੀ ਪੜ੍ਹੋ : Faridkot News: ਫਰੀਦਕੋਟ 'ਚ ਪ੍ਰੇਮ ਸਬੰਧਾਂ ਕਾਰਨ ਨੌਜਵਾਨ ਦਾ ਕਤਲ, ਬਜ਼ੁਰਗ ਔਰਤ ਦੀ ਸਦਮੇ 'ਚ ਮੌਤ