Chandigarh News: ਚੰਡੀਗੜ੍ਹ ਦੀ ਹਾਬੋ-ਹਵਾ ਵਿਗੜਨ ਲੱਗੀ; ਏਅਰ ਕੁਆਲਿਟੀ ਇੰਡੈਕਸ 180 `ਤੇ ਪੁੱਜਿਆ
Chandigarh News: ਮੌਸਮ ਵਿੱਚ ਤਬਦੀਲੀ, ਤਾਪਮਾਨ ਵਿੱਚ ਗਿਰਾਵਟ ਤੇ ਵਾਹਨਾਂ ਦੇ ਧੂੰਏਂ ਕਾਰਨ ਏਅਰ ਕੁਆਲਿਟੀ ਇੰਡੈਕਸ (AQI) 180 ਤੱਕ ਖਿਸਕਣ ਨਾਲ ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ।
Chandigarh News: ਮੌਸਮ ਵਿੱਚ ਤਬਦੀਲੀ, ਤਾਪਮਾਨ ਵਿੱਚ ਗਿਰਾਵਟ ਤੇ ਵਾਹਨਾਂ ਦੇ ਧੂੰਏਂ ਕਾਰਨ ਏਅਰ ਕੁਆਲਿਟੀ ਇੰਡੈਕਸ (AQI) 180 ਤੱਕ ਖਿਸਕਣ ਨਾਲ ਪਿਛਲੇ ਕੁਝ ਦਿਨਾਂ ਵਿੱਚ ਚੰਡੀਗੜ੍ਹ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅੱਜ ਸ਼ਾਮ ਕਰੀਬ 5 ਵਜੇ ਸ਼ਹਿਰ ਵਿੱਚ AQI 180 ਤੱਕ ਪਹੁੰਚ ਗਿਆ।
ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਦੇ ਅਧਿਕਾਰੀ ਨੇ ਦੱਸਿਆ ਕਿ AQI 31 ਅਕਤੂਬਰ ਨੂੰ 161, 30 ਅਕਤੂਬਰ ਨੂੰ 140, 29 ਅਕਤੂਬਰ ਨੂੰ 135, 28 ਅਕਤੂਬਰ ਨੂੰ 128 ਅਤੇ 27 ਅਕਤੂਬਰ ਨੂੰ 119 ਦਰਜ ਕੀਤਾ ਗਿਆ ਸੀ। ਹਾਲਾਂਕਿ ਅਕਤੂਬਰ ਵਿੱਚ ਔਸਤ AQI “ਦਰਮਿਆਨੀ” ਰਹੀ ਸੀ। ਸ਼ਹਿਰ AQI ਵਿੱਚ ਗਿਰਾਵਟ ਦਾ ਮੁੱਖ ਤੌਰ 'ਤੇ ਵਾਹਨਾਂ ਦੇ ਪ੍ਰਦੂਸ਼ਣ ਤੇ ਮੌਸਮ ਵਿੱਚ ਬਦਲਾਅ ਨੂੰ ਵੱਡਾ ਕਾਰਨ ਮੰਨਿਆ ਸਕਦਾ ਹੈ।
ਪੀਜੀਆਈਐਮਈਆਰ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਿੱਚ ਵਾਤਾਵਰਣ ਸਿਹਤ ਦੇ ਪ੍ਰੋਫੈਸਰ ਡਾ. ਰਵਿੰਦਰ ਖਾਈਵਾਲ ਨੇ ਕਿਹਾ ਕਿ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਨਾਲ ਸਮੱਸਿਆ ਹੋਰ ਵਧ ਗਈ ਹੈ। ਉਨ੍ਹਾਂ ਨੇ ਵਾਯੂਮੰਡਲ ਸੀਮਾ ਪਰਤ ਦੀ ਮਹੱਤਤਾ ਉਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿ ਹਵਾ ਦੀ ਗੁਣਵੱਤਾ ਨੂੰ ਸਮਝਣ ਵਿੱਚ ਇਹ ਪਰਤ ਮਹੱਤਵਪੂਰਨ ਹਿੱਸਾ ਹੈ।
ਸਰਦੀਆਂ ਦੀਆਂ ਸਥਿਤੀਆਂ ਦੀ ਸ਼ੁਰੂਆਤ ਦੇ ਨਾਲ, ਇਹ ਪਰਤ ਧਰਤੀ ਦੀ ਸਤ੍ਹਾ ਤੋਂ 7 ਕਿਲੋਮੀਟਰ ਅਤੇ 8 ਕਿਲੋਮੀਟਰ ਦੇ ਵਿਚਕਾਰ ਮਾਪੀ ਗਈ, ਇਸਦੀ ਆਮ ਉਚਾਈ 10 ਕਿਲੋਮੀਟਰ ਤੋਂ 12 ਕਿਲੋਮੀਟਰ ਦੇ ਮੁਕਾਬਲੇ ਘੱਟ ਉਚਾਈ 'ਤੇ ਆ ਗਈ ਹੈ। ਇਸ ਕਾਰਨ ਹਵਾ ਦੀ ਗੁਣਵੱਤਾ ਉਪਰ ਕਾਫੀ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਦਾ ਅਸਰ ਉਦੋਂ ਹੋਵੇਗਾ ਜਦੋਂ ਤੇਜ਼ ਹਵਾਵਾਂ ਸ਼ਹਿਰ ਵੱਲ ਵਗਣਗੀਆਂ। ਹਵਾ ਗੁਣਵੱਤਾ ਸੂਚਕਾਂਕ ਵਿੱਚ ਵਾਧਾ ਲੰਬੇ ਸਮੇਂ ਤੱਕ ਰਹਿਣ ਕਾਰਨ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ ਦਾ ਕਾਰਨ ਬਣਦਾ ਹੈ।
ਇਹ ਵੀ ਪੜ੍ਹੋ : Sunam Accident News: ਸੁਨਾਮ 'ਚ ਦਰਦਨਾਕ ਹਾਦਸੇ 'ਚ ਬੱਚੇ ਸਮੇਤ 6 ਦੀ ਮੌਤ; ਮਲੇਰਕੋਟਲਾ ਤੋਂ ਮੱਥਾ ਟੇਕ ਕੇ ਆ ਰਹੇ ਸਨ ਵਾਪਸ