India vs Sri Lanka Live Updates, World Cup 2023: ਅੱਜ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਭਾਰਤੀ ਟੀਮ ਦੀ ਟੱਕਰ ਸ੍ਰੀਲੰਕਾ ਨਾਲ ਹੋਵੇਗੀ। ਇਹ ਮੈਚ ਦੁਪਹਿਰ 2 ਵਜੇ ਤੋਂ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ।
Trending Photos
India vs Sri Lanka Live Updates, World Cup 2023: ਟੀਮ ਇੰਡੀਆ ਨੇ ਵਿਸ਼ਵ ਕੱਪ 'ਚ ਜਿੱਤ ਲਈ ਸ਼੍ਰੀਲੰਕਾ ਨੂੰ 358 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ ਵੀਰਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਟਾਸ ਹਾਰ ਕੇ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ 'ਚ 7 ਵਿਕਟਾਂ 'ਤੇ 357 ਦੌੜਾਂ ਬਣਾਈਆਂ। ਟੀਮ ਇੰਡੀਆ ਨੇ ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ 350+ ਸਕੋਰ ਬਣਾਏ।
ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 92 ਦੌੜਾਂ, ਵਿਰਾਟ ਕੋਹਲੀ ਨੇ 88 ਦੌੜਾਂ ਅਤੇ ਸ਼੍ਰੇਅਸ ਅਈਅਰ ਨੇ 82 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਦਿਲਸ਼ਾਨ ਮਦੁਸ਼ੰਕਾ ਨੇ 5 ਵਿਕਟਾਂ ਲਈਆਂ। ਜਦਕਿ ਦੁਸ਼ਮੰਥਾ ਚਮੀਰਾ ਨੂੰ ਇਕ ਵਿਕਟ ਮਿਲੀ। ਕੋਹਲੀ-ਗਿੱਲ ਦੀ ਪਾਰੀ ਨੇ ਭਾਰਤ ਨੂੰ 190 ਦੇ ਪਾਰ ਪਹੁੰਚਾਇਆ। ਪਾਵਰਪਲੇ 'ਚ ਚੰਗੀ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਗਿੱਲ ਦੀ ਜੋੜੀ ਨੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ।
ਦੋਵਾਂ ਨੇ ਕੁਝ ਚੰਗੇ ਸ਼ਾਟ ਲਗਾਏ। ਪਹਿਲਾਂ ਕੋਹਲੀ ਫਿਰ ਗਿੱਲ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਕੋਹਲੀ ਨੇ ਆਪਣਾ 70ਵਾਂ ਅਰਧ ਸੈਂਕੜਾ ਪੂਰਾ ਕੀਤਾ ਅਤੇ ਗਿੱਲ ਨੇ ਆਪਣੇ ਵਨਡੇ ਕਰੀਅਰ ਦਾ 11ਵਾਂ ਅਰਧ ਸੈਂਕੜਾ ਪੂਰਾ ਕੀਤਾ। ਇਨ੍ਹਾਂ ਦੋਵਾਂ ਵਿਚਾਲੇ ਦੂਜੇ ਵਿਕਟ ਲਈ 179 ਗੇਂਦਾਂ 'ਤੇ 189 ਦੌੜਾਂ ਦੀ ਸਾਂਝੇਦਾਰੀ ਹੋਈ। ਇਸ ਸਾਂਝੇਦਾਰੀ ਨੂੰ ਦਿਲਸ਼ਾਨ ਮਦੁਸ਼ੰਕਾ ਨੇ 30ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਗਿੱਲ ਨੂੰ ਹੌਲੀ ਬਾਊਂਸਰ 'ਤੇ ਵਿਕਟਕੀਪਰ ਕੁਸਲ ਮੈਂਡਿਸ ਹੱਥੋਂ ਕੈਚ ਕਰਵਾ ਕੇ ਤੋੜਿਆ।
ਮੇਜ਼ਬਾਨ ਭਾਰਤ ਪਹਿਲੇ 6 ਮੈਚ ਜਿੱਤ ਕੇ 12 ਅੰਕਾਂ ਨਾਲ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਹੈ। ਅੱਜ ਸ਼੍ਰੀਲੰਕਾ ਨੂੰ ਹਰਾ ਕੇ ਟੀਮ ਇੰਡੀਆ ਸੈਮੀਫਾਈਨਲ ਲਈ ਕੁਆਲੀਫਾਈ ਕਰ ਸਕਦੀ ਹੈ ਅਤੇ ਫਿਰ ਤੋਂ ਟੇਬਲ ਟਾਪਰ ਬਣ ਸਕਦੀ ਹੈ। ਜਦਕਿ ਸ਼੍ਰੀਲੰਕਾ 6 ਮੈਚਾਂ 'ਚ 2 ਜਿੱਤਾਂ ਅਤੇ 4 ਹਾਰਾਂ ਨਾਲ 4 ਅੰਕਾਂ ਨਾਲ ਅੰਕ ਸੂਚੀ 'ਚ 7ਵੇਂ ਨੰਬਰ 'ਤੇ ਹੈ। ਇੱਕ ਹੋਰ ਹਾਰ ਨਾਲ ਸ਼੍ਰੀਲੰਕਾ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ ਲਗਭਗ ਖਤਮ ਹੋ ਜਾਣਗੀਆਂ। ਇਸ ਹਾਰ ਤੋਂ ਬਾਅਦ ਟੀਮ ਨੂੰ ਅਗਲੇ ਦੋ ਮੈਚ ਜਿੱਤਣੇ ਹੋਣਗੇ ਤੇ ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਵੀ ਕਰਨੀ ਹੋਵੇਗੀ।
ਸ੍ਰੀਲੰਕਾ ਨੂੰ ਸਿਰਫ਼ ਦੋ ਜਿੱਤਾਂ ਮਿਲੀਆਂ
ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਉਸ ਨੇ ਛੇ ਮੈਚਾਂ ਵਿੱਚ ਦੋ ਜਿੱਤਾਂ ਹਾਸਲ ਕੀਤੀਆਂ ਹਨ। ਉਸ ਨੇ ਨੀਦਰਲੈਂਡ ਅਤੇ ਇੰਗਲੈਂਡ ਨੂੰ ਹਰਾਇਆ ਹੈ। ਇਸ ਦੇ ਨਾਲ ਹੀ ਇਸ ਨੂੰ ਦੱਖਣੀ ਅਫਰੀਕਾ, ਪਾਕਿਸਤਾਨ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਵਿਸ਼ਵ ਕੱਪ ਵਿੱਚ ਭਾਰਤ ਬਨਾਮ ਸ਼੍ਰੀਲੰਕਾ ਆਹਮੋ-ਸਾਹਮਣੇ
ਵਿਸ਼ਵ ਕੱਪ 'ਚ ਦੋਵਾਂ ਟੀਮਾਂ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 9 ਮੈਚ ਖੇਡੇ ਗਏ ਹਨ। ਦੋਵਾਂ ਦਾ ਸੰਤੁਲਨ ਬਰਾਬਰ ਹੈ। ਭਾਰਤ ਅਤੇ ਸ਼੍ਰੀਲੰਕਾ ਨੇ ਚਾਰ-ਚਾਰ ਮੈਚ ਜਿੱਤੇ ਹਨ। ਇੱਕ ਮੈਚ ਬਰਾਬਰ ਰਿਹਾ ਸੀ। ਸ੍ਰੀਲੰਕਾ ਨੇ 1979, 1996 (ਦੋ ਵਾਰ) ਅਤੇ 2007 ਵਿੱਚ ਜਿੱਤ ਦਰਜ ਕੀਤੀ ਹੈ। ਭਾਰਤ ਨੇ 1999, 2003, 2011 ਅਤੇ 2019 ਵਿੱਚ ਜਿੱਤ ਦਰਜ ਕੀਤੀ ਹੈ।
ਦੋਵੇਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਸੀ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਡਬਲਯੂ ਕੇ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ।
ਸ੍ਰੀਲੰਕਾ : ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੇਂਡਿਸ (ਸੀ ਐਂਡ ਡਬਲਯੂ ਕੇ), ਸਦਾਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਐਂਜੇਲੋ ਮੈਥਿਊਜ਼, ਮਹਿਸ਼ ਥੀਕਸ਼ਾਨਾ, ਕਾਸੁਨ ਰਜਿਥਾ, ਦੁਸ਼ਮੰਥਾ ਚਮੀਰਾ ਅਤੇ ਦਿਲਸ਼ਾਨ ਮਦੁਸ਼ੰਕਾ।
India vs Sri Lanka Live Updates, World Cup 2023: