Chandigarh News/ (ਮਨੋਜ ਜੋਸ਼ੀ): ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖ ਕੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ ਜਿਸ ਨੂੰ ਲੈ ਕੇ ਡਾਕਟਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਉੱਤੇ ਅਕਸਰ ਮਿਲੀ ਭੁਗਤ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ ਪਰ ਇਸ ਮਾਮਲੇ ਨੂੰ ਲੈ ਕੇ ''ਜ਼ੀ ਪੰਜਾਬ ਹਰਿਆਣਾ ਹਿਮਾਚਲ'' (ZEE MEDIA, ZEE PHH) ਵੱਲੋਂ ਇੱਕ ਪੜਤਾਲ ਕੀਤੀ ਹੈ ਜਿਸ ਨੂੰ 'OPERATION ਦਵਾਈ' ਨਾਂ ਦਿੱਤਾ ਗਿਆ ਸੀ।  


COMMERCIAL BREAK
SCROLL TO CONTINUE READING

ਇਸ ਪੜਤਾਲ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਦੀ ਮਿਲੀ ਭੁਗਤ ਦਾ ਖੁਲਾਸਾ ਕੀਤਾ ਗਿਆ ਸੀ। ZEE MEDIA ਦੇ ਖੁਲਾਸੇ ਤੋਂ ਬਾਅਦ 
ਹੁਣ ਚੰਡੀਗੜ੍ਹ ਹੈਲਥ ਅਲਰਟ ਹੋ ਗਈ ਹੈ ਅਤੇ ਇਸ ਤੋਂ ਬਾਅਦ ਹੁਣ 3 ਡਾਕਟਰਾਂ 'ਤੇ ਗਾਜ ਡਿੱਗੀ ਹੈ। ਹੁਣ ਆਪ੍ਰੇਸ਼ਨ ਦਵਾਈ ਦਾ ਵੱਡਾ ਅਸਰ ਦਿੱਸਿਆ ਹੈ। ਹੁਣ ਤਿੰਨ ਡਾਕਟਰਾਂ 'ਤੇ ਗੰਭੀਰ ਦੋਸ਼ ਲੱਗੇ ਹਨ।


ਇਹ ਵੀ ਪੜ੍ਹੋ: Chandigarh News: ਦਵਾਈ ਦੇ ਨਾਂਅ 'ਤੇ ਡਾਕਟਰ ਵੱਲੋਂ ਮਰੀਜਾਂ ਦੀ ਲੁੱਟ ਦਾ ਵੱਡਾ ਖੁਲਾਸਾ ! ਪੜ੍ਹੋ ਪੂਰੀ ਖ਼ਬਰ


ਇਸ ਦੇ ਨਾਲ ਹੀ ਸਕੱਤਰ ਸਿਹਤ ਅਜੈ ਚਗੇਟੀ ਦੀ ਤਰਫੋਂ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀ.ਐੱਮ.ਐੱਸ.ਐੱਚ.)-16 ਦੇ ਆਰਥੋ ਵਿਭਾਗ ਦੇ ਮੈਡੀਕਲ ਅਫਸਰ ਡਾ. ਅਮਨ ਸੂਦ ਨੂੰ ਵਾਪਸ ਹਰਿਆਣਾ ਭੇਜ ਦਿੱਤਾ ਗਿਆ ਹੈ, ਉਹ ਚੰਡੀਗੜ੍ਹ ਵਿਖੇ ਡੈਪੂਟੇਸ਼ਨ 'ਤੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈਲਅਤੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ। 

ਇਸ ਦੇ ਨਾਲ ਹੀ ਠੇਕੇ ’ਤੇ ਕੰਮ ਕਰਨ ਵਾਲੇ ਆਰਥੋ ਵਿਭਾਗ ਨੇ ਡਾਕਟਰ ਹਿਤੇਸ਼ ਨੂੰ ਬਰਖਾਸਤ ਕਰ ਦਿੱਤਾ ਹੈ। ਇੱਕ ਹੋਰ ਡਾਕਟਰ ਮਨੋਜ ਵਰਮਾ ਨੂੰ ਹਸਪਤਾਲ ਤੋਂ ਮਨੀਮਾਜਰਾ ਦੇ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Delhi Weather Update: ਦਿੱਲੀ-NCR 'ਚ ਲਗਾਤਾਰ ਡਿੱਗ ਰਿਹਾ ਹੈ ਪਾਰਾ, ਸੰਘਣੀ ਧੁੰਦ ਕਰਕੇ ਲੋਕ ਪਰੇਸ਼ਾਨ 


ਜਾਣੋ ਪੂਰਾ ਮਾਮਲਾ
ਜ਼ੀ ਮੀਡੀਆ ਉੱਤੇ ਇੱਕ ਮੈਡੀਕਲ ਰਿਪ੍ਰਜ਼ੈਂਟੇਟਿਵ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ Government Multi Specialty Hospital,ਸੈਕਟਰ 16 ਦੇ ਡਾਕਟਰਾਂ ਦੇ ਵੱਡੇ ਰਾਜ ਖੋਲ੍ਹੇ ਹਨ। ਉਸ ਦੇ ਦਾਅਵਾ ਕੀਤਾ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਲੱਖਾਂ ਰੁਪਏ ਕਮਾਉਣ ਦੇ ਲਈ ਗਰੀਬ ਲੋਕਾਂ ਨੂੰ ਲੁੱਟਦੇ ਹਨ। 


-ਦਰਅਸਲ ਇਸ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਡਾਕਟਰ ਇੱਕ ਦਵਾਈ ਦੇ ਪੱਤੇ ਤੋਂ ਕਮਿਸ਼ਨ ਲੈਂਦੇ ਹਨ ਜਿਸ ਦੀ PAYMENT ਕੈਸ਼ ਅਤੇ UPI ਦੁਆਰਾ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਂਅ 'ਤੇ ਲਏ ਜਾਣ ਦਾ ਖੁਲਾਸਾ ਹੋਇਆ ਹੈ।


-ਆਮ ਲੋਕਾਂ ਦੀ ਲੁੱਟ ਸਿਰਫ ਡਾਕਟਰ ਹੀ ਨਹੀਂ, ਫਾਰਮਾਸਿਸਟ ਸਗੋਂ MRI ਤੋਂ ਲੈ ਕੇ ਦਵਾਈ ਬਣਾਉਣ ਵਾਲੀ ਲੋਕਲ ਕੰਪਨੀ ਵੀ ਇਸ ਨੈਕਸਿਸ ਵਿੱਚ ਸ਼ਾਮਿਲ ਹੈ।  ਦਰਸਲ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਡਾਕਟਰਾਂ ਕੋਲ ਜੋ ਵੀ ਮਰੀਜ਼ ਬਿਮਾਰੀ ਦੇ ਇਲਾਜ਼ ਲਈ ਆਉਂਦਾ ਤਾਂ ਡਾਕਟਰਾਂ ਜੋ ਮਰੀਜ਼ ਦੀ ਪਰਚੀ ਉੱਤੇ ਦਵਾਈ ਲਿਖਦੇ ਸਨ। ਉਸ ਦੇ ਪੈਸੇ ਹਰ ਮਹੀਨਾ ਡਾਕਟਰ ਨੂੰ ਮਿਲਦੇ ਸਨ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਡਾਕਟਰ ਲੋਕਲ ਕੰਪਨੀ ਦੀ ਮੈਡੀਸਨ ਲਿਖਦੇ ਅਤੇ ਉਸ ਜ਼ਰੀਏ ਲੱਖਾਂ ਰੁਪਏ ਕਮਾਉਦੇ ਹਨ।


-ਡਾਕਟਰ ਜੋ ਦਵਾਈ ਮਰੀਜ ਨੂੰ ਲਿਖਦਾ ਹੈ, ਉਸ 'ਤੇ ਤਕਰੀਬਨ 50 ਫੀਸਦੀ ਕਮਿਸ਼ਨ ਡਾਕਟਰ ਦਾ ਹੁੰਦਾ ਅਤੇ 20 ਫੀਸਦੀ ਮਾਰਜਨ ਮੈਡੀਕਲ ਸਟੋਰ ਵਾਲੇ ਦਾ ਹੁੰਦਾ ਹੈ। ਜਿਸ ਦਾ ਮਤਲਬ 30 ਰੁਪਏ ਵਾਲੀ ਦਵਾਈ 100 ਰੁਪਏ ਦੀ ਮਰੀਜ ਨੂੰ ਵੇਚ ਜਾ ਰਹੀ ਹੈ ਅਤੇ ਡਾਕਟਰ ਅਤੇ ਮੈਡੀਕਲ ਸਟੋਰ ਆਲੇ ਲੱਖਾਂ ਕਮਾ ਰਹੇ ਹਨ।


ਇਹ ਵੀ ਪੜ੍ਹੋPunjab Weather Update: ਪੰਜਾਬ 'ਚ ਹੱਡਚੀਰਵੀਂ ਠੰਡ ਨੇ ਲੋਕਾਂ ਦੇ ਕੱਢੇ ਵੱਟ, ਘਰਾਂ 'ਚੋਂ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ