Chandigarh News: ਜਿਸ ਵਿੱਚ ਸਰਕਾਰ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਰੋ ਵਾਲਿਆ ਦੀ ਮਿਲੀ ਭੁਗਤ ਦਾ ਖੁਲਾਸਾ ਕੀਤਾ ਹੈ। ਜਿਸ ਵਿੱਚ ਸਹਾਮਣੇ ਆਇਆ ਹੈ ਕਿ ਡਾਕਟਰਾਂ ਦਾ ਇੱਕ ਦਵਾਈ ਦੇ ਪੱਤੇ ਵਿੱਚ ਕਮਿਸ਼ਨ ਲੈਦੇ ਹਨ। ਜਿਸ ਦੀ PAYMENT ਕੈਸ਼ ਅਤੇ UPI ਦੁਆਰਾ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਅ 'ਤੇ ਲਏ ਜਾਣ ਦਾ ਖੁਲਾਸਾ ਹੋਇਆ ਹੈ।
Trending Photos
Chandigarh News:(Manoj Joshi): ਦੇਸ਼ ਭਰ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਲਿਖਕੇ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹਿੰਦੇ ਹਨ। ਜਿਸ ਨੂੰ ਲੈਕੇ ਡਾਕਟਰਾਂ ਅਤੇ ਮੈਡੀਕਲ ਸਟੋਰ ਵਾਲਿਆ ਉੱਤੇ ਅਕਸਰ ਮਿਲੀ ਭੁਗਤ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਪਰ ਲਚਾਰ ਮਰੀਜ ਕੁੱਝ ਨਹੀਂ ਕਰ ਪਾਉਦਾ...
ਇਸ ਨੂੰ ਲੈਕੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨੇ ਇੱਕ ਪੜਤਾਲ ਕੀਤੀ ਹੈ। ਜਿਸ ਵਿੱਚ ਸਰਕਾਰ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਰੋ ਵਾਲਿਆ ਦੀ ਮਿਲੀ ਭੁਗਤ ਦਾ ਖੁਲਾਸਾ ਕੀਤਾ ਹੈ। ਜਿਸ ਵਿੱਚ ਸਹਾਮਣੇ ਆਇਆ ਹੈ ਕਿ ਡਾਕਟਰਾਂ ਦਾ ਇੱਕ ਦਵਾਈ ਦੇ ਪੱਤੇ ਵਿੱਚ ਕਮਿਸ਼ਨ ਲੈਦੇ ਹਨ। ਜਿਸ ਦੀ PAYMENT ਕੈਸ਼ ਅਤੇ UPI ਦੁਆਰਾ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਨਾਅ 'ਤੇ ਲਏ ਜਾਣ ਦਾ ਖੁਲਾਸਾ ਹੋਇਆ ਹੈ।
ਜ਼ੀ ਮੀਡੀਆ ਉੱਤੇ ਇੱਕ ਮੈਡੀਕਲ ਰਿਪ੍ਰਜ਼ੈਂਟੇਟਿਵ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ Government Multi Specialty Hospital,ਸੈਕਟਰ 16 ਦੇ ਡਾਕਟਰਾਂ ਦੇ ਵੱਡੇ ਰਾਜ ਖੋਲ੍ਹੇ ਹਨ। ਉਸ ਦੇ ਦਾਅਵਾ ਕੀਤਾ ਹੈ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਲੱਖਾਂ ਰੁਪਏ ਕਮਾਉਣ ਦੇ ਲਈ ਗਰੀਬ ਲੋਕਾਂ ਨੂੰ ਲੁੱਟਦੇ ਹਨ। ਉਸ ਨੇ ਕਿਹਾ ਜੋ ਲੋਕ ਡਾਕਟਰਾਂ ਨੂੰ ਰੱਬ ਮੰਨਦੇ ਹਨ ਉਹੀ ਡਾਕਟਰ ਲੋਕਾਂ ਨੂੰ ਲੁੱਟਕੇ ਆਪਣੀ ਪੈਸਿਆਂ ਦੀ ਭੁੱਖ ਮਿਟਾਉਂਦੇ ਹਨ
ਮੈਡੀਕਲ ਰਿਪ੍ਰਜ਼ੈਂਟੇਟਿਵ ਨੇ ਦੱਸਿਆ ਕਿ ਆਮ ਲੋਕਾਂ ਦੀ ਲੁੱਟ ਸਿਰਫ ਡਾਕਟਰ ਹੀ ਨਹੀਂ, ਫਾਰਮਾਸਿਸਟ ਸਗੋਂ MRI ਤੋਂ ਲੈਕੇ ਦਵਾਈ ਬਣਾਉਣ ਵਾਲੀ ਲੋਕਲ ਕੰਪਨੀ ਵੀ ਇਸ ਨੈਕਸਿਸ ਵਿੱਚ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਕੋਲ ਜੋ ਵੀ ਮਰੀਜ਼ ਬਿਮਾਰੀ ਦੇ ਇਲਾਜ਼ ਲਈ ਆਉਂਦਾ ਤਾਂ ਡਾਕਟਰਾਂ ਜੋ ਮਰੀਜ਼ ਦੀ ਪਰਚੀ ਉੱਤੇ ਦਵਾਈ ਲਿਖਦੇ ਸਨ। ਉਸ ਦੇ ਪੈਸੇ ਹਰ ਮਹੀਨਾ ਡਾਕਟਰ ਨੂੰ ਮਿਲਦੇ ਸਨ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਡਾਕਟਰ ਲੋਕਲ ਕੰਪਨੀ ਦੀ ਮੈਡੀਸਨ ਲਿਖਦੇ ਅਤੇ ਉਸ ਜ਼ਰੀਏ ਲੱਖਾਂ ਰੁਪਏ ਕਮਾਉਦੇ ਹਨ। ਡਾਕਟਰ ਜੋ ਦਵਾਈ ਮਰੀਜ ਨੂੰ ਲਿਖਦਾ ਹੈ, ਉਸ 'ਤੇ ਤਕਰੀਬਨ 50 ਫੀਸਦੀ ਕਮਿਸ਼ਨ ਡਾਕਟਰ ਦਾ ਹੁੰਦਾ ਅਤੇ 20 ਫੀਸਦੀ ਮਾਰਜਨ ਮੈਡੀਕਲ ਸਟੋਰ ਵਾਲੇ ਦਾ ਹੁੰਦਾ ਹੈ। ਜਿਸ ਦਾ ਮਤਲਬ 30 ਰੁਪਏ ਵਾਲੀ ਦਵਾਈ 100 ਰੁਪਏ ਦੀ ਮਰੀਜ ਨੂੰ ਵੇਚ ਜਾ ਰਹੀ ਹੈ ਅਤੇ ਡਾਕਟਰ ਅਤੇ ਮੈਡੀਕਲ ਸਟੋਰ ਆਲੇ ਲੱਖਾਂ ਕਮਾ ਰਹੇ ਹਨ।
ਜੇ ਗੱਲ ਕਰੀਏ ਸਿਹਤ ਵਿਭਾਗ ਦੀ ਤਾਂ ਸਰਕਾਰ ਦਾ ਸਾਫ ਨਿਯਮ ਹੈ, ਕਿ ਸਰਕਾਰੀ ਡਾਕਟਰ ਜੋ ਵੀ ਦਵਾਈ ਲਿਖਕੇ ਦੇਣਗੇ ਉਸ ਦਾ ਸਾਲਟ ਨਾਮ ਵੀ ਨਾਲ ਲਿਖਣਗੇ । ਚੰਡੀਗੜ੍ਹ ਦੇ ਸਿਹਤ ਵਿਭਾਗ ਵੱਲੋਂ 172 ਦਵਾਈਆ ਹਸਪਤਲਾਂ ਵਿੱਚ ਮੁਫਤ ਦਿੱਤੀਆ ਜਾਂਦੀ ਹਨ। ਉਸ ਦੇ ਬਾਵਜੂਦ ਡਾਕਰਟ ਆਪਣੇ ਫਾਇਦੇ ਲਈ ਦਵਾਈਆਂ ਮਰੀਜ਼ ਨੂੰ ਬਾਹਰ ਤੋਂ ਖਰੀਦਣ ਲਈ ਮਜ਼ਬੂਰ ਕਰਦੇ ਹਨ।