Chandigarh Election: ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਦੀ ਪ੍ਰਕਿਰਿਆ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈ ਹੈ। ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ।


COMMERCIAL BREAK
SCROLL TO CONTINUE READING

ਡਿਪਟੀ ਮੇਅਰ ਦੇ ਅਹੁਦੇ ’ਤੇ ਭਾਜਪਾ ਦੇ ਰਜਿੰਦਰ ਸ਼ਰਮਾ ਨੇ ਗਠਜੋੜ ਦੀ ਨਿਰਮਲਾ ਦੇਵੀ ਨੂੰ ਦੋ ਵੋਟਾਂ ਨਾਲ ਮਾਤ ਦਿੱਤੀ। ਭਾਜਪਾ ਨੂੰ 19 ਤੇ ਗਠਜੋੜ ਨੂੰ 17 ਵੋਟਾਂ ਹਾਸਲ ਹੋਈਆਂ ਹਨ। ਸੀਨੀਅਰ ਡਿਪਟੀ ਮੇਅਰ ਦੀ ਚੋਣ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਇੱਕ-ਇੱਕ ਵੋਟ ਰੱਦ ਹੋ ਗਈ ਹੈ।


ਚੋਣ ਵਿੱਚ ਭਾਜਪਾ ਨੂੰ 19 ਅਤੇ ਗਠਜੋੜ ਨੂੰ 16 ਵੋਟਾਂ ਹਾਸਲ ਹੋਈਆਂ ਹਨ।  ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਹਰਦੀਪ ਸਿੰਘ ਨੇ ਮੁੜ ਭਾਜਪਾ ਨੂੰ ਵੋਟ ਪਾਈ ਹੈ। ਇਸ ਤੋਂ ਪਹਿਲਾਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣ ਗਏ ਹਨ।


ਜਿੱਤ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅੱਜ ਅਸੀਂ ਜਿੱਤ ਗਏ ਹਾਂ, ਅੱਜ ਵੀ ਜੇਕਰ ਇੱਕ ਵੋਟ ਅਯੋਗ ਹੈ ਤਾਂ ਕਿਸੇ ਨੇ ਉਸ ਖਿਲਾਫ ਵੋਟ ਜ਼ਰੂਰ ਪਾਈ ਹੋਵੇਗੀ... ਹਰ ਕੋਈ ਭਾਜਪਾ ਦੇ ਹੱਕ ਵਿੱਚ ਹੈ ਤੇ ਹੁਣ ਦੇਸ਼ ਵਿੱਚ ਹਰ ਕੋਈ ਹੱਕ ਵਿੱਚ ਹੈ। ਭਾਜਪਾ ਦੇ ਨਾਲ ਹੈ।


ਕਾਂਗਰਸ ਦੇ ਕਈ ਵੱਡੇ ਨੇਤਾ ਹੁਣ ਭਾਜਪਾ 'ਚ ਹਨ, ਸਭ ਨੇ ਦੇਖਿਆ ਕਿ ਹਿਮਾਚਲ ਪ੍ਰਦੇਸ਼ ਵਿੱਚ ਅਭਿਸ਼ੇਕ ਮਨੂ ਸਿੰਘਵੀ ਹਾਰ ਗਏ ਹਨ। ਭਾਜਪਾ ਕੰਮ ਕਰਦੀ ਹੈ, ਪ੍ਰਧਾਨ ਮੰਤਰੀ ਲੋਕਾਂ ਲਈ ਕੰਮ ਕਰਦੇ ਹਨ ਤੇ ਇਸੇ ਲਈ ਹਰ ਕੋਈ ਭਾਜਪਾ ਨੂੰ ਪਸੰਦ ਕਰਦਾ ਹੈ। ਇਸ ਤੋਂ ਪਹਿਲਾਂ 11:12 ਮਿੰਟ 'ਤੇ ਵੋਟਿੰਗ ਖ਼ਤਮ ਹੋਈ। ਸੰਸਦ ਮੈਂਬਰ ਕਿਰਨ ਖੇਰ ਨੇ ਪਹਿਲੀ ਵੋਟ ਪਾਈ।


ਇਸ ਤੋਂ ਪਹਿਲਾਂ ਕਿ ਉਹ ਆਪਣੀ ਵੋਟ ਪਾਉਣ ਕੌਂਸਲਰ ਸੌਰਭ ਜੋਸ਼ੀ ਉਨ੍ਹਾਂ ਦੇ ਨੇੜੇ ਆ ਗਏ, ਜਿਸ ਕਾਰਨ ਸਦਨ ਵਿੱਚ ਹੰਗਾਮਾ ਹੋ ਗਿਆ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਕੋਈ ਕੌਂਸਲਰ ਵੋਟ ਪਾਉਣ ਤੋਂ ਪਹਿਲਾਂ ਆਪਣੀ ਸੀਟ ਤੋਂ ਉੱਠ ਕੇ ਵੋਟ ਪਾਉਣ ਵਾਲੇ ਵਿਅਕਤੀ ਕੋਲ ਕਿਵੇਂ ਜਾ ਸਕਦਾ ਹੈ। ਹਾਲਾਂਕਿ ਬਾਅਦ ਵਿੱਚ ਮੇਅਰ ਦੇ ਸਮਝਾਉਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪ੍ਰੀਜ਼ਾਈਡਿੰਗ ਅਫਸਰ ਮੇਅਰ ਕੁਲਦੀਪ ਕੁਮਾਰ ਤੇ ਡੀਸੀ ਵਿਨੈ ਪ੍ਰਤਾਪ ਸਿੰਘ ਵੀ ਸਦਨ ਵਿੱਚ ਮੌਜੂਦ ਹਨ।


ਮੇਅਰ ਨੇ ਵੋਟਿੰਗ ਲਈ ਡੇਢ ਘੰਟੇ ਦਾ ਸਮਾਂ ਤੈਅ ਕੀਤਾ ਹੈ। ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਤਿੰਨੋਂ ਕੌਂਸਲਰਾਂ ਨੇ ਆਪਣੀ ਵੋਟ ਪਾਈ ਹੈ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਨਗਰ ਨਿਗਮ ਦੇ ਸੰਯੁਕਤ ਸਕੱਤਰ ਗੁਰਿੰਦਰ ਸਿੰਘ ਸੋਢੀ ਵੱਲੋਂ ਮੇਅਰ ਨਾਲ ਬੈਠਣ ਨੂੰ ਲੈ ਕੇ ਭਾਜਪਾ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਹੈ।


ਭਾਜਪਾ ਦੇ ਸੌਰਭ ਜੋਸ਼ੀ ਨੇ ਇਤਰਾਜ਼ ਜਤਾਇਆ ਹੈ ਕਿ ਕੀ ਉਹ ਨਿਯਮਾਂ ਮੁਤਾਬਕ ਅਜਿਹਾ ਕਰ ਸਕਦੇ ਹਨ। ਚੰਡੀਗੜ੍ਹ ਦੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੱਲ ਪੰਜਾਬ ਦੀ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠੇ ਹਨ... ਭਾਜਪਾ ਕੋਲ ਨੰਬਰ ਹਨ।


ਇਹ ਵੀ ਪੜ੍ਹੋ : Chandigarh Election: ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ ਬਣੇ