Mohali Crime News: 6 ਸਾਲ ਦੀ ਬੱਚੀ ਦੀ ਲਾਸ਼ ਕਬਰ ਚੋਂ ਕੱਢੀ ਗਈ, ਪਰਿਵਾਰ ਨੇ ਕਤਲ ਦਾ ਖ਼ਦਸ਼ਾ ਜਤਾਇਆ
Mohali Crime News: ਪਰਿਵਾਰ ਨੇ ਬੱਚੀ ਦੇ ਕਤਲ ਦਾ ਖ਼ਦਸ਼ਾ ਜਾਹਿਰ ਕੀਤਾ ਸੀ, ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਦੀ ਲਾਸ਼ ਨੂੰ ਕਬਰ ਚੋਂ ਬਾਹਰ ਕਢਵਾ ਕੇ ਪੋਸਟ-ਮਾਰਟਮ ਲਈ ਭੇਜ ਦਿੱਤਾ ਹੈ।
Mohali Crime News: ਮੋਹਾਲੀ ਦੇ ਨਵਾਂਗਾਓਂ 'ਚ 2 ਫਰਵਰੀ ਨੂੰ ਪਾਣੀ ਦੀ ਟੈਂਕੀ 'ਚ ਡੁੱਬਣ ਕਾਰਨ 6 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਅੱਜ ਡਿਊਟੀ ਮੈਜਿਸਟਰੇਟ ਦੀ ਅਗਵਾਈ ਵਿੱਚ ਪੁਲਿਸ ਨੇ ਚੰਡੀਗੜ੍ਹ ਦੇ ਸੈਕਟਰ-25 ਦੇ ਸ਼ਮਸ਼ਾਨਘਾਟ 'ਚੋਂ ਬੱਚੀ ਦੀ ਲਾਸ਼ ਨੂੰ ਕਬਰ 'ਚੋਂ ਕਢਵਾਇਆ ਗਿਆ ਹੈ। ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਖਰੜ ਹਸਪਤਾਲ ਦੇ ਡਾਕਟਰ ਰਾਹੁਲ ਭੱਲਾ ਅਤੇ ਏਐਸਆਈ ਰਾਮੇਸ਼ਵਰ ਦਾਸ ਦੀ ਅਗਵਾਈ ਹੇਠ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਗਿਆ। ਅਤੇ ਮ੍ਰਿਤਕ ਦੇਹ ਦੀ ਮੈਡੀਕਲ ਜਾਂਚ ਲਈ ਖਰੜ ਦੇ ਹਸਪਤਾਲ ਵਿੱਚ ਭੇਜ ਦਿੱਤੀ ਗਈ ਹੈ। ਇਸ ਮੈਡੀਕਲ 'ਚ ਪੁਲਿਸ ਹਾਦਸੇ ਅਤੇ ਕਤਲ ਦੇ ਸ਼ੱਕ 'ਤੇ ਜਾਂਚ ਕਰੇਗੀ। ਇਸ ਤੋਂ ਬਾਅਦ ਪੁਲਿਸ ਵਿਸਥਾਰ ਸਹਿਤ ਆਪਣੀ ਰਿਪੋਰਟ ਐਸਡੀਐਮ ਨੂੰ ਸੌਂਪੇਗੀ।
ਪਰਿਵਾਰ ਨੂੰ ਸ਼ੱਕ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੀ ਧੀ ਦਾ ਕਤਲ ਕਰਕੇ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਸਬੰਧੀ ਸ਼ਿਕਾਇਤ ਸਥਾਨਕ ਪੁਲਿਸ ਨੂੰ ਦਿੱਤੀ ਸੀ। ਇਸ ਮਗਰੋਂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਡੀਐਮ ਖਰੜ ਤੋਂ ਕਬਰ ਪੁੱਟ ਕੇ ਲਾਸ਼ ਕੱਢਣ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਐਸਡੀਐਮ ਨੇ ਫੋਰੈਂਸਿਕ ਸਮੇਤ ਹੋਰ ਟੀਮਾਂ ਦੀ ਨਿਗਰਾਨੀ ਹੇਠ ਜਾਂਚ ਕਰਨ ਦੇ ਹੁਕਮ ਦਿੱਤੇ ਸਨ।
ਜਦੋਂ 2 ਫਰਵਰੀ ਨੂੰ ਨਾਬਾਲਗ ਦੀ ਮੌਤ ਹੋਈ ਸੀ ਤਾਂ ਉਸ ਦਾ ਮੈਡੀਕਲ ਨਹੀਂ ਕਰਵਾਇਆ ਗਿਆ ਸੀ। ਲੜਕੀ ਦਾ ਪਿਤਾ ਘਰ ਵਿੱਚ ਮੌਜੂਦ ਨਹੀਂ ਸੀ। ਉਸਦੇ ਗੁਆਂਢੀ ਲੜਕੀ ਨੂੰ ਹਸਪਤਾਲ ਲੈ ਗਏ ਸਨ। ਜਿੱਥੇ ਉਨ੍ਹਾਂ ਨੇ ਲਿਖਿਆ ਸੀ, ਕਿ ਉਹ ਮੈਡੀਕਲ ਨਹੀਂ ਕਰਵਾਉਣਾ ਚਾਹੁੰਦੇ। ਇਸ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਤੋਂ ਬੱਚੀ ਦੀ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਗਈ। ਇਸ ਤੋਂ ਬਾਅਦ ਸੈਕਟਰ 25 ਸਥਿਤ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਬੱਚੀ ਦੀ ਮਾਂ ਨੇ ਦੱਸਿਆ ਕਿ ਜਿਸ ਸਮੇਂ ਲੜਕੀ ਘਰੋਂ ਤੋਂ ਲਾਪਤਾ ਹੋਈ ਸੀ। ਤਾਂ ਉਹ ਸ਼ਾਮ 5:40 ਵਜੇ ਘਰ ਦੇ ਬਾਹਰ ਖੇਡਦਿਆਂ ਉਸ ਨੂੰ ਗੁਆਂਢੀਆਂ ਨੇ ਦੇਖਿਆ ਸੀ, ਪਰ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਆਂਢ-ਗੁਆਂਢ 'ਚ ਤਲਾਸ਼ੀ ਲਈ ਗਈ। ਗੁਆਂਢ ਵਿੱਚ ਮਕਾਨ ਬਣਾ ਰਹੇ ਮਹੀਪਾਲ ਦੀ ਪਾਣੀ ਵਾਲੀ ਟੈਂਕੀ ਦੀ ਚੈਕਿੰਗ ਕੀਤੀ ਗਈ। ਉਥੇ ਬੱਚੀ ਨਹੀਂ ਮਿਲੀ ਪਰ ਜਦੋਂ ਗਲੀ 'ਚ ਰੌਲਾ ਪੈਣ ਲੱਗਾ ਤਾਂ ਉਸਨੇ ਖੁਦ ਹੀ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਅਤੇ ਮੁੜ ਤੋਂ ਟੈਂਕੀ ਦੀ ਜਾਂਚ ਕਰਨ ਲਈ ਕਿਹਾ। ਰਾਤ ਕਰੀਬ 8 ਵਜੇ ਲੜਕੀ ਦੀ ਲਾਸ਼ ਪਾਣੀ ਦੀ ਟੈਂਕੀ 'ਚੋਂ ਮਿਲੀ। ਇਸ ਕਾਰਨ ਪਰਿਵਾਰ ਨੂੰ ਉਸ ਦੇ ਕਤਲ ਦਾ ਸ਼ੱਕ ਹੋ ਗਿਆ ਹੈ।