Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਸੀਵਰੇਜ ਸੈੱਸ `ਚ 5 ਫ਼ੀਸਦੀ ਦੀ ਕੀਤੀ ਕਟੌਤੀ
Chandigarh News: ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੀਵਰੇਜ ਸੈਸ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
Chandigarh News: ਚੰਡੀਗੜ੍ਹ ਵਾਸੀਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਰਾਹਤ ਦਿੰਦੇ ਹੋਏ ਸੀਵਰੇਜ ਸੈਸ ਵਿੱਚ 5 ਫ਼ੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਸਾਲ 2023-2024 ਲਈ ਸੀਵਰੇਜ ਸੈੱਸ 30 ਫ਼ੀਸਦੀ ਤੋਂ ਘਟਾ ਕੇ 25 ਫ਼ੀਸਦੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਇਹ ਵੀ ਐਲਾਨ ਕੀਤਾ ਗਿਆ ਹੈ ਕਿ 2024 ਵਿੱਚ ਸੀਵਰੇਜ ਸੈੱਸ ਵਿੱਚ ਹੋਰ ਕਟੌਤੀ ਕੀਤੀ ਜਾਵੇਗੀ। ਪ੍ਰਸ਼ਾਸਨ ਦੇ ਇਸ ਫ਼ੈਸਲਾ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਚੰਡੀਗੜ੍ਹ ਵਾਸੀਆਂ ਦੇ ਬਿੱਲ ਘੱਟ ਆਉਣਗੇ।
ਕਾਬਿਲੇਗੌਰ ਹੈ ਕਿ ਪਹਿਲਾਂ ਘਟਾਇਆ ਗਿਆ ਸੀਵਰੇਜ ਸੈਸ ਵੀ ਵਿਵਾਦਾਂ ਵਿੱਚ ਘਿਰ ਗਿਆ ਸੀ। ਸਥਾਨਕ ਸਰਕਾਰਾਂ ਨੇ ਮਿਊਂਸਪਲ ਕਾਰਪੋਰੇਸ਼ਨ ਦੇ ਫ਼ੈਸਲਾ ਉਤੇ ਸਪੱਸ਼ਟੀਕਰਨ ਮੰਗਿਆ ਸੀ। ਮਈ ਮਹੀਨੇ ਵਿੱਚ ਨਗਰ ਨਿਗਮ (ਐੱਮ. ਸੀ.) ਹਾਊਸ ਵੱਲੋਂ ਪਾਣੀ 'ਤੇ ਸੀਵਰੇਜ ਸੈੱਸ 30 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰਨ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਦੋ ਮਹੀਨੇ ਬਾਅਦ, ਸਥਾਨਕ ਸਰਕਾਰਾਂ ਵਿਭਾਗ ਨੇ ਇਸ ਕਟੌਤੀ ਪਿੱਛੇ ਨਗਰ ਨਿਗਮ ਤੋਂ ਸਪੱਸ਼ਟੀਕਰਨ ਮੰਗਿਆ ਸੀ।
ਇਹ ਵੀ ਪੜ੍ਹੋ : Punjab News: ਪੰਜਾਬ ਪੁਲਿਸ ਦਾ 'Operation CASO'! ਬਠਿੰਡਾ 'ਚ ਵੱਖ-ਵੱਖ ਥਾਵਾਂ 'ਤੇ ਕੀਤੀ ਜਾ ਰਹੀ ਚੈਕਿੰਗ
ਸਪੱਸ਼ਟੀਕਰਨ ਵਿੱਚ ਵਿਭਾਗ ਨੇ MC ਨੂੰ ਗੁਆਂਢੀ ਰਾਜਾਂ ਨਾਲ ਪਾਣੀ 'ਤੇ ਸੀਵਰੇਜ ਸੈੱਸ ਦੀਆਂ ਤੁਲਨਾਤਮਕ ਦਰਾਂ ਭੇਜਣ ਲਈ ਕਿਹਾ ਸੀ। ਇਹ ਫੈਸਲਾ ਨਗਰ ਨਿਗਮ ਦੀ 6 ਮਾਰਚ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਲਿਆ ਗਿਆ ਸੀ। ਸੀਵਰੇਜ ਸੈੱਸ ਖਪਤਕਾਰਾਂ ਦੇ ਪਾਣੀ ਦੇ ਬਿੱਲ 'ਤੇ ਨਿਰਭਰ ਕਰਦਾ ਹੈ।
ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨੇ ਇਸ ਗੱਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਕਿਵੇਂ ਵਿਭਾਗ ਨੇ ਮਨਜ਼ੂਰੀ ਦੇਣ 'ਚ ਦੇਰੀ ਕੀਤੀ ਗਈ। ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਨੇ 6 ਮਾਰਚ ਨੂੰ ਹੋਈ ਮੀਟਿੰਗ ਦੇ ਮਿੰਟਾਂ ਨੂੰ ਮਨਜ਼ੂਰੀ ਦੇਣ ਲਈ ਕਿਹਾ ਸੀ ਅਤੇ ਹੁਣ, ਉਹ ਸਪੱਸ਼ਟੀਕਰਨ ਮੰਗ ਰਹੇ ਹਨ ਅਤੇ ਗੁਆਂਢੀ ਰਾਜਾਂ ਨਾਲ ਦਰਾਂ ਦੀ ਤੁਲਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : Punjab News: ਲੋਕਾਂ ਲਈ ਅਹਿਮ ਖ਼ਬਰ- ਪੰਜਾਬ ਦੀਆਂ ਤਹਿਸੀਲਾਂ ਵਿੱਚ ਅੱਜ ਨਹੀਂ ਹੋਵੇਗਾ ਕੋਈ ਕੰਮ, ਜਾਣੋ ਪੂਰਾ ਮਾਮਲਾ