Chandigarh-Mohali Cracker Injury: ਚੰਡੀਗੜ੍ਹ ਅਤੇ ਮੋਹਾਲੀ 'ਚ ਦੀਵਾਲੀ ਮੌਕੇ ਪਟਾਕਿਆਂ ਦੌਰਾਨ ਇੱਕ ਰਿਪੋਰਟ ਦੇ ਮੁਤਾਬਿਕ ਹੁਣ ਤੱਕ 81 ਲੋਕ ਜ਼ਖ਼ਮੀ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 23 ਜ਼ਖ਼ਮੀ ਚੰਡੀਗੜ੍ਹ ਦੇ ਪੀਜੀਆਈ ਪਹੁੰਚ ਚੁੱਕੇ ਹਨ, ਕੱਲ੍ਹ ਤੋਂ ਅੱਜ ਸਵੇਰੇ 11 ਵਜੇ ਤੱਕ 27 ਲੋਕ ਜ਼ਖ਼ਮੀ ਹਾਲਤ ਵਿੱਚ ਸੈਕਟਰ-16 ਸਥਿਤ ਸਰਕਾਰੀ ਹਸਪਤਾਲ ਵਿੱਚ ਪਹੁੰਚ ਚੁੱਕੇ ਹਨ। ਮੁਹਾਲੀ ਵਿੱਚ ਵੀ 31 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


COMMERCIAL BREAK
SCROLL TO CONTINUE READING

ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਕਈ ਲੋਕਾਂ ਝੁਲਸਣ ਦੀ ਖਬਰ ਸਾਹਮਣੇ ਆ ਰਹੀ ਹੈ। ਪਟਾਕਿਆਂ ਕਾਰਨ ਕਈ ਲੋਕ ਮਾਮੂਲੀ ਰੂਪ ਵਿੱਚ ਝੁਲਸੇ ਹਨ ਜਦਕਿ ਕੁਝ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਪੀਜੀਆਈਐਮਈਆਰ ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਅਤੁਲ ਪਰਾਸ਼ਰ ਨੇ ਦੱਸਿਆ ਕਿ ਪਟਾਕਿਆਂ ਨਾਲ ਝੁਲਸਣ ਵਾਲੇ 6 ਮਰੀਜ਼ ਪਲਾਸਟਿਕ ਸਰਜਰੀ ਵਿਭਾਗ ਵਿੱਚ ਪੁੱਜੇ ਹਨ। 4 ਲੋਕਾਂ ਦੇ ਹੱਥਾਂ ਵਿੱਚ ਪਟਾਕੇ ਫਟਣ ਕਾਰਨ ਹੱਥ ਝੁਲਸੇ ਗਏ ਹਨ ਜਦਕਿ 3 ਲੋਕਾਂ ਦੇ ਲਗਭਗ 5 ਤੋਂ 9 ਫ਼ੀਸਦੀ ਥਰਮਲ ਬਰਨ ਸੀ। ਦੋ ਮਰੀਜ਼ਾਂ ਨੂੰ ਹੱਥ ਦੇ ਆਪ੍ਰੇਸ਼ਨ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ। ਬਾਕੀ ਮਰੀਜ਼ ਏਟੀਸੀ ਨਿਗਰਾਨੀ ਹੇਠ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ।


ਚੰਡੀਗੜ੍ਹ 'ਚ ਪਟਾਕਿਆਂ ਨਾਲ ਜ਼ਖ਼ਮੀ ਹੋਏ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਹਸਪਤਾਲ ਵੱਲੋਂ ਅਜੇ ਤੱਕ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ  ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਅਤੇ ਪਟਾਕਿਆਂ ਦੀਆਂ ਸੱਟਾਂ ਕਾਰਨ ਬਹੁਤ ਸਾਰੀਆਂ ਐਮਰਜੈਂਸੀ ਸੰਭਾਵਨਾ ਦੇ ਖਦਸ਼ੇ ਨੂੰ ਦੇਖਦੇ ਹੋਏ, ਪੀਜੀਆਈਐਮਈਆਰ ਵਿੱਚ ਪੁੱਜਣ ਵਾਲੇ ਮਰੀਜ਼ਾਂ ਲਈ ਇਲਾਜ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਪੀਜੀਆਈਐਮਈਆਰ, ਚੰਡੀਗੜ੍ਹ ਵਿਖੇ ਵਿਸ਼ੇਸ਼ ਐਮਰਜੈਂਸੀ ਡਿਊਟੀ 'ਤੇ ਡਾਕਟਰ ਅਤੇ ਸਟਾਫ਼ ਮੌਜੂਦ ਹੈ ਤਾਂ ਜੋ ਮਰੀਜ਼ਾਂ ਦੇ ਆਉਣ 'ਤੇ ਕੋਈ ਵੀ ਮੁਸ਼ਕਲ ਨਾ ਹੋਵੇ।


ਇਹ ਵੀ ਪੜ੍ਹੋ: Chandigarh Air Quality: ਚੰਡੀਗੜ੍ਹ 'ਚ ਧੂਮਧਾਮ ਨਾਲ ਮਨਾਈ ਗਈ ਦੀਵਾਲੀ, ਖੂਬ ਚੱਲੇ ਪਟਾਕੇ, AQI 226 


ਦਰਅਸਲ 48 ਘੰਟਿਆਂ ਵਿੱਚ ਚੰਡੀਗੜ੍ਹ ਪੀਜੀਆਈ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣ ਨਾਲ ਕੁੱਲ 23 ਲੋਕ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਵਿੱਚ 10 ਪੁਰਸ਼ ਅਤੇ ਪੰਜ ਔਰਤਾਂ ਸ਼ਾਮਲ ਹਨ। ਪੀਜੀਆਈ ਦੇ ਅੰਦਰ 14 ਮਰੀਜ਼ ਟ੍ਰਾਈਸਿਟੀ ਦੇ ਹਨ। ਇਨ੍ਹਾਂ ਵਿੱਚ ਮੋਹਾਲੀ ਦਾ ਇੱਕ ਅਤੇ ਪੰਚਕੂਲਾ ਦਾ ਇੱਕ ਮਰੀਜ਼ ਸ਼ਾਮਲ ਹੈ। ਇਸ ਤੋਂ ਇਲਾਵਾ ਪੀਜੀਆਈ ਵਿੱਚ ਪੰਜਾਬ ਤੋਂ 3, ਹਰਿਆਣਾ ਤੋਂ 6 ਅਤੇ ਹਿਮਾਚਲ ਪ੍ਰਦੇਸ਼ ਤੋਂ 2 ਮਰੀਜ਼ ਦਾਖਲ ਹਨ। ਇਹਨਾਂ ਵਿੱਚ 13 ਮਰੀਜ਼ ਸਾਹਮਣੇ ਖੜ੍ਹੇ ਸਨ ਅਤੇ ਬਾਕੀ 10 ਖੁਦ ਪਟਾਕੇ ਚਲਾ ਰਹੇ ਸਨ। 23 ਮਰੀਜ਼ਾਂ ਵਿੱਚੋਂ 7 ਦੀਆਂ ਅੱਖਾਂ ਝੁਲਸ ਗਈਆਂ ਹਨ ਜਿਹਨਾਂ ਨੂੰ ਐਮਰਜੈਂਸੀ ਸਰਜਰੀ ਦੀ ਲੋੜ ਹੈ।


ਇਹ ਵੀ ਪੜ੍ਹੋ:Chandigarh Fire News: ਚੰਡੀਗੜ੍ਹ 'ਚ ਕੱਪੜੇ ਦੇ ਸ਼ੋਅਰੂਮ 'ਚ ਲੱਗੀ ਅੱਗ, ਦੀਵਾਲੀ 'ਤੇ ਮਾਲਕ ਨੇ ਕੀਤੀ ਸੀ ਪੂਜਾ


ਮੋਹਾਲੀ 'ਚ ਜ਼ਖਮੀ ਹੋਏ 31 ਮਰੀਜ਼ਾਂ 'ਚੋਂ ਇਕ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਹੈ, ਜਦਕਿ ਦੋ ਦੇ ਪੱਟਾਂ 'ਤੇ ਪਟਾਕਿਆਂ ਕਾਰਨ ਸੱਟਾਂ ਲੱਗੀਆਂ ਹਨ। ਪਟਾਕਿਆਂ ਕਾਰਨ 8 ਲੋਕਾਂ ਦੀਆਂ ਅੱਖਾਂ 'ਤੇ ਸੱਟਾਂ ਲੱਗੀਆਂ ਹਨ ਅਤੇ 20 ਲੋਕਾਂ ਦੇ ਹੱਥ ਸੜ ਗਏ ਹਨ। ਕੁੱਲ ਮਿਲਾ ਕੇ, 21 ਲੋਕ ਜ਼ਖਮੀ ਹੋਏ, ਜਦੋਂ ਕਿ ਸੱਤ ਲੜਕੇ ਅਤੇ ਤਿੰਨ ਲੜਕੀਆਂ ਜ਼ਖ਼ਮੀ ਹੋਏ।