Chandigarh News: ਟ੍ਰਾਈਸਿਟੀ `ਚ ਆਟੋ ਤੇ ਕੈਬ ਚਾਲਕਾਂ ਨੇ ਕੀਤਾ ਚੱਕਾ ਜਾਮ; ਕਮਰਸ਼ੀਅਲ ਬਾਈਕ `ਤੇ ਰੋਕ ਲਗਾਉਣ ਦੀ ਮੰਗ
Chandigarh News: ਆਟੋ ਕੈਬ ਯੂਨੀਅਨ ਟ੍ਰਾਈਸਿਟੀ ਵਿੱਚ ਹੜਤਾਲ ਉਤੇ ਚਲੀ ਗਈ ਹੈ। ਇਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Chandigarh News (ਕਮਲਦੀਪ ਸਿੰਘ): ਚੰਡੀਗੜ੍ਹ ਟ੍ਰਾਈਸਿਟੀ ਆਟੋ ਕੈਬ ਯੂਨੀਅਨ ਰੋਸ ਵਜੋਂ ਹੜਤਾਲ ਉਤੇ ਚਲੇ ਗਏ ਹਨ। ਆਟੋ ਅਤੇ ਕੈਬ ਚਾਲਕਾਂ ਚਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰ ਦਿੱਤਾ ਹੈ। ਯੂਨੀਅਨ ਨੇ ਮੋਟਰਸਾਈਕਲ ਰਾਹੀਂ ਕਮਰਸ਼ੀਅਲ ਕੰਮ ਕਰਨ ਉਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਆਗਆਂ ਨੇ ਕਿਹਾ ਕਿ ਉਨ੍ਹਾਂ ਨੇ ਵਾਹਨਾਂ ਦੀ ਚਾਬੀਆਂ ਇਥੇ ਰੱਖ ਦਿੱਤੀਆਂ ਹਨ ਜਿੰਨਾ ਸਮਾਂ ਪ੍ਰਸ਼ਾਸਨ ਉਨ੍ਹਾਂ ਦੇ ਮਸਲੇ ਹੱਲ ਨਹੀਂ ਕਰਦਾ, ਉੱਨਾ ਚਿਰ ਹੜਤਾਲ ਜਾਰੀ ਰਹੇਗੀ।
ਕਰਨਾਟਕ ਸਰਕਾਰ ਦੀ ਤਰਜ਼ 'ਤੇ ਦਰਾਂ ਤੈਅ ਕੀਤੀਆਂ ਜਾਣ
ਚੰਡੀਗੜ੍ਹ ਕੈਬ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਕਰਨਾਟਕ ਸਰਕਾਰ ਨੇ ਖਰੜਾ ਤਿਆਰ ਕਰ ਲਿਆ ਹੈ। ਇਸ ਡਰਾਫਟ ਵਿੱਚ ਟੈਕਸੀਆਂ ਅਤੇ ਕੰਪਨੀਆਂ ਦਰਮਿਆਨ ਦਰਾਂ ਤੈਅ ਕੀਤੀਆਂ ਗਈਆਂ ਹਨ। ਪਿਛਲੀ ਹੜਤਾਲ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਸੀ ਕਿ ਇਸ ਸਬੰਧੀ ਖਰੜਾ ਜਲਦੀ ਹੀ ਜਾਰੀ ਕੀਤਾ ਜਾਵੇਗਾ।
ਇਸ ਦੇ ਨੋਟੀਫਿਕੇਸ਼ਨ ਲਈ 15 ਦਿਨ ਦਾ ਸਮਾਂ ਹੋਵੇਗਾ। ਇਸ ਦੀ ਸੂਚਨਾ 15 ਦਿਨਾਂ ਬਾਅਦ ਦਿੱਤੀ ਜਾਵੇਗੀ ਪਰ ਕਰੀਬ 20 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਖਰੜਾ ਤਿਆਰ ਨਹੀਂ ਕੀਤਾ ਗਿਆ ਹੈ। ਹੁਣ ਉਹ ਉਦੋਂ ਤੱਕ ਹੜਤਾਲ ਖਤਮ ਨਹੀਂ ਕਰਨਗੇ ਜਦੋਂ ਤੱਕ ਪ੍ਰਸ਼ਾਸਨ ਡਰਾਫਟ ਦੀ ਕਾਪੀ ਨਹੀਂ ਦਿੰਦਾ।
ਬਾਈਕ ਟੈਕਸੀਆਂ 'ਤੇ ਪਾਬੰਦੀ ਲਗਾਈ ਜਾਵੇ
ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਕਈ ਤਰ੍ਹਾਂ ਦੀਆਂ ਬਾਈਕ ਕੈਬ ਚੱਲ ਰਹੀਆਂ ਹਨ। ਜਦੋਂ ਕਿ ਉਨ੍ਹਾਂ ਕੋਲ ਕਿਸੇ ਕਿਸਮ ਦੀ ਪ੍ਰਵਾਨਗੀ ਨਹੀਂ ਹੈ। ਪ੍ਰਸ਼ਾਸਨ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦਾ। ਇਨ੍ਹਾਂ ਬਾਈਕ 'ਤੇ ਕੋਈ ਕਮਰਸ਼ੀਅਲ ਨੰਬਰ ਨਹੀਂ ਹੈ।
ਫਿਰ ਵੀ ਉਹ ਸਵਾਰੀਆਂ ਦੀ ਢੋਆ-ਢੁਆਈ ਕਰ ਰਹੇ ਹਨ। ਬਾਈਕ ਕੈਬ ਦੇ ਰੇਟ ਘੱਟ ਹੋਣ ਕਾਰਨ ਜ਼ਿਆਦਾਤਰ ਯਾਤਰੀ ਬਾਈਕ ਟੈਕਸੀ ਦੀ ਵਰਤੋਂ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਆਟੋ ਚਾਲਕਾਂ ਨੂੰ ਵੀ ਸਵਾਰੀਆਂ ਨਹੀਂ ਮਿਲ ਰਹੀਆਂ। ਇਸ ਕਾਰਨ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਬਹੁਤ ਔਖਾ ਹੋ ਗਿਆ ਹੈ।
ਇਹ ਵੀ ਪੜ੍ਹੋ : Mohali News: ਹੈਜਾ ਤੇ ਡਾਇਰੀਆ ਫੈਲਣ ਤੋਂ ਬਾਅਦ ਹਰਕਤ 'ਚ ਆਇਆ ਪ੍ਰਸ਼ਾਸਨ; 34 ਮਰੀਜ਼ ਹਸਪਤਾਲ 'ਚ ਦਾਖ਼ਲ