Chandigarh News: ਚੰਡੀਗੜ੍ਹ ਤੋਂ ਸਾਹਮਣੇ ਆਈ `ਖੌਫਨਾਕ` ਵਾਰਦਾਤ, ਬੁਆਏਫ੍ਰੈਂਡ ਨੇ ਸਰੇ ਬਜ਼ਾਰ ਗਰਲਫ੍ਰੈਂਡ `ਤੇ ਕੀਤਾ ਹਮਲਾ
Chandigarh News: ਮੰਗਲਵਾਰ ਸ਼ਾਮ ਚੰਡੀਗੜ੍ਹ ਦੇ ਸੈਕਟਰ-25 `ਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ `ਤੇ ਚਾਕੂ ਨਾਲ ਵਾਰ ਕਰ ਦਿੱਤਾ। ਉਸ ਨੇ ਆਪਣੀ ਪ੍ਰੇਮਿਕਾ ਦੇ ਪੇਟ ਅਤੇ ਸਿਰ ਵਿੱਚ 8 ਤੋਂ 10 ਵਾਰ ਕੀਤੇ।
Chandigarh News: ਚੰਡੀਗੜ੍ਹ ਦੇ ਸੈਕਟਰ-25 'ਚ ਪ੍ਰੇਮੀ ਨੇ ਆਪਣੀ ਪ੍ਰੇਮਿਕਾ 'ਤੇ ਚਾਕੂ ਨਾਲ ਵਾਰ ਕਰ ਦਿੱਤਾ। ਉਸ ਨੇ ਆਪਣੀ ਪ੍ਰੇਮਿਕਾ ਦੇ ਪੇਟ ਅਤੇ ਸਿਰ ਵਿੱਚ 8 ਤੋਂ 10 ਵਾਰ ਕੀਤੇ। ਇਸ ਤੋਂ ਬਾਅਦ ਉਹ ਭੱਜ ਗਿਆ। ਜ਼ਖ਼ਮੀ ਔਰਤ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਉਹ ਕੁਝ ਵੀ ਕਹਿਣ ਦੀ ਸਥਿਤੀ 'ਚ ਨਹੀਂ ਹੈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ, ਜਿਸ ਵਿੱਚ ਮੁਲਜ਼ਮ ਹਮਲਾ ਕਰਦਾ ਨਜ਼ਰ ਆ ਰਿਹਾ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਦੀ ਪਛਾਣ ਸੈਕਟਰ-25 ਦੀ ਰਹਿਣ ਵਾਲੀ ਸੰਜਨਾ (22) ਵਜੋਂ ਹੋਈ ਹੈ। ਮੁਲਜ਼ਮ ਗੋਲੂ ਉਰਫ਼ ਗਾਂਧੀ ਵੀ ਸੈਕਟਰ 25 ਦਾ ਰਹਿਣ ਵਾਲਾ ਹੈ। ਸੰਜਨਾ ਦੇ ਪਤੀ ਦੀ ਇੱਕ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਹਾਲਾਂਕਿ ਉਹ ਕਾਫੀ ਸਮਾਂ ਪਹਿਲਾਂ ਆਪਣੇ ਪਤੀ ਨੂੰ ਛੱਡ ਗਈ ਸੀ। ਉਸ ਦੇ 2 ਬੱਚੇ ਹਨ।
ਇਹ ਵੀ ਪੜ੍ਹੋ: Punjab News: ਖਾਲਿਸਤਾਨੀ ਅੱਤਵਾਦੀ ਲਖਬੀਰ ਲੰਡਾ ਦੇ ਦੋ ਸਾਥੀਆਂ ਖਿਲਾਫ਼ ਚਾਰਜਸ਼ੀਟ ਦਾਇਰ, NIA ਨੇ ਕੀਤੀ ਕਾਰਵਾਈ
ਇਹ ਮਾਮਲਾ ਢਾਈ ਸਾਲਾਂ ਤੋਂ ਚੱਲ ਰਿਹਾ ਹੈ
ਸੈਕਟਰ 24 ਚੌਕੀ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਵੀ ਸ਼ਾਦੀਸ਼ੁਦਾ ਹੈ। ਮੁਲਜ਼ਮ ਅਤੇ ਔਰਤ ਦਾ ਪਿਛਲੇ ਢਾਈ ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਿਹਾ ਸੀ। ਦੋਵੇਂ 2 ਮਹੀਨਿਆਂ ਤੋਂ ਸੈਕਟਰ 25 ਵਿੱਚ ਇਕੱਠੇ ਰਹਿ ਰਹੇ ਸਨ। ਉਨ੍ਹਾਂ ਕਿਹਾ ਕਿ ਔਰਤ ਫਿਲਹਾਲ ਬਿਆਨ ਦੇਣ ਦੀ ਸਥਿਤੀ ਵਿੱਚ ਨਹੀਂ ਹੈ। ਔਰਤ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਸ਼ੀ ਨੇ ਉਸ 'ਤੇ ਹਮਲਾ ਕਿਉਂ ਕੀਤਾ।
ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੋਂ ਪਤਾ ਲੱਗਦਾ ਹੈ ਕਿ ਔਰਤ ਅਤੇ ਨੌਜਵਾਨ ਵਿਚਕਾਰ ਕੁਝ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸ ਤੋਂ ਬਾਅਦ ਨੌਜਵਾਨ ਨੇ ਔਰਤ ਦੇ ਪੇਟ ਅਤੇ ਸਿਰ 'ਤੇ ਚਾਕੂ ਨਾਲ ਇਕ ਤੋਂ ਬਾਅਦ ਇਕ ਕਈ ਵਾਰ ਕੀਤੇ। ਇਸ ਦੌਰਾਨ ਔਰਤ ਵੀ ਹੇਠਾਂ ਡਿੱਗ ਗਈ ਪਰ ਉਹ ਹਮਲਾ ਕਰਦਾ ਰਿਹਾ ਅਤੇ ਫਿਰ ਭੱਜ ਗਿਆ। ਸੀਸੀਟੀਵੀ 'ਚ ਦੇਖਿਆ ਜਾ ਰਿਹਾ ਹੈ ਕਿ ਹਮਲੇ ਦੇ ਸਮੇਂ ਨੇੜੇ-ਤੇੜੇ ਕਈ ਲੋਕ ਖੜ੍ਹੇ ਸਨ ਪਰ ਔਰਤ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਮੁਲਜ਼ਮ ਖ਼ਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ। ਇਸ ਵਿੱਚ ਕੁੱਟਮਾਰ ਅਤੇ ਲੜਾਈ ਦੇ ਮਾਮਲੇ ਸ਼ਾਮਲ ਹਨ। ਸੂਤਰਾਂ ਮੁਤਾਬਕ ਉਸ ਨੇ ਸੰਜਨਾ ਨਾਲ ਮੰਦਰ 'ਚ ਵਿਆਹ ਵੀ ਕਰਵਾਇਆ ਸੀ।