Chandigarh fraud case: ਪਲਾਟ ਵੇਚਣ ਦੇ ਨਾਂਅ `ਤੇ 2.30 ਕਰੋੜ ਦੀ ਠੱਗੀ! ਚੰਡੀਗੜ੍ਹ ਕਾਂਗਰਸ ਦੇ ਆਗੂ ਗ੍ਰਿਫ਼ਤਾਰ
Chandigarh fraud case: ਪ੍ਰਾਪਰਟੀ ਡੀਲਿੰਗ ਦੇ ਮਾਮਲੇ `ਚ ਚੰਡੀਗੜ੍ਹ ਕਾਂਗਰਸ ਨੇਤਾ `ਤੇ ਧੋਖਾਧੜੀ ਦਾ ਦੋਸ਼ ਲੱਗਾ ਹੈ। ਮੁਹਾਲੀ ਸੈਕਟਰ 70 ਵਾਸੀ ਸੌਰਵ ਗੋਇਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸੀ ਆਗੂ ਰੁਪਿੰਦਰ ਸਿੰਘ ਉਰਫ਼ ਰੂਪੀ ਅਤੇ ਉਸ ਦੇ ਪਰਿਵਾਰ ਨੇ 2.30 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਦੋ ਥਾਵਾਂ ’ਤੇ ਇੱਕੋ ਪਲਾਟ ਦਾ ਸੌਦਾ ਕੀਤਾ ਸੀ।
Chandigarh fraud case/ਮਨੀਸ਼ ਸ਼ੰਕਰ: ਮੋਹਾਲੀ ਦੇ ਸੈਕਟਰ 70 ਦੇ ਰਹਿਣ ਵਾਲੇ ਸੌਰਵ ਗੋਇਲ ਨਾਲ 2.30 ਕਰੋੜ ਰੁਪਏ ਦੀ ਧੋਖਾਧੜੀ ਹੋਈ ਹੈ। ਚੰਡੀਗੜ੍ਹ ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ਼ ਰੂਪੀ, ਉਸ ਦੀ ਪਤਨੀ ਬਲਵਿੰਦਰ ਕੌਰ, ਉਸ ਦੇ ਪੁੱਤਰ ਤੇ ਯੂਥ ਕਾਂਗਰਸੀ ਆਗੂ ਰਣਜੋਤ ਸਿੰਘ ਉਰਫ਼ ਰੌਣੀ ਤੇ ਰੂਪੀ ਦੇ ਪਿਤਾ ਜਸਪਾਲ ਸਿੰਘ ’ਤੇ ਇਸ ਧੋਖਾਧੜੀ ਦਾ ਦੋਸ਼ ਹੈ।
ਇਸ ਸਬੰਧੀ ਮੁਹਾਲੀ ਦੇ ਫੇਜ਼-1 ਥਾਣੇ ਵਿੱਚ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਕਾਂਗਰਸ ਦੇ ਮੀਤ ਪ੍ਰਧਾਨ ਤੇ ਕੌਂਸਲਰ ਦੀ ਚੋਣ ਲੜ ਚੁੱਕੇ ਰੁਪਿੰਦਰ ਸਿੰਘ ਉਰਫ਼ ਰੂਪੀ ਮੁਸ਼ਕਲ ਵਿੱਚ ਘਿਰਦੇ ਨਜ਼ਰ ਆ ਰਹੇ ਹਨ।
ਕਾਂਗਰਸੀ ਆਗੂ ’ਤੇ ਧੋਖਾਧੜੀ ਦਾ ਦੋਸ਼
ਮੁਹਾਲੀ ਪੁਲਿਸ ਅਨੁਸਾਰ ਰੁਪਿੰਦਰ ਸਿੰਘ ਉਰਫ਼ ਰੂਪੀ ਅਤੇ ਉਸ ਦੀ ਪਤਨੀ, ਪੁੱਤਰ ਅਤੇ ਉਸ ਦੇ ਪਿਤਾ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ’ਤੇ ਫੇਜ਼ 8 ਦੇ ਪਲਾਟ ਦੀ ਖਰੀਦ-ਵੇਚ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹਨ। ਮੁਹਾਲੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਮੁਹਾਲੀ ਦੇ ਸੈਕਟਰ 70 ਦੇ ਰਹਿਣ ਵਾਲੇ ਸੌਰਭ ਗੋਇਲ ਨਾਲ ਪਲਾਟ ਦਾ ਸੌਦਾ ਕੀਤਾ ਸੀ। ਇਸ ਪਲਾਟ ਵਿੱਚ ਸਾਰਿਆਂ ਦੀ ਹਿੱਸੇਦਾਰੀ ਸੀ, ਜਦੋਂਕਿ ਬਿਆਨਾ ਲੈ ਕੇ ਮੁਲਜ਼ਮ ਰਜਿਸਟਰੀ ਕਰਵਾਉਣ ਵਿੱਚ ਅਸਫ਼ਲ ਰਹੇ।
ਇਹ ਵੀ ਪੜ੍ਹੋ: Punjab Weather Update:ਪੰਜਾਬ 'ਚ ਅੱਜ ਸਵੇਰ ਹੀ ਛਾਏ ਕਾਲੇ ਬੱਦਲ, ਮੀਂਹ ਦਾ ਅਲਰਟ, ਮਿਲੇਗੀ ਰਾਹਤ
ਸੌਰਭ ਨੂੰ ਜਦੋਂ ਧੋਖਾਧੜੀ ਦਾ ਸ਼ੱਕ ਹੋਇਆ, ਉਸ ਤੋਂ ਬਾਅਦ ਉਸ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਮੁਹਾਲੀ ਪੁਲਿਸ ਨੇ ਰੁਪਿੰਦਰ ਸਿੰਘ ਉਰਫ਼ ਰੂਪੀ ਨੂੰ ਦੋ ਵਿਅਕਤੀਆਂ ਸਮੇਤ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਜਦੋਂਕਿ ਰੁਪਿੰਦਰ ਸਿੰਘ ਉਰਫ਼ ਰੂਪੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ ਸੌਰਭ ਗੋਇਲ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ। ਹੁਣ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਫੇਜ਼-1 ਥਾਣੇ ਦੇ ਐਸਐਚਓ ਜਗਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਮੁਲਜ਼ਮਾਂ ਨਾਲ ਇੰਡਸਟਰੀਅਲ ਏਰੀਆ ਫੇਜ਼-8ਬੀ ਦੇ ਇੱਕ ਪਲਾਟ ਦਾ ਸੌਦਾ 15 ਕਰੋੜ ਰੁਪਏ ਵਿੱਚ ਕੀਤਾ ਸੀ। ਸੌਦਾ ਕਰਨ ਤੋਂ ਬਾਅਦ 5 ਲੱਖ ਟੋਕਨ ਮਨੀ ਦੇ ਦਿੱਤੀ ਗਈ ਅਤੇ 3 ਕਰੋੜ ਰੁਪਏ ਦੀ ਬਿਆਨਾ ਰਕਮ ਅਦਾ ਕੀਤੀ ਗਈ। ਇਸ ਵਿੱਚੋਂ 2.30 ਕਰੋੜ ਰੁਪਏ ਨਕਦ ਅਤੇ 70 ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਮੁਲਜ਼ਮਾਂ ਨੇ ਚੈੱਕ ਕੈਸ਼ ਨਹੀਂ ਕਰਵਾਇਆ। ਇਸ ਸਬੰਧੀ ਜਦੋਂ ਉਸ ਦੇ ਡੀਲਰ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਰੂਪੀ ਆਪਣੇ ਲੜਕੇ ਦੇ ਵਿਆਹ ਵਿੱਚ ਰੁੱਝਿਆ ਹੋਇਆ ਸੀ, ਜਿਸ ਕਰਕੇ ਉਸ ਨੇ ਚੈੱਕ ਬੈਂਕ ਵਿੱਚ ਜਮ੍ਹਾਂ ਨਹੀਂ ਕਰਵਾਇਆ। ਬੇਟੇ ਦੇ ਵਿਆਹ ਤੋਂ ਬਾਅਦ ਵੀ ਚੈੱਕ ਨਹੀਂ ਮਿਲਿਆ। ਪੁੱਛਗਿੱਛ ਕਰਨ 'ਤੇ ਪਤਾ ਲੱਗਾ ਕਿ ਸੀਏ ਨੇ ਮਾਰਚ ਤੋਂ ਬਾਅਦ ਚੈਕਿੰਗ ਕਰਨ ਲਈ ਕਿਹਾ ਸੀ। ਇਸ ਦੌਰਾਨ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਮੁਲਜ਼ਮ ਨੇ ਉਕਤ ਪਲਾਟ ਦਾ ਕਿਸੇ ਹੋਰ ਨਾਲ ਸੌਦਾ ਕਰਕੇ 10 ਲੱਖ ਰੁਪਏ ਬਿਆਨੇ ਵਜੋਂ ਲੈ ਲਏ ਹਨ। ਰੂਪੀ ਚੰਡੀਗੜ੍ਹ ਦੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਦੇ ਸਾਲੇ ਹਨ।