Chandigarh Kharar Flyover Fire: ਚੰਡੀਗੜ੍ਹ-ਖਰੜ ਹਾਈਵੇਅ `ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ
Chandigarh Kharar Flyover Fire: ਮਾਹਿਰਾਂ ਮੁਤਾਬਕ ਗਰਮੀਆਂ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਵਾਹਨਾਂ ਦੇ ਮਾਹਿਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਲਗਾਤਾਰ ਵਾਹਨਾਂ ਦੀ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ।
Chandigarh Kharar Flyover Fire: ਚੰਡੀਗੜ੍ਹ-ਖਰੜ ਹਾਈਵੇ 'ਤੇ ਫਲਾਈਓਵਰ 'ਤੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਦੇ ਬੋਨਟ 'ਚ ਅੱਗ ਲੱਗ ਗਈ। ਇਸ ਦੌਰਾਨ ਕਾਰ ਸਵਾਰਾਂ ਨੇ ਤੇਜ਼ੀ ਨਾਲ ਕਾਰ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ ਕਾਰ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਅੱਗ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹੁਣ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਰ 'ਚ ਦੋ ਲੋਕ ਸਵਾਰ ਸਨ, ਜੋ ਬਚ ਗਏ।
ਹਾਦਸਾ ਉਸ ਸਮੇਂ ਵਾਪਰਿਆ (Chandigarh Kharar Flyover Fire) ਜਦੋਂ ਕਾਰ ਫਲਾਈਓਵਰ ਦੇ ਬਿਲਕੁਲ ਵਿਚਕਾਰ ਸੀ। ਕਾਰ ਮੁਹਾਲੀ ਤੋਂ ਰੋਪੜ ਵੱਲ ਜਾ ਰਹੀ ਸੀ। ਅਜਿਹੇ 'ਚ ਉਸ ਲਈ ਅੱਗੇ ਵਧਣਾ ਮੁਸ਼ਕਿਲ ਸੀ। ਕਾਰ 'ਚ ਸਵਾਰ ਨੌਜਵਾਨਾਂ ਨੇ ਬੜੀ ਹੁਸ਼ਿਆਰੀ ਦਿਖਾਈ।
ਨਾਲ ਹੀ ਕਿਨਾਰੇ 'ਤੇ ਹੌਲੀ-ਹੌਲੀ ਰੱਖ ਕੇ ਕਾਰ ਰੋਕ ਦਿੱਤੀ। ਕਾਰ 'ਚ ਸਵਾਰ ਲੋਕਾਂ ਨੇ ਪਿੱਛੇ ਤੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ ਦੇ ਨਾਲ ਹੀ ਜੇਕਰ ਮਾਹਿਰਾਂ ਦੀ ਮੰਨੀਏ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਟ੍ਰਾਈਸਿਟੀ ਵਿੱਚ ਪਹਿਲਾਂ ਵੀ (Chandigarh Kharar Flyover Fire) ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ।
ਇਹ ਵੀ ਪੜ੍ਹੋ: Punjab Crime News: ਪੰਜਾਬ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ! ਪਿਸਤੌਲਾਂ ਸਮੇਤ 4 ਤਸਕਰ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ
ਮਾਹਿਰਾਂ ਮੁਤਾਬਕ ਗਰਮੀਆਂ ਦੌਰਾਨ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਵਾਹਨਾਂ ਦੇ ਮਾਹਿਰ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਲਗਾਤਾਰ ਵਾਹਨਾਂ ਦੀ ਸਰਵਿਸ ਕਰਵਾਉਂਦੇ ਰਹਿਣਾ ਚਾਹੀਦਾ ਹੈ। ਪਰ ਗਰਮੀ ਦੇ ਮੌਸਮ ਵਿੱਚ ਹੋਰ ਵੀ ਜਾਗਰੂਕ ਹੋਣ ਦੀ ਲੋੜ ਹੈ।
ਇਹ ਵੀ ਪੜ੍ਹੋ: India Alliance Rally Delhi: ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਰੈਲੀ, ਪੰਜਾਬ CM ਸਮੇਤ ਆਗੂ ਤੇ ਸਮਰਥਕ ਪਹੁੰਚੇ ਦਿੱਲੀ