Chandigarh News: ਚੰਡੀਗੜ੍ਹ `ਚ ਭਲਕੇ ਸਰਕਾਰੀ ਹਸਪਤਾਲਾਂ `ਚ ਓਪੀਡੀ ਰਹਿਣਗੀਆਂ ਬੰਦ: ਇਨ੍ਹਾਂ ਹਸਪਤਾਲਾਂ `ਚ ਐਮਰਜੈਂਸੀ ਰਹੇਗੀ ਖੁੱਲ੍ਹੀ
Chandigarh News: ਭਲਕੇ ਦੁਸਹਿਰੇ ਮੌਕੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਹਸਪਤਾਲਾਂ `ਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਸ਼ਹਿਰ ਦੀਆਂ ਤਿੰਨੋਂ ਥਾਵਾਂ ਪੀਜੀਆਈ, ਜੀਐਮਐਸਐਚ-16 ਤੇ ਜੀਐਮਸੀਐਚ-32 ’ਤੇ ਓਪੀਡੀ ਬੰਦ ਰਹੇਗੀ।
Chandigarh News: ਭਲਕੇ ਦੁਸਹਿਰੇ ਮੌਕੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਇਸ ਤਹਿਤ ਸ਼ਹਿਰ ਦੀਆਂ ਤਿੰਨੋਂ ਥਾਵਾਂ ਪੀਜੀਆਈ, ਜੀਐਮਐਸਐਚ-16 ਤੇ ਜੀਐਮਸੀਐਚ-32 ’ਤੇ ਓਪੀਡੀ ਬੰਦ ਕਰ ਦਿੱਤੀ ਗਈ ਹੈ ਪਰ ਤਿੰਨੋਂ ਵੱਡੇ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਚੰਡੀਗੜ੍ਹ ਸਿਹਤ ਵਿਭਾਗ ਨੇ ਤਿਉਹਾਰਾਂ ਦੇ ਮੱਦੇਨਜ਼ਰ ਜੀਐਮਐਸਐਚ-16 ਤੇ ਜੀਐਮਸੀਐਚ-32 ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਹਨ।
ਐਮਰਜੈਂਸੀ ਦੇ ਨਾਲ-ਨਾਲ ਚੰਡੀਗੜ੍ਹ 'ਚ ਬਰਨ ਯੂਨਿਟ ਨੂੰ ਵੀ ਐਕਟਿਵ ਮੋਡ 'ਤੇ ਰੱਖਿਆ ਗਿਆ ਹੈ, ਕਿਉਂਕਿ ਦੁਸਹਿਰੇ ਦੇ ਤਿਉਹਾਰ ਦੌਰਾਨ ਲੋਕ ਪਟਾਕੇ ਸਾੜਦੇ ਹਨ। ਇਸ ਕਾਰਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਰਹਿੰਦਾ ਹੈ। ਅਜਿਹੇ 'ਚ ਚੰਡੀਗੜ੍ਹ ਸਿਹਤ ਵਿਭਾਗ ਵੱਲੋਂ ਬਰਨ ਯੂਨਿਟ ਦੇ ਸਾਰੇ ਮੈਂਬਰਾਂ ਨੂੰ ਐਕਟਿਵ ਮੋਡ 'ਤੇ ਰੱਖਿਆ ਗਿਆ ਹੈ। ਉਨ੍ਹਾਂ ਦੀਆਂ ਆਮ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਹ ਸਟਾਫ਼ ਹਸਪਤਾਲ ਵਿੱਚ 24 ਘੰਟੇ ਮੌਜੂਦ ਰਹੇਗਾ। ਐਮਰਜੈਂਸੀ ਵਿੱਚ ਸਟਾਫ ਨੂੰ ਪੂਰੀ ਤਰ੍ਹਾਂ ਮੁਸਤੈਦ ਰੱਖਿਆ ਗਿਆ ਹੈ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰਨ ਉਤੇ ਤੁਰੰਤ ਕਾਰਜ ਸ਼ੁਰੂ ਕੀਤੇ ਜਾ ਸਕਣ।
ਸਿਹਤ ਸੇਵਾਵਾਂ ਦੇ ਨਾਲ-ਨਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਨਾਲ-ਨਾਲ ਸਰਕਾਰੀ ਦਫ਼ਤਰ ਵੀ ਬੰਦ ਰੱਖਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ ਕੱਲ੍ਹ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸਰਕਾਰੀ ਸੇਵਾਵਾਂ ਬੰਦ ਰਹਿਣਗੀਆਂ।
ਇਹ ਵੀ ਪੜ੍ਹੋ : New York Sikh Murder News: ਨਿਊਯਾਰਕ 'ਚ ਕਾਰ ਹਾਦਸੇ ਮਗਰੋਂ ਸਿੱਖ ਬਜ਼ੁਰਗ ਦੀ ਕੀਤੀ ਕੁੱਟਮਾਰ; ਹਸਪਤਾਲ 'ਚ ਹੋਈ ਮੌਤ
ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ
ਚੰਡੀਗੜ੍ਹ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਸੁਮਨ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਦੁਸਹਿਰੇ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਓਪੀਡੀ ਸੇਵਾਵਾਂ ਬੰਦ ਹੋਣ ਦੇ ਬਾਵਜੂਦ ਐਮਰਜੈਂਸੀ ਤੇ ਬਰਨ ਯੂਨਿਟਾਂ ਨੂੰ ਐਕਟਿਵ ਮੋਡ 'ਤੇ ਰੱਖਿਆ ਗਿਆ ਹੈ। ਦੋਵਾਂ ਥਾਵਾਂ 'ਤੇ 24 ਘੰਟੇ ਸਟਾਫ਼ ਮੌਜੂਦ ਰਹੇਗਾ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਉਪਰ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਜਾ ਸਕਣ।
ਇਹ ਵੀ ਪੜ੍ਹੋ : Barnala News: ਸੀਐਮ ਵੱਲੋਂ ਬਰਨਾਲਾ 'ਚ ਕਤਲ ਹੋਏ ਪੁਲਿਸ ਮੁਲਾਜ਼ਮ ਨੂੰ 1 ਕਰੋੜ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ