Chandigarh PGI Former Doctor Arrested News: ਚੰਡੀਗੜ੍ਹ ਪੁਲਿਸ ਨੇ ਪੀਜੀਆਈ ਦੇ ਸਾਬਕਾ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਨੂੰ ਕੇਰਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਡਾਕਟਰ 'ਤੇ ਪੀਜੀਆਈ ਦੀ ਮਹਿਲਾ ਨਰਸਿੰਗ ਅਧਿਕਾਰੀ ਨਾਲ ਜਬਰ ਜਨਾਹ ਕਰਨ ਦਾ ਦੋਸ਼ ਹੈ। ਮੁਲਜ਼ਮ ਡਾਕਟਰ ਦੀ ਪਛਾਣ ਕੇਰਲ ਦੇ ਰਹਿਣ ਵਾਲੇ TN ਰਾਜੇਸ਼ ਕੁਮਾਰ ਵਜੋਂ ਹੋਈ ਹੈ। ਰਾਜੇਸ਼ ਕੁਮਾਰ ਨੂੰ ਉਸ ਦੇ ਡੈਂਟਲ ਕਲੀਨਿਕ ਤੋਂ ਗ੍ਰਿਫਤਾਰ ਕੀਤਾ ਗਿਆ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਮੁਲਜ਼ਮ (Chandigarh PGI Former Doctor Arrested)  ਫਰਾਰ ਸੀ ਅਤੇ ਜਾਂਚ ਵਿੱਚ ਸ਼ਾਮਲ ਨਹੀਂ ਹੋ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਮੁਲਜ਼ਮ ਡਾਕਟਰ ਪੀਜੀਆਈ ਦੇ ਡੈਂਟਲ ਵਿਭਾਗ ਵਿੱਚ ਕੰਮ ਕਰਦਾ ਸੀ। ਉਹ 2018 ਵਿੱਚ ਕੇਰਲ ਵਾਪਸ ਚਲਾ ਗਿਆ ਸੀ।


ਇਹ ਵੀ ਪੜ੍ਹੋ: Mohali News: ਮੋਹਾਲੀ ਦੇ ਹੋਟਲ ਦੀ ਸਿਖਰਲੀ ਮੰਜ਼ਿਲ 'ਤੇ ਰਸੋਈ 'ਚ ਲੱਗੀ ਭਿਆਨਕ ਅੱਗ

ਉਸ ਨੇ ਉੱਥੇ ਆਪਣਾ ਨਿੱਜੀ ਕਲੀਨਿਕ ਖੋਲ੍ਹਿਆ ਹੋਇਆ ਸੀ। ਉਹ 2022 ਤੱਕ ਦਿੱਲੀ ਆ ਕੇ ਮੁਲਾਕਾਤ ਕਰਦਾ ਰਿਹਾ ਹੈ। ਵਿਆਹ ਕਰਵਾਉਣ ਦੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਹਸਪਤਾਲ ਬਣਾਉਣ ਬਦਲੇ ਡੇਢ ਕਰੋੜ ਰੁਪਏ ਲੈ ਲਏ। ਜਦੋਂ ਉਹ ਉਸ ਤੋਂ ਪੈਸੇ ਵਾਪਸ ਮੰਗਣ ਲੱਗੀ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ।


ਇਹ ਵੀ ਪੜ੍ਹੋ: Ludhiana News: ਭੇਦਭਰੇ ਹਲਾਤਾਂ 'ਚ ਹੋਈ 18 ਸਾਲਾਂ ਨੌਜਵਾਨ ਦੀ ਮੌਤ

ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਜਾਂਚ ਕੀਤੀ। ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰ ਲਏ ਹਨ। ਮੁਲਜ਼ਮ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਪਰ ਉਹ ਜਾਂਚ ਵਿੱਚ ਸ਼ਾਮਲ ਨਹੀਂ ਹੋਇਆ। ਇਸ ਤੋਂ ਬਾਅਦ ਪੁਲਿਸ ਨੂੰ ਡਾਕਟਰ ਨੂੰ  (Chandigarh PGI Former Doctor Arrested) ਗ੍ਰਿਫ਼ਤਾਰ ਕਰਨਾ ਪਿਆ। 


ਦਰਅਸਲ ਇੱਕ ਪੁਲਿਸ ਮੁਲਾਜ਼ਮ ਮਰੀਜ਼ ਦੇ ਰੂਪ ਵਿੱਚ ਉਸ ਦੇ ਕਲੀਨਿਕ ਪਹੁੰਚਿਆ ਸੀ। ਹੋਰ ਪੁਲਿਸ ਮੁਲਾਜ਼ਮ ਉਸ ਦੇ ਸੰਕੇਤ ਦੀ ਉਡੀਕ ਕਰ ਰਹੇ ਸਨ। ਜਦੋਂ ਇਹ ਡਾਕਟਰ ਮਰੀਜ਼ (Chandigarh PGI Former Doctor Arrested) ਨੂੰ ਦੇਖਣ ਆਇਆ ਤਾਂ ਪੁਲਿਸ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।