Chandigarh PGI Protest: ਕੋਲਕਾਤਾ ਮਾਮਲੇ ਨੂੰ ਲੈ ਕੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ
Chandigarh PGI Protest: ਰੈਜ਼ੀਡੈਂਟ ਡਾਕਟਰਾਂ ਨੇ 50 ਤੋਂ ਵੱਧ ਮਰੀਜ਼ਾਂ ਨੂੰ ਸੜਕ ’ਤੇ ਦੇਖ ਕੇ ਉਨ੍ਹਾਂ ਦਾ ਚੈੱਕਅੱਪ ਕੀਤਾ।
Chandigarh PGI Protest: ਕੋਲਕਾਤਾ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਮਾਮਲੇ ਵਿੱਚ ਚੱਲ ਰਹੀ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਅੱਜ 10ਵੇਂ ਦਿਨ ਵੀ ਜਾਰੀ ਹੈ। ਬੀਤੇ ਦਿਨ ਹੜਤਾਲ ਦੇ ਬਾਵਜੂਦ ਪੀਜੀਆਈ ਚੰਡੀਗੜ੍ਹ ਵਿੱਚ ਡਾਕਟਰਾਂ ਨੇ ‘ਓਪੀਡੀ ਆਨ ਰੋਡ’ ਲਗਾ ਕੇ ਮਰੀਜ਼ਾਂ ਦਾ ਇਲਾਜ ਕੀਤਾ ਅਤੇ ਆਪਣੇ ਸੰਘਰਸ਼ ਰਾਹੀਂ ਆਮ ਲੋਕਾਂ ਤੱਕ ਵੀ ਆਪਣੀ ਅਵਾਜ਼ ਪਹੁੰਚਾਈ।
ਦੂਜੇ ਪਾਸੇ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ (ਜੀਐੱਮਸੀਐੱਚ) ਸੈਕਟਰ-32 ਵਿੱਚ ਰੈਜੀਡੈਂਟ ਡਾਕਟਰਾਂ ਨੇ ਫੈਕਲਟੀ ਐਸੋਸੀਏਸ਼ਨ ਦੇ ਸਹਿਯੋਗ ਨਾਲ 80 ਫੁੱਟ ਲੰਮਾ ਪੋਸਟਰ ਤਿਆਰ ਕੀਤਾ ਗਿਆ। ਬਲਾਕ-ਈ ਵਿੱਚ ਤਿਆਰ ਕੀਤਾ ਗਿਆ ਇਹ ਵਿਸ਼ਾਲ ਪੋਸਟਰ ਕੈਂਪਸ ਦੇ ਏ-ਬਲਾਕ ਵਿੱਚ ਇਮਾਰਤ ਦੀ ਸਿਖਰਲੀ ਮੰਜ਼ਿਲ ਤੋਂ ਹੇਠਾਂ ਤੱਕ ਲਮਕਾਇਆ ਗਿਆ। ਕਾਲਜ ਦੀ ਇਮਾਰਤ ਦੀ ਸਿਖਰਲੀ ਮੰਜ਼ਿਲ ਤੋਂ ਹੇਠਾਂ ਤੱਕ ਲਟਕ ਰਹੇ ਇਸ ਪੋਸਟਰ ਨੇ ਹਰ ਵਿਅਕਤੀ ਦਾ ਧਿਆਨ ਖਿੱਚਿਆ।