Chandigarh News: ਚੰਡੀਗੜ੍ਹ ਪੁਲਿਸ ਨੇ ਛੇ ਮਹੀਨਿਆਂ ਤੋਂ ਅਗਵਾ ਹੋਏ ਹੈਕਰ ਮਨੀਸ਼ ਨੂੰ ਛੁਡਵਾਇਆ
Chandigarh News: ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮਨੀਸ਼ ਮਹਾਰਾਸ਼ਟਰ ਦਾ ਪ੍ਰਸਿੱਧ ਹੈਕਰ ਹੈ। ਉਸ ਨੇ ਸਾਲ 2016 ਵਿੱਚ ਦਾਊਦ ਇਬਰਾਹਿਮ ਤੇ ਮਹਾਰਾਸ਼ਟਰ ਦੇ ਤਤਕਾਲੀ ਮੰਤਰੀ ਏਕਨਾਥ ਖਡਸੇ ਦੇ ਕਥਿਤ ਤੌਰ `ਤੇ ਸਬੰਧਾਂ ਦਾ ਖ਼ੁਲਾਸਾ ਕੀਤਾ ਸੀ।
Chandigarh News: ਚੰਡੀਗੜ੍ਹ ਪੁਲਿਸ ਨੇ ਛੇ ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖੇ ਮਹਾਰਾਸ਼ਟਰ ਦੇ ਹੈਕਰ ਮਨੀਸ਼ ਭੰਗਾਲੇ ਨੂੰ ਚੰਡੀਗੜ੍ਹ ਵਿੱਚੋਂ ਛੁਡਵਾ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਨੀਸ਼ ਭੰਗਾਲੇ ਨੂੰ ਅਗਵਾ ਕਰਨ ਵਾਲੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਗੁਰਦਾਸਪੁਰ ਤੇ ਰਵੀ ਸ਼ਰਮਾ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਸੈਕਟਰ-36 ਵਿੱਚ ਦੋ ਨੌਜਵਾਨ ਮਨੀਸ਼ ਨੂੰ ਕਾਰ ਵਿੱਚ ਲੈ ਕੇ ਜਾ ਰਹੇ ਸੀ। ਇਸੇ ਦੌਰਾਨ ਮਨੀਸ਼ ਨੇ ਪੁਲਿਸ ਨੂੰ ਦੇਖ ਕੇ ‘ਬਚਾਓ-ਬਚਾਓ’ ਦੀਆਂ ਆਵਾਜ਼ਾਂ ਮਾਰਨ ਲੱਗ ਗਿਆ। ਮਨੀਸ਼ ਨੂੰ ਚੀਕਾਂ ਮਾਰਦਿਆਂ ਦੇਖ ਦੋਵਾਂ ਨੇ ਕਾਰ ਭਜਾ ਲਈ, ਪਰ ਪੁਲਿਸ ਨੇ ਸੈਕਟਰ-43 ਬੱਸ ਅੱਡੇ ਦੇ ਪਿਛਲੇ ਪਾਸੇ ਕਾਰ ਰੋਕ ਕੇ ਪੁੱਛ-ਪੜਤਾਲ ਕੀਤੀ ਤਾਂ ਉਸ ਵਿਅਕਤੀ ਨੇ ਆਪਣੀ ਪਛਾਣ ਮਨੀਸ਼ ਭੰਗਾਲੇ ਵਜੋਂ ਦੱਸੀ। ਉਸ ਨੇ ਪੁਲਿਸ ਨੂੰ ਕਿਹਾ ਕਿ ਦੋਵਾਂ ਜਣਿਆਂ ਨੇ ਉਸ ਨੂੰ ਪੰਜ ਮਹੀਨਿਆਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: Punjab News: ਭਾਰਤ ਸਰਕਾਰ ਵੱਲੋਂ ਸਾਉਣੀ ਮੰਡੀਕਰਨ ਸੀਜ਼ਨ 2024-25 ਲਈ 41,339.81 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਜਾਰੀ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮਨੀਸ਼ ਮਹਾਰਾਸ਼ਟਰ ਦਾ ਪ੍ਰਸਿੱਧ ਹੈਕਰ ਹੈ। ਉਸ ਨੇ ਸਾਲ 2016 ਵਿੱਚ ਦਾਊਦ ਇਬਰਾਹਿਮ ਤੇ ਮਹਾਰਾਸ਼ਟਰ ਦੇ ਤਤਕਾਲੀ ਮੰਤਰੀ ਏਕਨਾਥ ਖਡਸੇ ਦੇ ਕਥਿਤ ਤੌਰ 'ਤੇ ਸਬੰਧਾਂ ਦਾ ਖ਼ੁਲਾਸਾ ਕੀਤਾ ਸੀ। ਇਸ ਨੂੰ ਮੁਲਜ਼ਮਾਂ ਨੇ 26 ਅਪਰੈਲ ਨੂੰ ਡੇਟਾ ਕੋਡਿੰਗ ਲਈ ਅੰਮ੍ਰਿਤਸਰ ਬੁਲਾਇਆ ਸੀ। ਇਸ ਤੋਂ ਬਾਅਦ ਉਸ 'ਤੇ ਵੱਡੀ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕਰਨ ਦਾ ਦਬਾਅ ਬਣਾਇਆ। ਉਸ ਵੱਲੋਂ ਇਨਕਾਰ ਕਰਨ 'ਤੇ ਦੋਵਾਂ ਜਣਿਆਂ ਨੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜੋ ਕਿ ਉਸ ਨੂੰ ਥਾਂ-ਥਾਂ ’ਤੇ ਲਿਜਾਂਦੇ ਰਹਿੰਦੇ ਸਨ।
ਇਹ ਵੀ ਪੜ੍ਹੋ: Kotkapura News: ਕੋਟਕਪੂਰਾ ਦੀ ਢਿੱਲੋਂ ਕਲੋਨੀ ਵਿੱਚ ਗਲੀਆਂ-ਨਾਲੀਆਂ ਦੇ ਮਾੜੇ ਹਾਲਤਾਂ ਤੋਂ ਲੋਕ ਪ੍ਰੇਸ਼ਾਨ