Chandigarh Water Wastage Challan Update/ਪਵੀਤ ਕੌਰ: ਚੰਡੀਗੜ੍ਹ 'ਚ ਪਾਣੀ ਦੀ ਬਰਬਾਦੀ 'ਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਨਗਰ ਨਿਗਮ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਇਸ ਵਾਰ ਜੁਰਮਾਨੇ ਦੀ ਰਕਮ ਵਧਾ ਕੇ 5512 ਰੁਪਏ ਕਰ ਦਿੱਤੀ ਗਈ ਹੈ। ਇਹ ਰਕਮ ਉਸਦੇ ਬਿੱਲ ਵਿੱਚ ਜੋੜ ਦਿੱਤੀ ਜਾਵੇਗੀ। ਇਸ ਵਿੱਚ ਪਾਰਕ ਵਿੱਚ ਪਾਣੀ ਮੁਹੱਈਆ ਕਰਵਾਉਣ, ਆਪਣੀ ਕਾਰ ਧੋਣ ਜਾਂ ਟੈਂਕੀ ਦੇ ਓਵਰਫਲੋ ਹੋਣ ਵਰਗੀਆਂ ਸਥਿਤੀਆਂ ਵਿੱਚ ਨਿਗਮ ਵੱਲੋਂ ਇਹ ਚਲਾਨ ਕੀਤੇ ਜਾ ਰਹੇ ਹਨ।


COMMERCIAL BREAK
SCROLL TO CONTINUE READING

ਨਗਰ ਨਿਗਮ ਵੱਲੋਂ 18 ਟੀਮਾਂ ਦਾ ਗਠਨ
ਦੱਸ ਦਈਏ ਕਿ ਚੰਡੀਗੜ੍ਹ ਵਿੱਚ ਪਾਣੀ ਦੀ ਬਰਬਾਦੀ ਨੂੰ ਕੰਟਰੋਲ ਕਰਨ ਲਈ ਨਗਰ ਨਿਗਮ ਵੱਲੋਂ 18 ਟੀਮਾਂ ਦਾ ਗਠਨ ਕੀਤਾ ਗਿਆ ਹੈ। ਟੀਮਾਂ ਵੱਲੋਂ ਸ਼ੁੱਕਰਵਾਰ ਨੂੰ ਵੀ ਸ਼ਹਿਰ ਦੇ ਵੱਖ-ਵੱਖ ਕੋਨਿਆਂ ਵਿੱਚ ਪਾਣੀ ਦੀ ਬਰਬਾਦੀ ਦੀ ਜਾਂਚ ਕੀਤੀ ਜਾ ਰਹੀ ਹੈ।


ਇਹ ਜਾਂਚ 30 ਜੂਨ ਤੱਕ ਜਾਰੀ ਰਹੇਗੀ। ਗਰਮੀਆਂ ਵਿੱਚ ਪਾਣੀ ਦੀ ਕਿੱਲਤ ਨੂੰ ਰੋਕਣ ਲਈ ਨਿਗਮ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਨਿਗਮ ਦੀ ਟੀਮ ਨੇ 15 ਜੂਨ ਤੋਂ ਹੁਣ ਤੱਕ 39 ਲੋਕਾਂ ਦੇ ਚਲਾਨ ਕੱਟੇ ਹਨ। ਜਦਕਿ 207 ਲੋਕਾਂ ਨੂੰ ਨੋਟਿਸ ਦਿੱਤੇ ਗਏ ਹਨ।


ਇਹ ਵੀ ਪੜ੍ਹੋ: Loksabha Elections 2024: ਹੁਣੇ ਹੋਇਆ ਵਿਆਹ... ਲਾੜਾ-ਲਾੜੀ ਪਹੁੰਚੇ ਪੋਲਿੰਗ ਬੂਥ, ਕੀਤੀ ਵੋਟਿੰਗ, ਦੇਖੇ ਵੀਡੀਓ 


ਨਗਰ ਨਿਗਮ ਦੀ ਇਹ ਟੀਮ ਸਵੇਰੇ 5:30 ਤੋਂ 8:30 ਵਜੇ ਤੱਕ ਸਾਰੇ ਸੈਕਟਰ ਪਿੰਡਾਂ ਅਤੇ ਕਲੋਨੀਆਂ ਦਾ ਦੌਰਾ ਕਰਕੇ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਦੇ ਚਲਾਨ ਕੱਟ ਰਹੀ ਹੈ। ਇਹ ਮੁਹਿੰਮ ਐਕਸੀਅਨ ਪਬਲਿਕ ਹੈਲਥ ਜਗਦੀਸ਼ ਸਿੰਘ ਦੀ ਅਗਵਾਈ ਹੇਠ 18 ਐਸ.ਡੀ.ਓਜ਼ ਅਤੇ JE  ਦੁਆਰਾ ਚਲਾਈ ਜਾ ਰਹੀ ਹੈ।