Chandigarh Viral Video:  ਅੱਜਕੱਲ੍ਹ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਸਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਕ ਅਜਿਹਾ ਹੀ ਮਾਮਲਾ ਸਿਟੀ ਬਿਊਟੀਫੁਲ ਤੋਂ ਸਾਹਮਣੇ ਆਇਆ ਹੈ ਜਿਸ ਨੇ ਲੋਕਾਂ ਦਾ ਜਾਨ ਖਤਰੇ ਵਿੱਚ ਪਾ ਦਿੱਤੀ ਹੈ। ਦੱਸ ਦਈਏ ਕਿ ਚੰਡੀਗੜ੍ਹ ਦੀਆਂ ਸੜਕਾਂ 'ਤੇ ਕਾਰ ਸਵਾਰ ਇਕ ਨੌਜਵਾਨ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। 


COMMERCIAL BREAK
SCROLL TO CONTINUE READING

ਸੈਕਟਰ 36 ਮਾਰਕੀਟ ਦੀ ਹੈ ਇਹ ਵੀਡੀਓ
ਇਹ ਵੀਡੀਓ ਚੰਡੀਗੜ੍ਹ ਦੀ ਸੈਕਟਰ 36 ਮਾਰਕੀਟ ਦੀ ਦੱਸੀ ਜਾ ਰਹੀ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਿਸ ਦਿਨ ਦਾ ਹੈ। ਇਸ ਲਈ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਆਲਮ ਖਾਨ ਨਾਮ ਦੇ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਬੀਤੇ ਦਿਨ ਇਸਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ ਸੀ। ਲੋਕ ਸਟੰਟਮੈਨ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ।


ਇਹ ਵੀ ਪੜ੍ਹੋ:  Weather Update: ਪੰਜਾਬ-ਚੰਡੀਗੜ੍ਹ 'ਚ ਕਈ ਥਾਵਾਂ 'ਤੇ ਮੀਂਹ ਦੇ ਨਾਲ ਤੇਜ਼ ਹਵਾਵਾਂ, ਜਾਣੋ ਕਿਹੋ ਜਿਹਾ ਰਹੇਗਾ ਮੌਸਮ


ਪੁਲਿਸ ਨੇ ​ ਸਰਕਾਰੀ ਵਾਹਨ ਦਾ ਵੀ ਕੀਤਾ ਚਲਾਨ 
ਦੋ ਦਿਨਾਂ ਵਿੱਚ ਚੰਡੀਗੜ੍ਹ ਪੁਲਿਸ ਨੂੰ ਸੋਸ਼ਲ ਮੀਡੀਆ ’ਤੇ ਤਿੰਨ ਤੋਂ ਚਾਰ ਆਨਲਾਈਨ ਸ਼ਿਕਾਇਤਾਂ ਮਿਲੀਆਂ ਹਨ। ਪੁਲੀਸ ਨੇ ਇਨ੍ਹਾਂ ਵਿੱਚੋਂ ਦੋ ਖ਼ਿਲਾਫ਼ ਕਾਰਵਾਈ ਕੀਤੀ ਹੈ। ਪਹਿਲਾ ਮਾਮਲਾ ਸੈਕਟਰ 29 ਅਤੇ 30 ਵਿਚਕਾਰਲੀ ਸੜਕ ਦਾ ਹੈ। ਇੱਥੇ ਇੱਕ ਦਿੱਲੀ ਨੰਬਰ ਵਾਲੀ ਗੱਡੀ ਦਿਖਾਈ ਦਿੰਦੀ ਹੈ। ਜਿਸ 'ਤੇ ਭਾਰਤ ਸਰਕਾਰ ਲਿਖਿਆ ਹੋਇਆ ਹੈ ਅਤੇ ਇਸ ਗੱਡੀ ਦੇ ਸ਼ੀਸ਼ੇ 'ਤੇ ਕੱਪੜੇ ਦੇ ਪਰਦੇ ਲੱਗੇ ਹੋਏ ਹਨ।


ਜਦੋਂ ਇਹ ਸ਼ਿਕਾਇਤ ਸੋਸ਼ਲ ਮੀਡੀਆ 'ਤੇ ਕੀਤੀ ਗਈ ਤਾਂ ਪੁਲਿਸ ਨੇ ਚਲਾਨ ਪੇਸ਼ ਕੀਤਾ। ਦੂਜੇ ਮਾਮਲੇ ਵਿੱਚ ਦੋ ਮੋਟਰਸਾਈਕਲ ਸਵਾਰ ਬਿਨਾਂ ਹੈਲਮੇਟ ਦੇ ਜਾ ਰਹੇ ਸਨ। ਇਸ ਦਾ ਵੀ ਨੋਟਿਸ ਲੈਂਦਿਆਂ ਪੁਲਿਸ ਨੇ ਉਸ ਦਾ ਚਲਾਨ ਪੇਸ਼ ਕਰ ਦਿੱਤਾ ਹੈ।


ਪਹਿਲਾਂ ਵੀ ਆ ਚੁੱਕੇ ਹਨ ਅਜਿਹੇ ਮਾਮਲੇ


ਚੰਡੀਗੜ੍ਹ ਦੇ ਸੈਕਟਰ 16 ਅਤੇ 17 ਦੀ ਸੜਕ 'ਤੇ ਕੁਝ ਨੌਜਵਾਨ ਫਾਰਚੂਨਰ ਅਤੇ ਥਾਰ ਕਾਰ ਦੀ ਛੱਤ 'ਤੇ ਬੈਠ ਕੇ ਸਟੰਟ ਕਰ ਰਹੇ ਸਨ, ਲਟਕ ਕੇ ਗੀਤ ਵਜਾ ਰਹੇ ਸਨ, ਪੁਲਿਸ ਨੇ ਕਾਰਵਾਈ ਕੀਤੀ।