Chandigarh Congress Protest: ਕਾਂਗਰਸ ਪਾਰਟੀ ਅੱਜ ਦੇਸ਼ ਭਰ ਵਿੱਚ ਇਨਕਮ ਟੈਕਸ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੀ ਹੈ। ਇਸੇ ਤਹਿਤ ਚੰਡੀਗੜ੍ਹ ਕਾਂਗਰਸ ਪਾਰਟੀ ਵੱਲੋਂ ਸੈਕਟਰ 17 ਦੇ ਇਨਕਮ ਟੈਕਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸ ਨੇ ਬੀਜੇਪੀ 'ਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ, ਜਿਸ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।


COMMERCIAL BREAK
SCROLL TO CONTINUE READING

ਚੰਡੀਗੜ੍ਹ ਕਾਂਗਰਸ ਨੇ ਅੱਜ ਪ੍ਰਧਾਨ ਐਚ.ਐਸ.ਲੱਕੀ ਦੇ ਅਗੁਵਾਈ ਵਿੱਚ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ, ਕੌਂਸਲਰ ਗੁਰਪ੍ਰੀਤ ਗੱਪੀ, ਤਰੁਣਾ ਮਹਿਤਾ ਸਮੇਤ ਕਾਂਗਰਸੀ ਵਰਕਰ ਨੇ ਚੰਡੀਗੜ੍ਹ ਦੇ ਇਨਕਮ ਟੈਕਸ ਦਫ਼ਤਰ ਦੇ ਬਾਹਰ ਹੱਥਾਂ ਵਿੱਚ ਤਖ਼ਤੀਆਂ ਫੜ੍ਹ ਕੇ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਆਗੂ ਨੇ ਬੀਜੇਪੀ 'ਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਿੱਚ ਮੌਜੂੂਦ ਬੀਜੇਪੀ ਸਰਕਾਰ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਜੋ ਬਿਲਕੁਲ ਗਲਤ ਹੈ ਇਹ ਲੋਕਤੰਤਰ ਦੀ ਹੱਤਿਆ ਹੈ। 


ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿ ਭਾਜਪਾ ਕਾਂਗਰਸ ਨੂੰ ਆਗਾਮੀ ਲੋਕ ਸਭਾ ਚੋਣਾਂ ਵਿੱਚ ਆਪਣੇ ਏਕਾਧਿਕਾਰ ਦੇ ਰਾਜ ਲਈ ਗੰਭੀਰ ਖ਼ਤਰਾ ਮੰਨਦੀ ਹੈ ਕਿਉਂਕਿ ਕਾਂਗਰਸ ਆਮ ਲੋਕਾਂ ਦੇ ਮੁੱਦਿਆਂ ਦੀ ਵਕਾਲਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਈਟੀ ਦੇ ਖਾਤੇ ਨੂੰ ਇਸ ਤਰ੍ਹਾਂ ਫ੍ਰੀਜ਼ ਕਰਨ ਨਾਲ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ। ਇਹ ਮਾਮਲਾ 2018-19 ਦਾ ਹੈ, ਉਸ ਸਮੇਂ ਸੰਸਦ ਮੈਂਬਰਾਂ ਨੇ ਕਾਂਗਰਸ ਪਾਰਟੀ ਨੂੰ 14 ਲੱਖ ਰੁਪਏ ਦਾ ਚੰਦਾ ਇਕੱਠਾ ਕੀਤਾ ਸੀ, ਉਹ ਸਾਰਾ ਪੈਸਾ ਕੈਸ਼ ਵਿੱਚ ਸੀ ਅਤੇ ਇਸਦੀ ਰਿਟਰਨ ਸਾਰੇ ਐਮਪੀਐਸ ਨੇ ਦਿਖਾਈ ਹੈ। ਆਈਟੀ ਵਿਭਾਗ ਨੇ ਸਾਡੇ ਆਗੂ 'ਤੇ ਗੈਰ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਹੈ।


ਦੱਸ ਦਈਏ ਕਿ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਆਮਦਨ ਕਰ ਵਿਭਾਗ ਨੇ ਪਾਰਟੀ ਦਾ ਖਾਤਾ ਫ੍ਰੀਜ਼ ਕਰ ਦਿੱਤਾ ਹੈ। ਪਾਰਟੀ ਨੇ ਇਸ ਨੂੰ ਕੇਂਦਰ ਸਰਕਾਰ ਦਾ ਸਿਆਸੀ ਹਮਲਾ ਕਰਾਰ ਦਿੱਤਾ ਹੈ। ਜਿਸ ਨੂੰ ਲੈਕੇ ਕਾਂਗਰਸੀ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਪਾਰਟੀ ਵੱਲੋਂ ਅੱਜ ਦੇਸ਼ਭਰ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਸਥਿਤ ਇਨਕਮ ਟੈਕਸ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।  ਇਸ ਦੌਰਾਨ ਕਾਂਗਰਸੀ ਆਗੂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਨਜ਼ਰ ਆਏ।