Chandigarh News: ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਚੰਡੀਗੜ੍ਹ ਸੰਸਦੀ ਹਲਕੇ ਲਈ ਐਸ ਐਸ ਗਿੱਲ ਆਈਏਐਸ ਨੂੰ ਜਨਰਲ ਆਬਜ਼ਰਵਰ ਅਤੇ ਕੌਸ਼ਲੇਂਦਰ ਤਿਵਾੜੀ ਆਈਆਰਐਸ ਨੂੰ ਖਰਚਾ ਨਿਗਰਾਨ ਨਿਯੁਕਤ ਕੀਤਾ ਹੈ। ਐਸ ਐਸ ਗਿੱਲ ਆਈ.ਏ.ਐਸ ਨੇ ਆਗਾਮੀ ਆਮ ਚੋਣਾਂ ਦੀਆਂ ਤਿਆਰੀਆਂ ਸਬੰਧੀ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਆਰ.ਓ-ਕਮ-ਡੀਸੀ ਵਿਨੈ ਪ੍ਰਤਾਪ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਦੇ ਸਹਿਯੋਗ ਨਾਲ ਕੀਤੀ ਗਈ।


COMMERCIAL BREAK
SCROLL TO CONTINUE READING

ਜਨਰਲ ਆਬਜ਼ਰਵਰ ਹਰ ਰੋਜ਼ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਮੀਟਿੰਗ ਹਾਲ, ਗਰਾਊਂਡ ਫਲੋਰ, ਯੂਟੀ ਗੈਸਟ ਹਾਊਸ ਵਿਖੇ ਜਨਤਾ, ਉਮੀਦਵਾਰਾਂ ਅਤੇ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਲਈ ਉਪਲਬਧ ਹੋਵੇਗਾ। ਉਸ ਨਾਲ 0172-2993878 (ਲੈਂਡਲਾਈਨ) ਜਾਂ 7973938760 (ਮੋਬਾਈਲ) 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੌਸ਼ਲੇਂਦਰ ਤਿਵਾੜੀ IRS, ਖਰਚਾ ਨਿਗਰਾਨ, UT ਗੈਸਟ ਹਾਊਸ ਵਿਖੇ ਤਾਇਨਾਤ ਹਨ ਅਤੇ 0172-2993878 (ਲੈਂਡਲਾਈਨ) ਜਾਂ 9877809429 (ਮੋਬਾਈਲ) 'ਤੇ ਸੰਪਰਕ ਕੀਤਾ ਜਾ ਸਕਦਾ ਹੈ।


ਚੰਡੀਗੜ੍ਹ ਵਿੱਚ ਵੋਟਰ


ਚੰਡੀਗੜ੍ਹ ’ਚ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕੁੱਲ 647291 ਵੋਟਰ ਵੋਟ ਪਾ ਸਕਣਗੇ, ਜਿਨ੍ਹਾਂ ਲਈ 614 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਵਾਰ 15006 ਨਵੇਂ ਵੋਟਰ ਬਣੇ ਹਨ ਜੋ ਪਹਿਲੀ ਵਾਰ ਵੋਟ ਪਾਉਣਗੇ। ਜ਼ਿਆਦਾਤਰ ਵੋਟਰ 30 ਤੋਂ 39 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਦੀ ਗਿਣਤੀ 62629 ਹੈ, ਜਿਨ੍ਹਾਂ ਵਿਚੋਂ 79150 ਔਰਤਾਂ ਹਨ।


85 ਸਾਲ ਤੋਂ ਵੱਧ ਉਮਰ ਦੇ 4799 ਵੋਟਰ ਸ਼ਹਿਰ ਵਿਚ ਮੌਜੂਦ ਹਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜਾਰੀ ਅੰਕੜਿਆਂ ਅਨੁਸਾਰ 20 ਤੋਂ 29 ਸਾਲ ਦੀ ਉਮਰ ਵਰਗ ਦੇ 125401 ਵੋਟਰ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਵਿਚੋਂ 66870 ਪੁਰਸ਼ ਅਤੇ 58331 ਮਹਿਲਾ ਵੋਟਰ ਹਨ। 40 ਤੋਂ 49 ਸਾਲ ਉਮਰ ਵਰਗ ਦੇ ਕੁੱਲ 138956 ਵੋਟਰ ਹਨ, ਜਿਨ੍ਹਾਂ ਵਿਚ 68430 ਔਰਤਾਂ ਸ਼ਾਮਲ ਹਨ। ਇਸ ਵਾਰ ਕੁੱਲ 33 ਥਰਡ ਜੈਂਡਰ ਦੇ ਵੋਟਰ ਵੀ ਸੂਚੀ ਵਿਚ ਸ਼ਾਮਲ ਹਨ।