Chandigarh News: ਪੀਜੀਆਈ `ਚ ਦਾਖ਼ਲ ਔਰਤ ਨੂੰ ਟੀਕਾ ਲਗਾਉਣ ਦੇ ਮਾਮਲੇ `ਚ ਫੜੇ ਮੁਲਜ਼ਮਾਂ ਨੇ ਕੀਤੇ ਸਨਸਨੀਖੇਜ ਖ਼ੁਲਾਸੇ
Chandigarh News: ਚੰਡੀਗੜ੍ਹ ਦੇ ਪੀਜੀਆਈ ਦੇ ਗਾਇਨੀਕੋਲਾਜੀ ਵਾਰਡ ਵਿੱਚ ਦਾਖ਼ਲ ਔਰਤ ਹਰਪ੍ਰੀਤ ਕੌਰ ਨੂੰ ਜ਼ਹਿਰੀਲਾ ਟੀਕਾ ਦੇਣ ਦੇ ਮਾਮਲੇ ਵਿੱਚ ਪੁਲਿਸ ਪੁੱਛਗਿੱਛ ਵਿੱਚ ਨਵਾਂ ਖੁਲਾਸਾ ਹੋਇਆ ਹੈ।
Chandigarh News: ਚੰਡੀਗੜ੍ਹ ਦੇ ਪੀਜੀਆਈ ਦੇ ਗਾਇਨੀਕੋਲਾਜੀ ਵਾਰਡ ਵਿੱਚ ਦਾਖ਼ਲ ਔਰਤ ਹਰਪ੍ਰੀਤ ਕੌਰ ਨੂੰ ਜ਼ਹਿਰੀਲਾ ਟੀਕਾ ਦੇਣ ਦੇ ਮਾਮਲੇ ਵਿੱਚ ਪੁਲਿਸ ਪੁੱਛਗਿੱਛ ਵਿੱਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿੱਚ ਫੜੇ ਗਏ ਚਾਰ ਮੁਲਜ਼ਮਾਂ ਨੇ ਦੱਸਿਆ ਹੈ ਕਿ ਪੀੜਤ ਹਰਪ੍ਰੀਤ ਕੌਰ ਦੇ ਭਰਾ ਜਸਮੀਤ ਸਿੰਘ ਨੇ ਹਰਪ੍ਰੀਤ ਕੌਰ ਨੂੰ ਆਪਣੇ ਮਾਮੇ ਦੀ ਧੀ ਦੇ ਪਤੀ ਨਾਲ ਮਿਲ ਕੇ ਜ਼ਹਿਰੀਲਾ ਟੀਕਾ ਦੇਣ ਦੀ ਸਾਜ਼ਿਸ਼ ਘੜੀ ਸੀ।
ਜਸਮੀਤ ਸਿੰਘ ਨੇ 10 ਲੱਖ ਰੁਪਏ ਵਿੱਚ ਸੌਦਾ ਤੈਅ ਕਰਨ ਤੋਂ ਬਾਅਦ 50 ਹਜ਼ਾਰ ਰੁਪਏ ਜੀਜਾ ਬੂਟਾ ਸਿੰਘ ਨੂੰ ਦਿੱਤੇ ਸਨ। ਬੂਟਾ ਸਿੰਘ ਨੇ ਅੱਗੇ ਇਹ ਪੈਸੇ ਮਨਦੀਪ ਸਿੰਘ ਨੂੰ ਦੇ ਦਿੱਤੇ। ਮਨਦੀਪ ਸਿੰਘ ਨੇ ਇਨ੍ਹਾਂ 50 ਹਜ਼ਾਰਾਂ ਵਿੱਚੋਂ 1 ਹਜ਼ਾਰ ਕੇਅਰ ਟੇਕਰ ਜਸਪ੍ਰੀਤ ਕੌਰ ਨੂੰ ਕੀਤੇ ਸਨ। ਪੀੜਤ ਔਰਤ ਨੂੰ ਦਵਾਈ ਦੇਣ ਤੋਂ ਬਾਅਦ ਵੀ ਪੀਜੀਆਈ ਵਿੱਚ ਇਲਾਜ ਕਰ ਰਹੇ ਡਾਕਟਰਾਂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਸੀ।
ਹਰਮੀਤ ਕੌਰ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਪੀੜਤਾ ਦੀ ਬੱਚੀ ਦੀ ਵੀ ਸਿਹਤ ਵਿਗੜ ਗਈ ਤੇ ਉਸ ਨੂੰ ਰਾਜਪੁਰਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਾਜ਼ਿਸ਼ ਰਚ ਕੇ ਜਸਮੀਤ ਸਿੰਘ ਅਤੇ ਬੂਟਾ ਸਿੰਘ ਨੇ ਇਸ ਮਾਮਲੇ ਵਿੱਚ ਮਨਦੀਪ ਸਿੰਘ ਨਾਲ ਸੰਪਰਕ ਕੀਤਾ।
ਸਾਜ਼ਿਸ਼ ਮੁਤਾਬਕ ਮਨਦੀਪ ਸਿੰਘ ਨੇ ਕੇਅਰ ਟੇਕਰ ਲੜਕੀ ਜਸਪ੍ਰੀਤ ਕੌਰ ਨਾਲ ਸੰਪਰਕ ਕੀਤਾ। ਜਸਪ੍ਰੀਤ ਕੌਰ ਨੂੰ ਦੱਸਿਆ ਗਿਆ ਕਿ ਪੀਜੀਆਈ ਵਿੱਚ ਇੱਕ ਦਿਨ ਲਈ ਕੇਅਰਟੇਕਰ ਦੀ ਲੋੜ ਹੈ। ਉਸ ਨੂੰ ਮਲਟੀਵਿਟਾਮਿਨ ਦਾ ਟੀਕਾ ਦੇਣਾ ਪੈਂਦਾ ਹੈ। ਇਸਦੇ ਲਈ ਉਸਨੂੰ 3000 ਰੁਪਏ ਦਿੱਤੇ ਜਾਣਗੇ। ਜਿਸ ਵਿੱਚੋਂ ਮਨਦੀਪ ਨੇ ਉਸ ਨੂੰ 1000 ਰੁਪਏ ਆਨਲਾਈਨ ਟਰਾਂਸਫਰ ਵੀ ਕਰ ਦਿੱਤੇ। ਪੀ.ਜੀ.ਆਈ ਵਿੱਚ ਇਲਾਜ ਕਰ ਰਹੇ ਡਾਕਟਰਾਂ ਵੱਲੋਂ ਪੀੜਤਾ ਨੂੰ ਦਵਾਈ ਦੇਣ ਦੇ ਬਾਵਜੂਦ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ।
ਇਸ 'ਤੇ ਡਾਕਟਰ ਨੂੰ ਪਤਾ ਲੱਗਾ ਕਿ ਔਰਤ ਨੂੰ ਕਿਹੜਾ ਜ਼ਹਿਰੀਲਾ ਟੀਕਾ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਜਦੋਂ ਪੁਲਿਸ ਨੇ ਉਕਤ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਤਾਂ ਦੋਸ਼ੀਆਂ ਨੇ ਦੱਸਿਆ ਕਿ ਜਸਮੀਤ ਸਿੰਘ ਬੂਟਾ ਸਿੰਘ ਤੇ ਮਨਦੀਪ ਸਿੰਘ ਨੇ ਯੂ-ਟਿਊਬ 'ਤੇ ਦੇਖ ਕੇ ਜ਼ਹਿਰੀਲਾ ਟੀਕਾ ਲਗਾਉਣ ਦਾ ਤਰੀਕਾ ਲੱਭਿਆ। ਇਸ ਵਿੱਚ ਉਸ ਨੇ ਕਾਕਰੋਚ ਮਾਰਨ ਵਾਲੀ ਹਿੱਟ, ਸੈਨੇਟਾਈਜ਼ਰ ਅਤੇ ਪੰਜ ਨੀਂਦ ਦੀਆਂ ਗੋਲੀਆਂ ਦਾ ਮਿਸ਼ਰਣ ਬਣਾ ਕੇ ਇਕ ਟੀਕਾ ਤਿਆਰ ਕੀਤਾ ਸੀ।
ਇਹ ਵੀ ਪੜ੍ਹੋ : Sultanpur Lodhi Case Update: ਪੁਲਿਸ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ; ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਛੱਡਣਗੇ ਗੁਰਦੁਆਰਾ