Sultanpur Lodhi Case Update: ਪੁਲਿਸ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ; ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਛੱਡਣਗੇ ਗੁਰਦੁਆਰਾ
Advertisement
Article Detail0/zeephh/zeephh1974634

Sultanpur Lodhi Case Update: ਪੁਲਿਸ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ; ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਛੱਡਣਗੇ ਗੁਰਦੁਆਰਾ

Sultanpur Lodhi Case Update: ਸੁਲਤਾਨਪੁਰ ਲੋਧੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਪ੍ਰਸ਼ਾਸਨ ਤੇ ਪੁਲਿਸ ਵਿਚਾਲੇ ਚੱਲ ਰਹੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ।

Sultanpur Lodhi Case Update:  ਪੁਲਿਸ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਾਲੇ ਬਣੀ ਸਹਿਮਤੀ; ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਛੱਡਣਗੇ ਗੁਰਦੁਆਰਾ

Sultanpur Lodhi Case Update: ਸੁਲਤਾਨਪੁਰ ਲੋਧੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਪ੍ਰਸ਼ਾਸਨ ਤੇ ਪੁਲਿਸ ਵਿਚਾਲੇ ਚੱਲ ਰਹੀ ਮੀਟਿੰਗ ਵਿੱਚ ਸਹਿਮਤੀ ਬਣ ਗਈ ਹੈ। ਬਾਬਾ ਮਾਨ ਸਿੰਘ ਸਮਰਥਕਾਂ ਸਮੇਤ ਗੁਰਦੁਆਰਾ ਸਾਹਿਬ ਦਾ ਕਬਜ਼ਾ ਛੱਡਣਗੇ। 145 ਦੀ ਕਾਰਵਾਈ ਤਹਿਤ ਨਿਹੰਗ ਗੁਰਦੁਆਰਾ ਛੱਡਣਗੇ। ਪੁਲਿਸ ਨੇ ਦੋ ਬੰਦੂਕਾਂ ਜ਼ਬਤ ਕੀਤੀਆਂ ਹਨ।

ਕਾਬਿਲੇਗੌਰ ਹੈ ਕਿ ਇਸ ਧੜੇ ਦੇ ਮੁਖੀ ਬਾਬਾ ਮਾਨ ਸਿੰਘ ਸਨ, ਜਿਨ੍ਹਾਂ ਨੇ ਬੀਤੇ ਦਿਨੀਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿੱਚ ਦਾਖ਼ਲ ਹੋ ਕੇ ਦੋਵੇਂ ਸੇਵਾਦਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਇਸ ਧੜ੍ਹੇ ਨੇ ਡੇਰੇ ਵਿੱਚ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਦਲ ਨਾਲ ਸਬੰਧ ਨਿਹੰਗ ਨਿਰਵੈਰ ਸਿੰਘ ਤੇ ਰਾਗੀ ਜਗਜੀਤ ਸਿੰਘ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। 

ਪੁਲਿਸ ਨੇ ਦਖ਼ਲ ਦੇ ਕੇ ਕੀਤਾ ਸੀ ਮਾਮਲਾ ਦਰਜ
ਜਾਣਕਾਰੀ ਮਿਲਣ ਉਤੇ ਪੁਲਿਸ ਨੇ ਬੰਦੀ ਬਣਾਏ ਗਏ ਸੇਵਾਦਾਰਾਂ ਨੂੰ ਛੁਡਵਾ ਕੇ ਜ਼ਖ਼ਮੀ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਸੀ। ਇਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਕੋਲ ਮਾਮਲਾ ਵੀ ਦਰਜ ਕਰਵਾਇਆ ਸੀ। ਥਾਣਾ ਸੁਲਤਾਨਪੁਰ ਲੋਧੀ ਵਿਖੇ ਸਿੰਘ ਸਾਹਿਬ ਬਾਬਾ ਮਾਨ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਨਿਹੰਗ ਸਿੰਘਾਂ ਉਪਰ ਮਾਮਲਾ ਦਰਜ ਕਰ ਲਿਆ ਗਿਆ ਸੀ। ਇਸ ਦੌਰਾਨ ਇਸ ਡੇਰੇ ਉਤੇ ਪਹਿਲਾਂ ਕਾਬਜ਼ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਦੇ ਦਲ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਸੁਲਤਾਨਪੁਰ ਲੋਧੀ ਪਹੁੰਚ ਗਏ ਤੇ ਟਕਰਾਅ ਰੋਕਣ ਲਈ ਪੁਲਿਸ ਨੇ ਉਨ੍ਹਾਂ ਨੂੰ ਤਲਵੰਡੀ ਪੁਲ ਸੁਲਤਾਨਪੁਰ ਲੋਧੀ ਵਿਖੇ ਰੋਕ ਲਿਆ ਸੀ।

ਇੱਕ ਧਿਰ ਦੇ 10 ਨਿਹੰਗ ਸਿੰਘਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਪੁਲਿਸ ਬਿਆਨ ਮੁਤਾਬਕ ਇਸ ਕੇਸ ਵਿੱਚ ਬਾਬਾ ਮਾਨ ਸਿੰਘ ਦੇ ਧੜੇ ਨਾਲ ਸਬੰਧਤ 10 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੀਰਵਾਰ ਤੜਕੇ ਗੁਰਦੁਆਰਾ ਸਾਹਿਬ ਤੋਂ ਕਬਜ਼ਾ ਛੁਡਵਾਉਣ ਲਈ ਗੁਰਦੁਆਰਾ ਸਾਹਿਬ ਵੱਲ ਵਧੀ।

ਕਬਜ਼ਾ ਛੁਡਵਾਉਣ ਲਈ ਪੁੱਜੀ ਸੀ ਪੁਲਿਸ
ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਉਪਰ ਕਬਜ਼ੇ ਨੂੰ ਲੈ ਕੇ ਬਾਬਾ ਬੁੱਢਾ ਦਲ ਦੇ ਦੋ ਧੜਿਆਂ ਵਿਚਕਾਰ ਚੱਲ ਰਹੇ ਵਿਵਾਦ ਨੇ ਖੂਨੀ ਰੂਪ ਧਾਰ ਲਿਆ। ਵੀਰਵਾਰ ਸਵੇਰੇ ਪੁਲਿਸ ਤੇ ਨਿਹੰਗਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ। ਜਿਸ 'ਚ ਗੋਲੀ ਲੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ।
ਗੁਰਦੁਆਰੇ ਅੰਦਰ ਅਜੇ ਵੀ ਹਥਿਆਰਬੰਦ ਨਿਹੰਗਾਂ ਦੇ ਮੌਜੂਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਕੀਤੀ ਤਾਂ ਉਹ ਮੁੜ ਜਵਾਬੀ ਕਾਰਵਾਈ ਕਰਨਗੇ। ਇਸ ਘਟਨਾ ਤੋਂ ਬਾਅਦ ਕਪੂਰਥਲਾ 'ਚ ਮਾਹੌਲ ਤਣਾਅਪੂਰਨ ਹੈ। 

ਇਹ ਵੀ ਪੜ੍ਹੋ : Rail Roko Andolan News: ਕਿਸਾਨਾਂ ਨੇ ਨੈਸ਼ਨਲ ਹਾਈਵੇ ਜਾਮ ਕਰਨ ਪਿੱਛੋਂ ਰੇਲਵੇ ਟਰੈਕ 'ਤੇ ਵੀ ਕੀਤਾ ਚੱਕਾ ਜਾਮ

 

Trending news