Punjab Breaking Live Updates: ਝੋਨੇ ਦੀ ਖਰੀਦ ਦਾ ਦੂਜਾ ਦਿਨ ਪਰ ਮੰਡੀਆਂ ਪਈਆਂ ਖਾਲੀ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।
Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।
ਗਾਂਧੀ ਜਯੰਤੀ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ। ਗਾਂਧੀ ਜੀ ਨੂੰ ਬਾਪੂ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ, ਅੱਜ ਸਰਕਾਰੀ ਖਰੀਦ ਦਾ ਦੂਜਾ ਦਿਨ ਹੈ ਪਰ ਸੂਬੇ ਭਰ ਵਿੱਚ ਕਮਿਸ਼ਨ ਏਜੰਟਾਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋ ਸਕੀ। ਕਮਿਸ਼ਨ ਏਜੰਟ ਐਸੋਸੀਏਸ਼ਨ ਵੱਲੋਂ 2.5 ਫੀਸਦੀ ਕਮਿਸ਼ਨ ਦੇ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਅਤੇ ਐਫਸੀਆਈ ਵੱਲ ਬਕਾਇਆ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ। ਦਲਾਲਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਹੜਤਾਲ ਜਾਰੀ ਰਹੇਗੀ।
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਜ਼ਨ ਦੌਰਾਨ ਝੋਨੇ ਦੀ ਭਾਰੀ ਆਮਦ ਨਾਲ ਨਜਿੱਠਣ ਲਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰਦਿਆਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਝੋਨੇ ਦੀ ਨਿਰਵਿਘਨ ਅਤੇ ਨਿਰਵਿਘਨ ਖਰੀਦ ਲਈ ਮੰਡੀਆਂ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਹਨ।
Punjab Breaking News Live Updates
नवीनतम अद्यतन
ਐਮ ਰੰਧਾਵਾ ਤੇ ਵਿਧਾਇਕ ਵਰਿੰਦਰਮੀਤ ਪਾੜਾ ਦੀ ਵੀਡੀਓ ਮਗਰੋਂ ਡੀਸੀ ਦੀ ਪ੍ਰਤੀਕਿਰਿਆ ਆਈ ਸਾਹਮਣੇ
ਬੀਤੇ ਦਿਨ ਡੀਸੀ ਗੁਰਦਾਸਪੁਰ ਦੇ ਦਫਤਰ ਦੇ ਵਿੱਚ ਗੁਰਦਾਸਪੁਰ ਤੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹਲਕਾ ਫਤਿਹਗੜ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰਮੀਤ ਪਾੜਾ ਦੀ ਤਿੱਖੀ ਬਹਿਸ ਦੀ ਵੀਡੀਓ ਸਾਹਮਣੇ ਆਈ ਸੀ। ਇਸ ਤੋਂ ਬਾਅਦ ਅੱਜ ਡੀਸੀ ਗੁਰਦਾਸਪੁਰ ਨੇ ਇਸ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਬਾਕੀ ਸਾਰੇ ਲੀਡਰ ਸ਼ਾਂਤ ਸਨ ਕੇਵਲ ਗੁਰਦਾਸਪੁਰ ਤੋਂ ਵਿਧਾਇਕ ਵਰਿੰਦਰਮੀਤ ਪਾੜਾ ਨੇ ਤਲਖੀ ਵਾਲੀ ਗੱਲ ਕੀਤੀ ਜਿਸ ਮਗਰੋਂ ਮੈਂਬਰ ਆਫ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਦੇ ਹੱਕ ਵਿੱਚ ਤਲਖੀ ਵਜੋਂ ਬੋਲੇ ਮੇਰੇ ਲਈ ਸਾਰੇ ਸਤਿਕਾਰਯੋਗ ਹਨ। ਉਨ੍ਹਾਂ ਨੂੰ ਚਾਹ ਵੀ ਪਿਆਈ ਗਈ ਸੀ ਪਰ ਜੇਕਰ ਮੈਂਬਰ ਪਾਰਲੀਮੈਂਟ ਨੇ ਮੇਰੇ ਖਿਲਾਫ ਸ਼ਿਕਾਇਤ ਕੀਤੀ ਹੈ ਤੇ ਮੈਨੂੰ ਇਸ ਦਾ ਕੋਈ ਡਰ ਨਹੀਂ ਹੈ। ਜੇਕਰ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਦੀ ਜੋ ਵੀਡੀਓ ਵਾਇਰਲ ਹੋਈ ਹੈ ਉਸ ਨੂੰ ਛੁਪਾਉਣ ਲਈ ਉਨ੍ਹਾਂ ਨੇ ਇਹ ਸ਼ਿਕਾਇਤ ਕੀਤੀ ਹੋ ਸਕਦੀ ਹੈ। ਜੇ ਮੇਰੇ ਕੋਲ ਜਵਾਬ ਮੰਗਿਆ ਜਾਏਗਾ ਤੇ ਮੈਂ ਉਸ ਦਾ ਜਵਾਬ ਦੇਣ ਲਈ ਤਿਆਰ ਹਾਂ ਮੈਨੂੰ ਕਿਸੇ ਗੱਲ ਦਾ ਕੋਈ ਵੀ ਡਰ ਨਹੀਂ।ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਸੰਬੋਧਨ ਕਰ ਰਹੇ ਨੇ
ਮਹਾਤਮਾ ਗਾਂਧੀ ਜੀ ਦੀ ਜੈਯੰਤੀ ਤੇ ਅੱਜ ਮੈਂ ਸਵੱਛਤਾ ਅਭਿਆਨ ਚੰਡੀਗੜ੍ਹ ਵਿੱਚ ਮਨਾਇਆ ਹੈ
ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿੰਨਾਂ ਨੂੰ ਅਸੀਂ ਦੱਸ ਨਹੀਂ ਪਾਉਂਦੇ
37 ਦੇਸ਼ਾਂ ਦੀ ਡਾਕ ਟਿਕਟਾਂ ਮਹਾਤਮਾ ਗਾਂਧੀ ਜੀ ਦੇ ਨਾਮ ਤੇ ਹਨ
100 ਦੇਸ਼ਾਂ ਵਿੱਚ ਮਹਾਤਮਾ ਗਾਂਧੀ ਜੀ ਦੇ ਬੁੱਤ ਲੱਗੇ ਹੋਏ ਨੇ
ਸਵੱਛਤਾ ਅਭਿਆਨ ਜੋ ਸਾਡੇ ਪ੍ਰਧਾਨਮੰਤਰੀ ਜੀ ਨੇ ਸ਼ੁਰੂ ਕੀਤਾ ਸੀਗਾਂਧੀ ਜੈਯੰਤੀ ਮੌਕੇ
ਅੱਜ ਦੇਸ਼ ਦੇ ਵਿੱਚ ਸਾਰੇ ਲੋਕਾਂ ਵੱਲੋਂ ਸਫ਼ਾਈ ਮੁਹਿੰਮ ਵਿੱਚ ਯੋਗਦਾਨ ਪਾਇਆ ਜਾ ਰਿਹਾ ਹੈ
ਦੱਸ ਸਾਲ ਵਿੱਚ ਬਹੁਤ ਫਰਕ ਪਿਆ ਹੈ, ਇਸ ਮੁਹਿੰਮ ਨਾਲ
ਅੱਜ ਮਾਪਿਆਂ ਨੂੰ ਬੱਚੇ ਹੀ ਰੋਕ ਦਿੰਦੇ ਹਨ ਕੀ ਗੰਦਗੀ ਨਹੀਂ ਫੈਲਾਉਣੀ
ਮੋਦੀ ਜੀ ਨੇ ਸਾਨੂੰ ਇਕ ਸੰਦੇਸ਼ ਭੇਜਿਆ ਕੀ ਸਵੱਛਤਾ ਹੀ ਸੇਵਾ ਹੈ
ਇਸ ਨੂੰ ਹਰ ਇਕ ਵਿਅਕਤੀ ਤੱਕ ਇਸ ਨੂੰ ਪਹੁੰਚਾਉਣਾ ਹੈ
ਗਾਂਧੀ ਜੀ ਨੂੰ ਯਾਦ ਕਰਦਿਆਂ ਸਾਨੂੰ ਖਾਦੀ ਦੇ ਕੱਪੜੇ ਪਾਉਣੇ ਚਾਹੀਦੇ ਹਨ
ਲੁਧਿਆਣਾ ਵਿੱਚ ਜੋ ਕੱਪੜਾ ਚਾਇਨਾ ਤੋਂ ਆ ਰਿਹਾ ਹੈ , ਉਸ ਤੇ ਜਾਗਰੂਕ ਹੋਣਾ ਚਾਹੀਦਾ ਹੈ, ਅਸੀਂ ਸਖ਼ਤੀ ਵੀ ਬਹੁਤ ਕਰ ਰਹੇ ਹਾਂ ਇਸ ਨੂੰ ਲੈ ਕੇ।ਕੰਗਣਾ ਰਨੌਤ ਨੂੰ ਲੈ ਕੇ
ਬਾਪੂ ਨੇ ਕਿਹਾ ਸੀ ਕੀ ਜੇਕਰ ਬੁਰਾ ਸੁਣਦੇ ਹੋ ਤਾਂ ਕੰਨ ਬੰਦ ਕਰ ਲਵੋਂਰਾਹੁਲ ਗਾਂਧੀ ਨੂੰ ਸਮਝ ਬਹੁਤ ਦੇਰ ਬਾਅਦ ਆਉਂਦੀ ਹੈ, ਕਿਸਾਨਾਂ ਦੀ ਜ਼ਮੀਨਾਂ ਅਕਵਾਇਰ ਕਰ ਕੇ ਜਾਂ ਕਿਸਾਨਾਂ ਦੀ ਜ਼ਮੀਨਾਂ ਲੁੱਟ ਕੇ ਆਪਣੇ ਖਾਸ ਵਿਅਕਤੀਆਂ ਜਾਂ ਆਪਣੇ ਜਵਾਈ ਨੂੰ ਦਿੱਤੀ ਉਹ ਕਾਂਗਰਸ ਦੀ ਸਰਕਾਰ ਦੌਰਾਨ ਹੀ ਹੋਇਆ ਹੈ, ਰਾਹੁਲ ਗਾਂਧੀ ਨੇ ਜਦੋਂ ਸਿੱਖਾਂ ਦੀ ਗੱਲ ਕੀਤੀ ਕੀ , ਕੋਈ ਵੀ ਪੱਗੜੀਧਾਰੀ ਮੈਨੂੰ ਕਹਿ ਦੇਵੇ ਕੀ ਸਾਨੂੰ ਗੁਰੂਦੁਆਰਾ ਨਹੀਂ ਜਾਣਾ ਦਿੱਤਾ ਜਾ ਰਿਹਾ। ਇਹ ਉਹ ਲੋਕ ਨੇ ਜਿੰਨਾਂ ਨੇ ਸੱਜਣ ਕੁਮਾਰ ਜਾਂ ਜਗਦੀਸ਼ ਟਾਈਟਲਰ ਹੁਰਾਂ ਨਾਲ ਚੱਲਦੇ ਨੇ, ਜਿੰਨਾਂ ਨੇ ਸਿੱਖਾਂ ਨੂੰ ਮਾਰਿਆ। ਰਾਹੁਲ ਗਾਂਧੀ ਨੂੰ ਕੁਝ ਨਹੀਂ ਪਤਾ, ਕੱਲ੍ਹ ਰਾਹੁਲ ਗਾਂਧੀ ਜਲੇਬੀ ਦੀ ਫੈਕਟਰੀ ਲਗਾ ਰਹੇ ਸਨ, ਅਤੇ ਕਹਿ ਰਹੇ ਸਨ ਕੀ 50 ਹਜ਼ਾਰ ਲੋਕਾਂ ਨੂੰ ਨੋਕਰੀ ਮਿਲੇਗੀ, ਜਿਸ ਦਿਨ ਦੇ ਰਾਹੁਲ ਗਾਂਧੀ ਅਮਰੀਕਾ ਵਿੱਚ ਸਿੱਖਾਂ ਪ੍ਰਤੀ ਬਿਆਨ ਦੇ ਕੇ ਆਏ ਹਨ ਉਸ ਦਿਨ ਦੀ ਸਿੱਖਾਂ ਨੂੰ ਉੱਥੇ ਦਿੱਕਤ ਆ ਰਹੀ ਹੈ
ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਨੌਮੀਨੇਸਨ ਫਾਰਮ ਭਰਨ ਵਿੱਚ ਸਮਾਂ ਵਧਾਉਣ ਦੀ ਮੰਗ:- ਚਰਨਜੀਤ ਸਿੰਘ ਬਰਾੜ ਮੈਂਬਰ ਸਕੱਤਰ ਤੇ ਮੁੱਖ ਬੁਲਾਰਾ
ਪਰਮਬੰਸ ਸਿੰਘ ਰੋਮਾਣਾ
ਪੰਜਾਬ ਦੇ ਵਿੱਚ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਅੱਜ ਦੂਸਰਾ ਦਿਨ ਹੈ ਅਤੇ ਦੂਸਰੇ ਦਿਨ ਵੀ ਮੰਡੀਆਂ ਦੇ ਵਿੱਚ ਚਹਿਲ ਪਹਿਲ ਨਹੀਂ ਦਿਖਾਈ ਦਿੱਤੀ ਇਹ ਸਮੇਂ ਖਰੜ ਅਨਾਜ ਮੰਡੀ ਦੇ ਵਿੱਚ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਨਾਲ ਗੱਲ ਕੀਤੀ ਤਾਂ ਨਰਿੰਦਰ ਸ਼ਰਮਾ ਨੇ ਕਿਹਾ ਕੀ ਉਹਨਾਂ ਦੀਆਂ ਮੰਗਾਂ ਨੇ ਢਾਈ ਫੀਸਦੀ ਆੜਤ ਵਧਾਈ ਜਾਵੇ, ਸੈਲਰ ਮਾਲਕਾਂ ਪਿਆ ਕੋਲ ਪਿਆ ਝੋਨਾ ਚੱਕਿਆ ਜਾਵੇ ਅਤੇ ਹੋਰ ਕੁਝ ਮੰਗਾਂ ਨੇ ਜਿੰਨਾ ਸਮਾਂ ਉਹਨਾਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਉਹਨਾਂ ਸਮਾਂ ਸਾਡੀ ਹੜਤਾਲ ਜਾਰੀ ਰਹੇਗੀ ਅੱਜ ਕਿਸਾਨ ਝੋਨਾ ਸਿੱਟਣ ਦੇ ਲਈ ਤਿਆਰ ਨੇ ਝੋਨਾ ਪੱਕ ਚੁੱਕਿਆ ਪਰ ਅਸੀਂ ਕਿਸਾਨਾਂ ਨੂੰ ਕਿਹਾ ਹੋਇਆ ਕਿ ਤੁਸੀਂ ਮੰਡੀ ਵਿੱਚ ਝੋਨਾ ਨਾ ਲੈ ਕੇ ਆਓ ਕਿਉਂਕਿ ਇਥੋਂ ਝੋਨਾ ਚੱਕਿਆ ਨਹੀਂ ਜਾਣਾ ਜਿਸ ਕਰਕੇ ਹਜੇ ਕਿਸਾਨ ਮੰਡੀਆਂ ਦੇ ਵਿੱਚ ਝੋਨਾ ਨਹੀਂ ਲੈ ਕੇ ਆਏ
ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੀ ਵਾਰ ਰਾਜਪੁਰਾ ਵਿੱਚ ਹੋਈ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ
ਬਲਜਿੰਦਰ ਸਿੰਘ ਵਾਸੀ ਪਿੰਡ ਭੱਬਲ ਦੀ ਸਰਕਾਰੀ ਖਰੀਦ ਦੀ ਝੋਨੇ ਦੀ ਕਰਵਾਈ ਗਈ ਹੈ।
ਉਥੇ ਹੀ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚੋਂ ਅੱਜ ਪਹਿਲੀ ਰਾਜਪੁਰਾ ਦੀ ਮੰਡੀ ਵਿੱਚ ਸਰਕਾਰੀ ਖਰੀਦ ਹੋਈ ਹੈ ਉਥੇ ਹੀ ਵਿਧਾਇਕਾਂ ਮੈਡਮ ਨੀ ਨਾ ਮਿੱਤਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਚੋਂ ਅੱਜ ਪਹਿਲੀ ਰਾਜਪੁਰਾ ਦੀ ਮੰਡੀ ਵਿੱਚ ਸਰਕਾਰੀ ਖਰੀਦ ਹੋਈ ਹੈਉਹਨਾਂ ਕਿਹਾ ਕਿ ਕਿਸੇ ਵੀ ਆੜਤੀ ਵੱਲੋਂ ਹੜਤਾਲ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਲੇਬਰ ਵੱਲੋਂ ਹੜਤਾਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਪੂਰੇ ਪੰਜਾਬ ਦੇ ਵਿੱਚ ਆੜਤੀਆਂ ਵੱਲੋਂ ਹੜਤਾਲ ਕੀਤੀ ਗਈ ਸੀ ਪਰ ਰਾਜਪੁਰਾ ਦੇ ਵਿੱਚ ਬਿਨਾਂ ਹੜਤਾਲ ਕੀਤੇ ਅੱਜ ਫਿਰ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ।
ਭਗਵੰਤ ਮਾਨ ਦਾ ਟਵੀਟ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੀ ਜਯੰਤੀ 'ਤੇ ਵਿਜੇ ਘਾਟ ਵਿਖੇ ਸ਼ਰਧਾਂਜਲੀ ਭੇਟ ਕੀਤੀ।
ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਭਰਾ ਨੂੰ ਮਾਲਾ ਪਹਿਨਾਉਣ ਦੀ ਵਾਇਰਲ ਹੋਈ ਵੀਡੀਓ 'ਤੇ ਡੇਰਾ ਬਾਬਾ ਨਾਨਕ ਤੋਂ 'ਆਪ' ਦੇ ਹਲਕਾ ਇੰਚਾਰਜ ਨੇ ਦਿੱਤਾ ਸਪੱਸ਼ਟੀਕਰਨ।
ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਗਰਮ ਹੁੰਦਾ ਨਜ਼ਰ ਆ ਰਿਹਾ ਹੈ, ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਸਰਕਲ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਨਾਲ ਗੱਲ ਕਰ ਰਹੇ ਹਨ। ਅਤੇ ਭਰਾ ਆਪਣੇ ਦਫਤਰ ਵਿੱਚ ਇੱਕ ਹਾਰ ਪਹਿਨੇ ਹੋਏ ਦਿਖਾਈ ਦਿੰਦੇ ਹਨ
ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ # ਗਾਂਧੀ ਜਯੰਤੀ ਦੇ ਮੌਕੇ 'ਤੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਦਿੱਲੀ: ਕਾਂਗਰਸ ਨੇਤਾ ਅਤੇ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ # ਗਾਂਧੀ ਜਯੰਤੀ ਦੇ ਮੌਕੇ 'ਤੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।
ਨਰਿੰਦਰ ਮੋਦੀ
ਨਰਿੰਦਰ ਮੋਦੀ ਦਾ ਟਵੀਟ