Punjab Breaking Live Updates: ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਅੱਜ ਰਵਨੀਤ ਬਿੱਟੂ ਤੇ ਕੇਂਦਰ ਦੇ ਪੰਜਾਬ ਭਰ `ਚ ਪੁਤਲੇ ਫੂਕ ਕੇ ਕੀਤੇ ਜਾਣਗੇ ਰੋਸ ਮੁਜ਼ਾਹਰੇ

रिया बावा Nov 11, 2024, 17:59 PM IST

Punjab Breaking Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking Live Updates:  ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।


ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਠੱਠਾ ਵੱਲੋਂ ਲਿਖ਼ਤੀ ਬਿਆਨ ਰਾਹੀਂ ਦੱਸਿਆ ਗਿਆ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਭਾਜਪਾ ਤੇ ਆਰਐਸਐਸ ਦਾ ਦੁੱਮਡੱਲਾ ਬਣਕੇ ਬਿਆਨ ਦਿੱਤਾ ਹੈ ਕਿ ਕਿਸਾਨ ਤਾਲਿਬਾਨ ਵਰਗਾ ਵਿਵਹਾਰ ਕਰ ਰਹੇ ਹਨ ਤੇ ਕਿਸਾਨ ਆਗੂਆਂ ਨੇ ਬਹੁਤ ਜ਼ਮੀਨਾਂ ਜਾਇਦਾਦਾਂ ਬਣਾਈਆਂ ਹਨ ਤੇ ਉਹਨਾਂ ਦੇ ਕਰੋੜਾਂ ਦੇ ਕਾਰੋਬਾਰ ਹਨ ਅਤੇ ਅਸੀਂ ਕੇਂਦਰ ਸਰਕਾਰ ਵੱਲੋਂ ਜ਼ਿਮਨੀ ਚੋਣਾਂ ਤੋਂ ਬਾਅਦ ਕਿਸਾਨ ਆਗੂਆਂ ਦੀ ਸੰਪਤੀ ਦੀ ਜਾਂਚ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ ਬਿੱਟੂ ਬਿਆਨ ਦੀ ਨਿਖੇਧੀ ਕਰਦੇ ਹਾਂ ਪਰ ਕਿਸੇ ਵੀ ਜਾਂਚ ਦਾ ਸਵਾਗਤ ਕਰਦੇ ਹਾਂ ।


 


Punjab Breaking Live Updates


 


 

नवीनतम अद्यतन

  • ਦਿਹਾਤੀ ਪੁਲਿਸ ਅਤੇ ਗੈਂਗਸਟਰ ਡੋਨੀ ਦੇ ਗੁਰਗਿਆ ਵਿਚਾਲੇ ਪਿੰਡ ਕਲੇਰ ਵਿਚ ਮੁਕ਼ਾਬਲਾ ਹੋਇਆ। ਅੰਮ੍ਰਿਤਸਰ ਦਿਹਾਤੀ ਥਾਣੇ ਲੋਪੋਕੇ ਅਧੀਨ ਪੈਂਦੇ ਪਿੰਡ ਕਲੇਰ ਵਿਖੇ ਪੁਲਿਸ ਨੇ ਡੈਨੀ ਗੈਂਗ ਦੇ ਪੰਜ ਗੁਰਗਿਆਂ ਨੂੰ ਘੇਰਾ ਪਾ ਲਿਆ। ਗੁਰਗਿਆਂ ਨੇ ਪੁਲਿਸ ਉਤੇ ਫਾਇਰਿੰਗ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੋਲੀ ਚਲਾਈ।

  • ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ

    ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਅੱਜ ਤੋਂ ਦੋ ਹਫ਼ਤਿਆਂ ਅੰਦਰ ਚੋਣਾਂ ਕਰਵਾਉਣ ਅਤੇ 8 ਹਫ਼ਤਿਆਂ ਅੰਦਰ ਚੋਣ ਪ੍ਰਕਿਰਿਆ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ।

    ਹਾਈ ਕੋਰਟ ਵੱਲੋਂ ਨਗਰ ਨਿਗਮ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਕਰਵਾਉਣ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ।

  • Luhdiana News: ਲੁਧਿਆਣਾ 'ਚ ਰੈਪੀਡੋ ਬਾਈਕ ਚਾਲਕ ਨੇ ਈ ਰਿਕਸ਼ਾ 'ਚ ਜਾ ਰਹੇ ਦੋ ਸਕੇ ਭਰਾਵਾਂ 'ਤੇ ਕੀਤਾ ਹਮਲਾ 

     

    ਲੁਧਿਆਣਾ ਰੈਪੀਡੋ ਬਾਈਕ ਚਲਾਕ ਨੇ ਆਪਣੀ ਸਵਾਰੀ ਉਪਰ ਹੀ ਨੌਜਵਾਨ ਸਾਥੀ ਨੂੰ ਬੁਲਾ ਕੇ ਹਮਲਾ ਕੀਤਾ। ਘਟਨਾ ਮੋਤੀ ਨਗਰ ਮਾਰਕੀਟ ਹੋਈ, ਲੁਧਿਆਣਾ ਦੇ ਮੈਟਰੋ ਰੋਡ ਦੇ ਕੋਲ ਵਿਸ਼ਕਰਮਾ ਮੰਦਰ ਤੋਂ ਸਾਹਮਣੇ ਆ ਰਹੇ ਈ ਰਿਕਸ਼ਾ ਵਿੱਚ ਬੈਠੇ ਦੋ ਲੋਕਾਂ ਉਪਰ ਕੁਝ ਬਾਈਕ ਸਵਾਰ ਨੌਜਵਾਨਾਂ ਵੱਲੋਂ ਅਚਾਨਕ ਕਿਰਪਾਨਾ ਦੇ ਨਾਲ ਹਮਲਾ ਕਰ ਦਿੱਤਾ ਜਿਨਾਂ ਦੇ ਹੱਥਾਂ ਦੇ ਵਿੱਚ ਦਾਤ ਤਲਵਾਰਾਂ ਸਨ। ਮੌਕੇ ਉੱਤੇ ਲੋਕਾਂ ਨੇ ਦੱਸਿਆ ਕਿ ਇਹ ਦੋ ਵਿਅਕਤੀ ਈ ਰਿਕਸ਼ਾ ਦੇ ਵਿੱਚ ਬੈਠੇ ਦੋਨੇ ਭਰਾਵਾਂ ਉਪਰ ਮੋਟਰਸਾਇਕਲ ਸਵਾਰ ਦੋ ਨੌਜਵਾਨਾਂ ਵੱਲੋਂ ਹਥਿਆਰਾਂ ਦੇ ਨਾਲ ਇੱਕਦਮ ਹਮਲਾ ਕਰ ਦਿੱਤਾ। 

  • Amritsar Breaking

    ਅੰਮ੍ਰਿਤਸਰ ਦੇ ਛੇਹਰਟਾ ਦੇ ਭਲਾ ਕਲੋਨੀ ਵਿੱਚ ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ
    ਰਾਤ ਕਰੀਬ 11 ਵਜੇ ਦੋ ਨੌਜਵਾਨਾਂ ਨੇ ਇੱਕ ਘਰ ਦੇ ਬਾਹਰ ਸ਼ਰੇਆਮ ਚਲਾਈਆਂ ਗੋਲੀਆਂ
    ਗੋਲੀਆਂ ਚਲਾਉਂਦੇ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ
    ਗੋਲੀਆਂ ਚਲਾਉਣ ਤੋਂ ਬਾਅਦ ਖੋਲ ਇਕੱਠੇ ਕਰਕੇ ਨੌਜਵਾਨ ਹੋਏ ਫਰਾਰ
    ਗੋਲੀਆਂ ਚੱਲਣ ਦੀ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ
    ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਸ਼ੁਰੂ
    ਮੁਢਲੀ ਜਾਂਚ ਵਿੱਚ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਮਾਮਲਾ

  • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਰਦੁਆਰਾ ਸ੍ਰੀ ਤਖਤਪੁਰਾ ਸਾਹਿਬ ਵਿਖੇ ਟੇਕਿਆ ਮੱਥਾ ।

    ਉਹਨਾਂ ਕਿਹਾ ਕਿ ਅਸੀਂ ਬਹੁਤ ਭਾਗਾਂ ਵਾਲੇ ਹਾਂ ਜੋ ਤਖਤੂਪੁਰਾ ਸਾਹਿਬ ਦੀ ਧਰਤੀ ਤੇ ਆਉਣ ਦਾ ਸੋਭਾਗ ਪ੍ਰਾਪਤ ਹੋਇਆ ਕਿਓਂਕਿ ਇਹ ਧਰਤੀ ਬਹੁਤ ਪੂਜਨੀਕ ਆ ਕਿ ਜਿਸ ਧਰਤੀ ਤੇ ਇੱਕ ਪਾਤਸ਼ਾਹੀ ਦੇ ਚਰਨ ਨਹੀਂ ਸਗੋਂ ਇੱਥੇ ਤਾਂ ਸਤਿਗੁਰੂ ਜੀ ਨੇ ਕਿੱਡੀ ਵੱਡੀ ਕਿਰਪਾ ਕੀਤੀ ਆਪ ਸਿੱਖ ਪੰਥ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਤੇ ਨਾਲ ਬਾਜਾਂ ਵਾਲੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਤੀ ਨਿਵਾਜੀ ਹੈ ।

    ਉਹਨਾਂ ਕਿਹਾ ਕਿ ਆਹ ਨਿਸ਼ਾਨ ਸਾਹਿਬ ਦੇ ਕੋਲ ਖੜੇ ਆਂ ਜਿਹੜਾ ਇਸ ਗੱਲ ਦਾ ਪ੍ਰਤੀਕ ਆ ਕਿ ਜਥੇ ਨਿਸ਼ਾਨ ਸਾਹਿਬ ਝੁੱਲਦਾ ਉੱਥੇ ਕੋਈ ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਜਿਹੜੇ ਮਰਜ਼ੀ ਧਰਮ ਨਾਲ ਸੰਬੰਧਿਤ ਹੋਵੇ ਇੱਥੇ ਪੰਗਤ ਵੀ ਤੇ ਇੱਥੇ ਸੰਗਤ ਵੀ ਦੋਵੇਂ ਮਿਲਦੇ ਆ । ਇੱਥੇ ਗੁਰੂ ਕੇ ਲੰਗਰ ਅਟੁੱਟ ਚਲਦੇ ਹਨ ਜੋ ਕਿ ਸਤਿਗੁਰੂ ਜੀ ਨੇ ਧਰਮਸ਼ਾਲਾ ਦੇ ਰੂਪ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਸੀ ਅਤੇ ਬਹੁਤ ਸਾਰੇ ਸਥਾਨ ਸਤਿਗੁਰੂ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਥਾਪਿਤ ਕਰ ਦਿੱਤੇ ਸੀ ਤੇ ਪਰੰਪਰਾ ਸਾਡੇ ਕੋਲ ਵੱਖਰੀ ਤੇ ਨਿਆਰੀ ਆ ।

  • ਫ਼ਿਰੋਜ਼ਪੁਰ ਵਿੱਚ ਬੀਤੀ ਸ਼ਾਮ ਲਾੜੀ ਨੂੰ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲੀਸ ਨੇ ਲਾੜੀ ਦੇ ਭਰਾ ਅਤੇ ਮੈਰਿਜ ਪੈਲੇਸ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

  • ਤਰਨਤਾਰਨ ਦੇ ਪਿੰਡ ਭਾਗੂਪੁਰ ਦੇ ਪਰਮਬੀਰ ਸਿੰਘ ਦੀ ਟੋਰਾਂਟੋ ਵਿੱਚ ਇੱਕ ਵਿਦੇਸ਼ੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

    ਵਿਦੇਸ਼ੀ ਨੇ ਪਰਮਬੀਰ 'ਤੇ ਅੱਠ ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਨੌਜਵਾਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

    ਪਰਮਬੀਰ ਸਿੰਘ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ।

  •  

    ਨੌਕਰੀਆਂ ਦਵਾਉਣ ਵਾਲੇ ਮਨਪ੍ਰੀਤ ਦੀ ਵਾਇਰਲ ਵੀਡੀਓ ਤੇ ਮਨਪ੍ਰੀਤ ਬਾਦਲ ਵੱਲੋਂ ਦਿੱਤੇ ਸਪਸ਼ਟੀਕਰਨ ਤੇ ਹਲਕਾ ਗਿੱਦੜਬਾਹਾ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋ ਦਾ ਵੱਡਾ ਬਿਆਨ ਆਇਆ ਹੈ
    ਮਨਪ੍ਰੀਤ ਬਾਦਲ ਦੇ ਵੱਲੋਂ ਸਫਾਈ ਦਿੱਤੀ ਗਈ ਸਿਰਫ ਗੱਲ ਬਦਲਣ ਦੇ ਲਈ
    ਸੀਪਾਈਟ ਦੇ ਵਿੱਚ ਤਾਂ ਫਿਰ ਨੌਜਵਾਨ ਆਪ ਹੀ ਲੱਗ ਜਾਣਗੇ

     

  • ਜਸਟਿਸ ਸੰਜੀਵ ਖੰਨਾ ਦੇਸ਼ ਦੇ ਨਵੇਂ ਚੀਫ਼ ਜਸਟਿਸ ਬਣੇ ਹਨ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਚੀਫ਼ ਜਸਟਿਸ ਵਜੋਂ ਸਹੁੰ ਚੁਕਾਈ।

     

  • ਪਿੰਡ ਧੂਲਕੋਟ ਵਿਖੇ ਕਿਸਾਨਾਂ ਨੇ ਘੇਰਿਆ ਬੀ ਜੇ ਪੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਕੀਤੇ ਤਿੱਖੇ ਸਵਾਲ । ਪਿੰਡ ਧੂਲਕੋਟ ਵਿਖੇ ਚੋਣ ਪ੍ਰਚਾਰ ਲਈ ਪਹੁੰਚੇ ਸੀ ਮਨਪ੍ਰੀਤ ਬਾਦਲ ।

  • ਕਿਸਾਨ ਆਗੂ ਸਰਵਣ ਸਿੰਘ
    ਕਿਸਾਨ ਆਗੂ ਸਰਵਣ ਸਿੰਘ ਨੇ ਵੀਡੀਓ ਜਾਰੀ ਕਰਦੇ ਹਾਲ ਹੀ ਵਿੱਚ ਕਿਹਾ ਹੈ ਕਿ ਜਿਨ੍ਹਾਂ ਮੰਗਾਂ ਨੂੰ ਲੈ ਕੇ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਅੱਜ ਭਾਜਪਾ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਇਨ੍ਹਾਂ ਹੀ ਮੰਗਾਂ ਨੂੰ ਲੈ ਕੇ ਚੋਣ ਵਾਅਦੇ ਕਰ ਰਹੀ ਹੈ ਅਤੇ ਉਹ ਕਹਿ ਰਹੀ ਹੈ ਕਿ ਕਿਸਦਾ ਕਰਜ਼ਾ ਮੁਆਫ਼ ਹੋਵੇਗਾ ਅਤੇ ਐਸਪੀ 'ਤੇ ਖਰੀਦਦਾਰੀ ਕੀਤੀ ਜਾਵੇਗੀ। ਪਰ ਅਜੇ ਵੀ ਕਿੰਨੀਆਂ ਫਸਲਾਂ ਹਨ ਉਹ ਸਹੀ ਦਾਮ ਉਤੇ ਉਨ੍ਹਾਂ ਸੂਬਿਆਂ ਵਿੱਚ ਨਹੀਂ ਖਰੀਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਭਾਜਪਾ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਵੀ ਚੋਣ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ, ਅਸੀਂ ਕਾਂਗਰਸ ਨੂੰ ਵੀ ਕੁਝ ਚੰਗਾ ਨਹੀਂ ਕਹਿੰਦੇ, ਉਹ ਵੀ ਅਜਿਹਾ ਹੀ ਕਰਦਾ ਹੈ। ਪਹਿਲਾਂ ਭਾਰਤ ਦੇ ਕਿਸਾਨ ਵਿਰੋਧ ਕਰਦੇ ਸਨ ਪਰ ਅੱਜ ਵਿਰੋਧ ਵਿਦੇਸ਼ੀਆਂ ਵੱਲੋਂ ਕੀਤਾ ਜਾ ਰਿਹਾ ਹੈ। ਹੁਣ ਵਿਰੋਧੀ ਧਿਰ ਵੱਲੋਂ ਇਸ ਨੂੰ ਚਾਲ ਵਜੋਂ ਨਾ ਵਰਤਿਆ ਜਾਵੇ ਕਿਉਂਕਿ ਇਹ ਕਿਸਾਨੀ ਮੁੱਦੇ ਹਨ ਅਤੇ ਇਨ੍ਹਾਂ ਦਾ ਹੱਲ ਹੋਣਾ ਜ਼ਰੂਰੀ ਹੈ। ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਧਰਮ ਦੇ ਨਾਂ 'ਤੇ ਵੰਡਣ ਦਾ ਕੰਮ ਕਰ ਰਿਹਾ ਹੈ, ਅਜਿਹੇ ਬਿਆਨ ਦੇਣਾ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਲਈ ਠੀਕ ਨਹੀਂ ਹੈ।

  • Champions Trophy: ਪੀਸੀਬੀ ਦੇ ਇੱਕ ਅਧਿਕਾਰੀ ਨੇ ਏਜੇਸੀ ਨੂੰ ਦੱਸਿਆ, "ਮੋਹਸਿਨ ਨਕਵੀ ਸਰਕਾਰੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਹੁਣ ਅਸੀਂ ਇਹ ਦੇਖਣ ਦੀ ਉਡੀਕ ਕਰ ਰਹੇ ਹਾਂ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਕੀ ਨਿਰਦੇਸ਼ ਦਿੰਦੇ ਹਨ।" ਇਸ ਦੌਰਾਨ ਪੀਸੀਬੀ ਅਧਿਕਾਰੀ ਨੇ ਭਾਰਤ ਵੱਲੋਂ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰਨ ਦੇ ਫੈਸਲੇ 'ਤੇ ਨਿਰਾਸ਼ਾ ਪ੍ਰਗਟਾਈ।

  • ਰਣਜੀਤ ਕੌਰ ਪਤਨੀ ਗੁਰਮੀਤ ਸਿੰਘ ਉਮਰ 50 ਸਾਲ ਵਾਸੀ ਬਟਾਲਾ ਅਚਲੇਸ਼ਵਰ ਮੰਦਿਰ ਤੋਂ ਨੋਵਮੀ ਦਸਵੀਂ ਦਾ ਮੇਲਾ ਵੇਖ ਵਾਪਿਸ ਆਪਣੇ ਘਰ ਆ ਰਹੀ ਸੀ ਜਦ ਟਰਾਲੀ ਘਰ ਦੇ ਬਾਹਰ ਖੜੀ ਹੋਈ ਤਾਂ ਪਿੱਛੋਂ ਤੇਜ ਰਫ਼ਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਉਸਨੂੰ ਦਰਾੜ ਦਿੱਤਾ। ਕਾਰ ਚਾਲਕ ਪੰਜਾਬ ਪੁਲਿਸ ਦਾ ਮੁਲਾਜ਼ਿਮ ਦੱਸਿਆ ਜਾ ਰਿਹਾ ਹੈ ਅਤੇ ਸ਼ਰਾਬ ਦੇ ਨਸ਼ੇ ਵਿੱਚ ਧੁੰਦ ਸੀ। ਹਾਦਸਾ ਇੰਨਾ ਜਬਰਦਸਤ ਸੀ ਜ਼ਖ਼ਮੀ ਮਹਿਲਾ ਰਣਜੀਤ ਕੌਰ ਦੀ ਲੱਤ ਸਰੀਰ ਤੋਂ ਵੱਖ ਹੋ ਗਈ ਮੋੱਕੇ ਤੇ ਇਲਾਕੇ ਦੇ ਲੋਕਾਂ ਨੇ ਕਾਰ ਚਾਲਕ ਨੂੰ ਕਾਰ ਵਿੱਚ ਬੰਦ ਕਰ ਦਿੱਤਾ ਅਤੇ ਪੁਲਿਸ ਨੇ ਪਹੁੰਚਕੇ ਕਾਰ ਚਾਲਕ ਨੂੰ ਥਾਣੇ ਖੜਿਆ।

ZEENEWS TRENDING STORIES

By continuing to use the site, you agree to the use of cookies. You can find out more by Tapping this link