Punjab Lok Sabha Election 2024 Voting Highlights: ਪੰਜਾਬ ਵਿੱਚ ਦੁਪਹਿਰ 5 ਵਜੇ ਤੱਕ 55.20% ਵੋਟਿੰਗ ਹੋਈ

रिया बावा Sat, 01 Jun 2024-9:17 pm,

Punjab Lok Sabha Chunav 2024 Live Highlights: ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੇ 2 ਕਰੋੜ ਤੋਂ ਵੱਧ ਵੋਟਰ ਸਿਆਸੀ ਉਮੀਦਵਾਰਾਂ ਦੀ ਕਿਸਮਤ ਨੂੰ ਈਵੀਐਮ ਵਿੱਚ ਕੈਦ ਕਰਨ ਲਈ ਤਿਆਰ ਹਨ।

Punjab Lok Sabha Election 2024 Highlights: ਪੰਜਾਬ ਦੀਆਂ 13 ਲੋਕ ਸਭਾ ਸੀਟਾਂ (Punjab Lok Sabha seats) ਲਈ ਕੁੱਲ 328 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 169 ਆਜ਼ਾਦ ਉਮੀਦਵਾਰ ਹਨ। ਇਸ ਦੇ ਨਾਲ ਹੀ ਸੂਬੇ ਵਿੱਚ 2.14 ਕਰੋੜ ਵੋਟਰ ਹਨ। ਇਨ੍ਹਾਂ ਵਿੱਚੋਂ 1 ਕਰੋੜ 12 ਲੱਖ 67 ਹਜ਼ਾਰ 019 ਪੁਰਸ਼ ਹਨ ਜਦਕਿ 1 ਕਰੋੜ 1 ਲੱਖ 53 ਹਜ਼ਾਰ 767 ਮਹਿਲਾ ਵੋਟਰ ਹਨ।  ਪੰਜਾਬ ਵਿੱਚ ਅੱਜ 13 ਲੋਕ ਸਭਾ ਸੀਟਾਂ ਉੱਤੇ ਵੋਟਿੰਗ ਹੋਣ ਜਾ ਰਹੀ ਹੈ।  



5.38 ਲੱਖ ਵੋਟਰ 18 ਤੋਂ 19 ਸਾਲ ਦੀ (New voters of Punjab) ਉਮਰ ਦੇ ਹਨ, ਜੋ ਪਹਿਲੀ ਵਾਰ ਵੋਟ ਪਾਉਣਗੇ। ਜਦੋਂ ਕਿ 1.89 ਲੱਖ ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਵੋਟਿੰਗ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ 25 ਹਜ਼ਾਰ 451 ਪੋਲਿੰਗ ਸਟੇਸ਼ਨ ਬਣਾਏ ਗਏ ਹਨ।


ਸੂਬੇ ਵਿੱਚ ਕੁੱਲ 2,14,61,741 ਵੋਟਰ ਹਨ, ਜਿਨ੍ਹਾਂ ਵਿੱਚ 1,12,86,727 ਪੁਰਸ਼, 1,01,74,241 ਮਹਿਲਾਵਾਂ, 773 ਟਰਾਂਸਜੈਂਡਰ, 1,58,718 ਪੀ.ਡਬਲਿਊ.ਡੀ (ਦਿਵਿਆਂਗ) ਅਤੇ 1614 ਐਨ.ਆਰ.ਆਈ. (ਪ੍ਰਵਾਸੀ ਭਾਰਤੀ) ਵੋਟਰ ਸ਼ਾਮਲ ਹਨ। ਸੂਬੇ ਵਿੱਚ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਵੋਟਰਾਂ ਦੀ ਗਿਣਤੀ 5,38,715 ਅਤੇ 85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 1,89,855 ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 24,451 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 5694 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ (ਕ੍ਰਿਟੀਕਲ) ਐਲਾਨੇ ਗਏ ਹਨ।


Punjab Lok Sabha Election 2024 Highlights----



 

नवीनतम अद्यतन

  • ਪੰਜਾਬ ਵਿੱਚ ਸ਼ਾਮ 5 ਵਜੇ ਤੱਕ 55% ਵੋਟਿੰਗ ਹੋਈ

  • ਇੰਡੀਆ ਗਠਜੋੜ ਨੂੰ 295 ਤੋਂ ਵਧ ਸੀਟਾਂ ਆਉਣਗੀਆਂ-ਮਲਿਕਅਰਜੁਨ ਖੜਗੇ

    ਇੰਡੀਆ ਗਠਜੋੜ ਦੀ ਮੀਟਿੰਗ ਸਾਂਝੀ ਮੀਟਿੰਗ ਹੋਈ ਜਿਸ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ। ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਐਗਜ਼ਿਟ ਪੋਲ ਉਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਨੂੰ 295 ਤੋਂ ਵਧ ਸੀਟਾਂ ਆਉਣਗੀਆਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਨੂੰ ਦੱਸਿਆ ਕਿ ਇੰਨੀਆਂ ਸੀਟਾਂ ਤੁਹਾਨੂੰ ਆਉਣਗੀਆਂ। ਇਹ ਸਰਵੇ ਸਾਡਾ ਨਹੀਂ ਜਨਤਾ ਹੈ।

  • ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪਾਈ ਵੋਟ।

  • ਹਨੇਰੀ ਕਾਰਨ ਪੋਲਿੰਗ ਬੂਥ ਦਾ ਸਵਾਗਤੀ ਗੇਟ ਡਿੱਗਿਆ

    ਤੇਜ਼ ਹਨੇਰੀ ਕਾਰਨ ਖਰੜ ਦੇ ਖਾਲਸਾ ਸਕੂਲ ਵਿੱਚ ਬਣੇ ਮਾਡਲ ਪੋਲਿੰਗ ਬੂਥ ਦਾ ਸਵਾਗਤੀ ਗੇਟ ਢਹਿ ਗਿਆ।

  • ਗੁਰਦਾਸਪੁਰ 'ਚ 'ਆਪ' ਤੇ ਕਾਂਗਰਸ ਆਹਮੋ-ਸਾਹਮਣੇ
    ਗੁਰਦਾਸਪੁਰ ਦੇ ਟੈਗੋਰ ਮੈਮੋਰੀਆਲ ਸਕੂਲ ਦੇ ਬੂਥ ਨੰਬਰ 105 ਅੱਤੇ 106 ਵਿੱਚ ਬਾਹਰ ਤੋਂ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਨੂੰ ਲੈਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਆਗੂ ਹੋਏ ਆਹਮੋ-ਸਾਹਮਣੇ ਹੋ ਗਏ। ਬਹਿਸਬਾਜ਼ੀ ਤੋਂ ਬਾਅਦ ਪੁਲਿਸ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ।

  • ਪੰਜਾਬ ਵਿੱਚ 3 ਵਜੇ ਤੱਕ-----46.38%   

    ਅੰਮ੍ਰਿਤਸਰ 41.74
    ਲੁਧਿਆਣਾ  43.82
    ਜਲੰਧਰ 45.66
    ਹੁਸ਼ਿਆਰਪੁਰ 44.65
    ਅਨੰਦਪੁਰ ਸਾਹਿਬ 47.14
    ਫਤਿਹਗੜ੍ਹ ਸਾਹਿਬ 45.55
    ਖਡੂਰ ਸਾਹਿਬ  46.54
    ਗੁਰਦਾਸਪੁਰ  49.10
    ਬਠਿੰਡਾ  48.95
    ਸੰਗਰੂਰ  46.84
    ਪਟਿਆਲਾ 48.93
    ਫਰੀਦਕੋਟ 45.16
    ਫ਼ਿਰੋਜ਼ਪੁਰ 48.55
    ਚੰਡੀਗੜ੍ਹ  52.61

     

  • ਵੋਟਿੰਗ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਸੈਕਟਰ 39 ਸੀ, ਚੰਡੀਗੜ੍ਹ ਵਿਖੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

  • ਪੰਜਾਬ ਵਿੱਚ ਦੁਪਹਿਰ 3 ਵਜੇ ਤੱਕ 46.38% ਵੋਟਿੰਗ ਹੋਈ

  • ਚੰਡੀਗੜ੍ਹ ਵਿੱਚ ਵੋਟਰਾਂ ਤੇ ਪੁਲਿਸ ਵਿਚਾਲੇ ਹੱਥੋਪਾਈ
    ਚੰਡੀਗੜ੍ਹ ਦੇ ਪਿੰਡ ਧਨਾਸ ਵਿੱਚ ਵੋਟਰਾਂ ਲਈ ਨਾ ਤਾਂ ਪੀਣ ਵਾਲੇ ਪਾਣੀ ਅਤੇ ਨਾ ਹੀ ਟੈਂਟਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਕਾਰਨ ਵੋਟਰਾਂ ਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ। ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
  • ਪੰਜਾਬ ਵਿੱਚ 1 ਵਜੇ ਤੱਕ 37.80%

    ਅੰਮ੍ਰਿਤਸਰ  32.18%
    ਲੁਧਿਆਣਾ  35.16%
    ਜਲੰਧਰ 37.95%
    ਹੁਸ਼ਿਆਰਪੁਰ 37.07%
    ਅਨੰਦਪੁਰ ਸਾਹਿਬ  37.43%
    ਫਤਿਹਗੜ੍ਹ ਸਾਹਿਬ 37.43%
    ਖਡੂਰ ਸਾਹਿਬ 37.76%
    ਗੁਰਦਾਸਪੁਰ 39.05%
    ਬਠਿੰਡਾ  41.17%
    ਸੰਗਰੂਰ 39.85%
    ਪਟਿਆਲਾ 39.73%
    ਫਰੀਦਕੋਟ  36.82%
    ਫ਼ਿਰੋਜ਼ਪੁਰ 39.74%
    ਚੰਡੀਗੜ੍ਹ  40.14 %

     

  • ਸਮਰਾਲਾ ਦੇ ਤਿੰਨ ਪਿੰਡ ਵਾਸੀਆਂ ਨੇ ਇੱਕ ਵੀ ਵੋਟ ਨਹੀਂ ਭੁਗਤਾਈ; ਪ੍ਰਸ਼ਾਸਨ ਮਨਾਉਣ ਵਿੱਚ ਜੁੱਟਿਆ
    ਪੰਜਾਬ ਭਰ ਵਿੱਚ ਜਿੱਥੇ ਲੋਕਤੰਤਰ ਦੇ ਅਧਿਕਾਰ ਦੇ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਹਨ। ਸਮਰਾਲਾ ਦੇ 3 ਪਿੰਡ ਇਹੋ ਜਿਹੇ ਹਨ ਜਿੱਥੇ ਇੱਕ ਵੀ ਵੋਟ ਪੋਲ ਨਹੀਂ ਹੋਈ ਉੱਥੇ ਹੀ ਪਿੰਡ ਵਾਸੀਆਂ ਨੂੰ ਲੋਕਤੰਤਰ ਦੇ ਅਧਿਕਾਰ ਤੋਂ ਜਾਣੂ ਕਰਵਾਉਣ ਲਈ ਤਹਿਸੀਲਦਾਰ ਅਤੇ ਐਸਐਸਪੀ ਮੈਡਮ ਪਹੁੰਚੇ।

  • ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ
    ਆਦਮਪੁਰ ਦੇ ਪਿੰਡ ਮਨਸੂਰਪੁਰ ਮੰਡਾਲਾ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੋਲਿੰਗ ਏਜੰਟ ਦੇ ਸਿਰ ਵਿੱਚ ਡੂੰਘਾ ਜ਼ਖ਼ਮ ਹੋ ਗਿਆ ਹੈ। ਉਨ੍ਹਾਂ ਨੂੰ ਆਦਮਪੁਰ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।

    ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਕ ਬਜ਼ੁਰਗ ਨੂੰ ਵੋਟ ਪਾਉਣ ਦੇ ਮਾਮਲੇ ਵਿੱਚ ਸਾਰੀ ਘਟਨਾ ਵਾਪਰੀ ਹੈ। ਆਦਮਪੁਰ ਦੇ ਹਸਪਤਾਲ ਵਿੱਚ ਦੋਨੋਂ ਜ਼ਖਮੀ ਦਾਖ਼ਲ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਰਕਰ ਆਪਸ ਵਿੱਚ ਭਿੜ ਪਏ ਸਨ। ਵੋਟ ਪਾਉਣ ਨੂੰ ਲੈ ਕੇ ਝੜਪ ਵਿੱਚ ਸਿਰ ਵਿੱਚ ਕੜੇ ਨਾਲ ਹਮਲਾ ਕਰ ਦਿੱਤਾ ਹੈ। ਪੁਲਿਸ ਵੱਲੋਂ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

  • ਭਾਜਪਾ ਸੰਸਦ ਮੈਂਬਰ ਕਿਰਨ ਖੇਰ ਨੇ # ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਚੰਡੀਗੜ੍ਹ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਕਹਿੰਦੀ ਹੈ, "ਮੈਂ ਉਨ੍ਹਾਂ ਨੂੰ 3 ਮਹੀਨੇ ਪਹਿਲਾਂ ਕਿਹਾ ਸੀ ਕਿ ਮੈਂ ਇਸ ਵਾਰ ਚੋਣ ਨਹੀਂ ਲੜਨਾ ਚਾਹੁੰਦੀ। ਲੋਕ ਮੈਨੂੰ ਅਗਲੇ 10 ਸਾਲਾਂ ਤੱਕ ਯਾਦ ਰੱਖਣਗੇ। ਮੈਂ ਚੰਡੀਗੜ੍ਹ ਵਿੱਚ ਰਹਿ ਰਹੀ ਸੀ ਅਤੇ ਹਰ ਕਿਸੇ ਲਈ ਪੂਰੀ ਤਰ੍ਹਾਂ ਪਹੁੰਚਯੋਗ ਸੀ... "

  • SAD ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ 
    ਰਾਜਪੁਰਾ ਤੋਂ ਆਪ ਵਿਧਾਇਕਾ ਨੀਨਾ ਮਿੱਤਲ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਉੱਤੇ SAD ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ। ਦਰਅਸਲ ਨੀਨਾ ਮਿੱਤਲ ਨੇ ਵੀ ਵੋਟ ਪਾਉਣ ਵੇਲੇ ਵੀਡੀਓ ਬਣਾਈ ਸੀ।

  • ਆਯੂਸ਼ਮਾਨ ਖੁਰਾਣਾ ਨੇ ਚੰਡੀਗੜ੍ਹ ਵਿੱਚ ਪਾਈ ਵੋਟ 

    ਅਭਿਨੇਤਾ ਆਯੁਸ਼ਮਾਨ ਖੁਰਾਨਾ ਚੰਡੀਗੜ੍ਹ ਦੇ ਇੱਕ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਦਿਖਾਉਂਦਾ ਨਜ਼ ਆਇਆ ਹੈ। ਉਹ ਕਹਿੰਦਾ ਹੈ, "ਮੈਂ ਆਪਣੀ ਵੋਟ ਪਾਉਣ ਅਤੇ ਆਪਣੇ ਅਧਿਕਾਰ ਦੀ ਵਰਤੋਂ ਕਰਨ ਲਈ ਆਪਣੇ ਸ਼ਹਿਰ ਵਾਪਸ ਆਇਆ...ਮੁੰਬਈ ਵਿੱਚ ਇਸ ਵਾਰ ਬਹੁਤ ਘੱਟ ਵੋਟਿੰਗ ਦਰਜ ਕੀਤੀ ਗਈ ਪਰ ਸਾਨੂੰ ਆਪਣੀ ਵੋਟ ਪਾਉਣੀ ਚਾਹੀਦੀ ਹੈ..

  • ਮਨਪ੍ਰੀਤ ਸਿੰਘ ਬਾਦਲ ਨੇ ਪਾਈ ਵੋਟ
    ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ, "... ਸੂਬੇ ਦੇ ਸਿਆਸੀ, ਸਮਾਜਿਕ ਅਤੇ ਆਰਥਿਕ ਹਾਲਾਤ ਅਜਿਹੇ ਹਨ ਕਿ ਲੋਕ ਸਾਡੇ 'ਤੇ ਹੱਸ ਰਹੇ ਹਨ। ਜੇਕਰ ਕੋਈ ਪੰਜਾਬ ਨੂੰ ਸਹੀ ਰਸਤੇ 'ਤੇ ਲਿਆ ਸਕਦਾ ਹੈ, ਤਾਂ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਹਨ... ਜੋ ਉਦਯੋਗ ਗੁਜਰਾਤ ਵਿੱਚ ਹਨ, ਉਹ ਸਾਡਾ ਘਰੇਲੂ ਮਾਡਲ ਹੈ, ਜੇਕਰ ਅਸੀਂ ਉਸ ਨੂੰ ਪੰਜਾਬ ਵਿੱਚ ਦੁਹਰਾਉਂਦੇ ਹਾਂ, ਤਾਂ ਇਹ ਸਾਡੇ ਲਈ ਚੰਗਾ ਹੋਵੇਗਾ..."

  • ਰਜਿੰਦਰ ਕੌਰ ਭੱਠਲ ਆਪਣੇ ਪਰਿਵਾਰ ਨਾਲ ਲਹਿਰਾਗਾਗਾ ਵਿਖੇ ਵੋਟ ਪਾਈ
    ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਆਪਣੇ ਪਰਿਵਾਰ ਨਾਲ ਲਹਿਰਾਗਾਗਾ ਵਿਖੇ ਵੋਟ ਪਾਈ

     

     

     
  • ਲੋਕ ਸਭਾ ਚੋਣਾਂ: ਪੰਜਾਬ ਵਿੱਚ ਆਪਣੀ ਵੋਟ ਪਾਉਣ ਵੇਲੇ ਗੁਲ ਪਨਾਗ ਨੇ ਪਾਈ ਵੋਟ, ਆਪਣੀ ਸਿਆਹੀ ਵਾਲੀ ਉਂਗਲ ਨੂੰ ਵਿਖਾਈ।

  • ਆਪ ਆਗੂ ਬਲਬੀਰ ਸਿੰਘ ਪਨੂੰ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ
    ਗੁਰਦਾਸਪੁਰ ਤੋਂ SAD ਦੇ ਉਮੀਦਵਾਰ ਦਲਜੀਤ ਚੀਮਾ ਨੇ ਆਪ ਆਗੂ ਬਲਬੀਰ ਸਿੰਘ ਪਨੂੰ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

    ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕਚਹਿਰੀ ਅਹਿਮਦ ਖਾਂ, ਫਤਿਹਗੜ੍ਹ ਚੂੜੀਆਂ ਦੇ ਬੂਥ ਨੰਬਰ 131 ਵਿੱਚ ਪਨਸਪ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਡਵੀਜ਼ਨ ਇੰਚਾਰਜ ਬਲਬੀਰ ਸਿੰਘ ਪੰਨੂ ਨੇ ਵੋਟਰਾਂ ਨੂੰ ਪ੍ਰਭਾਵਿਤ ਕੀਤਾ। ਲੋਕਾਂ ਨੇ ਇਸ ਦਾ ਵਿਰੋਧ ਕੀਤਾ। ਇਸ ਕਾਰਨ ਉਸ ਨੂੰ ਉਥੋਂ ਵਾਪਸ ਪਰਤਣਾ ਪਿਆ।

  •  Punjab lok sabha Election 2024: ਇਸ ਵੇਲੇ ਸਭ ਤੋਂ ਘੱਟ ਵੋਟਿੰਗ ਮੋਗਾ ਵਿੱਚ ਅਤੇ ਸਭ ਤੋਂ ਜ਼ਿਆਦਾ ਸ਼ਾਹਕੋਟ ਵਿੱਚ ਵੋਟਿੰਗ ਹੋਈ ਹੈ।

  • Punjab lok sabha Election 2024: ਚੋਣ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ 

    ਚੋਣ ਕਮਿਸ਼ਨ ਨੇ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਉੱਤੇ ਮਾਮਲਾ ਦਰਜ ਕੀਤਾ ਹੈ। ਦਰਅਸਲ ਉਸਨੇ ਨੇ ਵੋਟ ਪਾਉਣ ਵੇਲੇ ਬਣਾਈ ਸੀ ਵੀਡੀਓ

  • ਪੰਜਾਬ ਵਿੱਚ ਸਵੇਰੇ 11 ਵਜੇ ਤੱਕ ਸੀਟ ਵੋਟਿੰਗ 
    ਅੰਮ੍ਰਿਤਸਰ 20.17
    ਅਨੰਦਪੁਰ ਸਾਹਿਬ  23.99
    ਬਠਿੰਡਾ 26.56
    ਫਰੀਦਕੋਟ 22.41
    ਫਤਹਿਗੜ੍ਹ ਸਾਹਿਬ 22.69
    ਫ਼ਿਰੋਜ਼ਪੁਰ 25.73
    ਗੁਰਦਾਸਪੁਰ  24.72
    ਹੁਸ਼ਿਆਰਪੁਰ  22.74
    ਜਲੰਧਰ  24.59
    ਖਡੂਰ ਸਾਹਿਬ  23.46
    ਲੁਧਿਆਣਾ 22.19
    ਪਟਿਆਲਾ 25.18
    ਸੰਗਰੂਰ  26.26

     

  • Punjab Lok Sabha Election 2024 Voting Live: ਪੰਜਾਬ ਵਿੱਚ ਸਵੇਰੇ 11 ਵਜੇ ਤੱਕ ਕੁੱਲ ਮਤਦਾਨ 23.91%

     

  • ਬਜ਼ੁਰਗ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ 
    ਰਾਜਪੁਰਾ ਦੇ ਵਿੱਚ ਵੀਲ ਚੇਅਰ ਤੇ ਵੀ ਬਜ਼ੁਰਗ ਆਪਣੀ ਵੋਟ ਦਾ ਭੁਗਤਾਨ ਕਰਨ ਲਈ ਆ ਰਹੇ ਹਨ। ਉੱਥੇ ਹੀ ਪਹਿਲੀ ਵਾਰ ਵੋਟ ਪਾਉਣ ਆਏ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਆਪਣੀ ਵੋਟ ਦਾ ਭੁਗਤਾਨ ਕੀਤਾ। ਬਜ਼ੁਰਗਾਂ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਉਹ ਆਪਣੀ ਵੋਟ ਦਾ ਇਸਤੇਮਾਲ ਚੰਗੀ ਸਰਕਾਰ ਦੀ ਉਮੀਦ ਰੱਖ ਕੇ ਵੋਟ ਪਾਉਣ ਦਾ ਇਸਤੇਮਾਲ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਾਵੇ। ਨੌਜਵਾਨਾਂ ਨੂੰ ਨੌਕਰੀਆਂ ਮਿਲਣ ਅਤੇ ਤਰੱਕੀਆਂ ਵਿੱਚ ਦੇਸ਼ ਜਾਵੇ ਇਹੀ ਉਮੀਦ ਕਰਕੇ ਅੱਜ ਉਹ ਵੋਟ ਦਾ ਭੁਗਤਾਨ ਕਰਨ ਲਈ ਆਏ ਹਨ।

    ਨਾਭਾ ਦੇ ਪਿੰਡ ਸਹੌਲੀ ਦੇ ਵਿੱਚ 103 ਸਾਲਾਂ ਬਜ਼ੁਰਗ ਬਚਨ ਕੌਰ ਨੇ ਪਾਈ ਪਹਿਲੀ ਵੋਟ
    ਪਿੰਡ ਦੇ ਲੋਕਾਂ ਨੇ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕੀਤੀ ਇਸ ਮੌਕੇ ਤੇ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਵੀ ਪਹੁੰਚੇ ਉਹਨਾਂ ਨੇ ਕਿਹਾ ਕਿ ਸਾਡੀ ਬਜ਼ੁਰਗ ਮਾਤਾ ਨੇ ਪਹਿਲੀ ਵੋਟ ਸਭ ਤੋਂ ਪਹਿਲਾਂ ਪਾਈ ਹੈ

     

  • ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਪਿੰਡ ਬਾਦਲ ਵਿੱਚ ਇੱਕ ਪੋਲਿੰਗ ਬੂਥ ’ਤੇ ਆਪਣੀ ਵੋਟ ਪਾਈ। ਅਕਾਲੀ ਦਲ ਨੇ ਇਸ ਸੀਟ ਤੋਂ ਨਰਦੇਵ ਸਿੰਘ ਬੌਬੀ ਮਾਨ ਨੂੰ ਮੈਦਾਨ ਵਿੱਚ ਉਤਾਰਿਆ ਹੈ। ਭਾਜਪਾ ਵੱਲੋਂ ਗੁਰਮੀਤ ਸਿੰਘ ਸੋਢੀ, ਕਾਂਗਰਸ ਵੱਲੋਂ ਸ਼ੇਰ ਸਿੰਘ ਘੁਬਾਇਆ ਅਤੇ ‘ਆਪ’ ਵੱਲੋਂ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ।

  • ਵੋਟ ਪਾਉਣ ਪਹੁੰਚੇ ਬਿਕਰਮ ਸਿੰਘ ਮਜੀਠਿਆ 
    ਬਿਕਰਮ ਸਿੰਘ ਮਜੀਠਿਆ ਜਦੋਂ ਵੋਟ ਪਾਉਣ ਆਏ ਤਾਂ ਇਸ ਦੌਰਾਨ ਉਹਨਾਂ ਦੀ ਮੁਲਾਕਾਤ ਗੁਰਜੀਤ ਸਿੰਘ ਔਜਲਾ ਨਾਲ ਹੋਈ ਅਤੇ ਇਸ ਸਮੇਂ ਮਜੀਠਿਆ ਨੇ ਕਿਹਾ ਕਿ ALL The Best  ਔਜਲਾ ਸਾਹਿਬ...।

  •  lok sabha Election 2024 live: ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੀ ਪਤਨੀ ਰਾਜਵੰਸ਼ ਕੌਰ ਰਾਣਾ ਨਾਲ ਵੋਟ ਪਾਈ।

  • ਸਿੱਧੂ ਮੁੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿੰਡ ਮੂਸਾ ਵਿੱਚ ਆਪਣੀ ਵੋਟ ਪਾਈ ਹੈ।

  • 'ਨੀਟੂ ਸ਼ਟਰਾਂ ਵਾਲਾ' ਨੇ ਪਾਈ ਵੋਟ
    ਆਜ਼ਾਦ ਉਮੀਦਵਾਰ 'ਨੀਟੂ ਸ਼ਟਰਾਂ ਵਾਲਾ' ਨੇ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਪਹੁੰਚੀ। ਨੀਟੂ ਨੇ ਲੋਕਾਂ ਨੂੰ ਰੁੱਖ ਲਗਾਉਣ ਦੀ ਅਪੀਲ ਕੀਤੀ ਅਤੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ।

  • ਸੁਖਬੀਰ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਉਨ੍ਹਾਂ ਦੀ ਪਤਨੀ, ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਅਤੇ ਧੀ ਨੇ ਵੀ ਵੋਟ ਪਾਈ।

  • ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਜੰਡਿਆਲਾ ਗੁਰੂ ਵਿੱਚ ਵੋਟ ਪਾਈ ਹੈ।

  • ਅਮਨ ਅਰੋੜਾ ਨੇ ਪਾਈ ਵੋਟ
    ਕੈਬਨਿਟ ਮੰਤਰੀ ਅਮਨ ਅਰੋੜਾ ਆਪਣੀ ਪਿਆਰੀ ਮਾਂ ਦੇ ਨਾਲ-ਨਾਲ ਆਪਣੀ ਵੋਟ ਪਾ ਕੇ ਪਰਿਵਾਰਕ ਫਰਜ਼ ਅਤੇ ਜਮਹੂਰੀ ਜ਼ਿੰਮੇਵਾਰੀ ਦੇ ਤੱਤ ਦੀ ਮਿਸਾਲ ਦਿੱਤੀ। ਉੱਜਵਲ ਭਵਿੱਖ ਨੂੰ ਰੂਪ ਦੇਣ ਲਈ ਉਨ੍ਹਾਂ ਦੀ ਸਾਂਝੀ ਵਚਨਬੱਧਤਾ ਏਕਤਾ ਅਤੇ ਦ੍ਰਿੜ ਵਿਸ਼ਵਾਸ ਦੀ ਸ਼ਕਤੀ ਦਾ ਪ੍ਰਮਾਣ ਹੈ।

  • Punjab lok sabha Election 2024:  ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਕਰਦਿਆਂ ਵੋਟ ਪੋਲ ਕਰਦੇ ਹੋਏ ਵੀਡੀਓ ਬਣਾਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

     

  • ਕੁਲਬੀਰ ਸਿੰਘ ਜ਼ੀਰਾ ਨੇ ਪਾਈ ਵੋਟ
    ਖਡੂਰ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਨੇ ਪਾਈ ਵੋਟ, ਕੁਲਬੀਰ ਜ਼ੀਰਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਬਸਤੀ ਬੂਟੇ ਵਾਲੀ ਪਿੰਡ ਜ਼ੀਰਾ ਵਿੱਚ ਪਾਈ ਵੋਟ ਅਤੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਲੋਕ ਵੋਟ ਪਾਉਣ।

  • ਐਨਕੇ ਸ਼ਰਮਾ ਨੇ ਜ਼ੀਰਕਪੁਰ ਵਿੱਚ ਵੋਟ ਪਾਈ

    Punjab lok sabha Election 2024:  ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਨੇ ਜ਼ੀਰਕਪੁਰ ਵਿੱਚ ਵੋਟ ਪਾਈ।

     

  • ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਪਰਿਵਾਰ ਸਮੇਤ ਆਪਣੀ ਵੋਟ ਪਾਈ।

  •  Punjab Lok Sabha Election 2024 Voting

    ਅੰਮ੍ਰਿਤਸਰ 7.22%
    ਲੁਧਿਆਣਾ  9.08%
    ਜਲੰਧਰ  9.34%
    ਹੁਸ਼ਿਆਰਪੁਰ 9.66%
    ਆਨੰਦਪੁਰ ਸਾਹਿਬ  9.53%
    ਫਤਿਹਗੜ੍ਹ ਸਾਹਿਬ  8.27%
    ਖਡੂਰ ਸਾਹਿਬ  9.71%
    ਗੁਰਦਾਸਪੁਰ   8.81%
    ਬਠਿੰਡਾ 9.74%
    ਸੰਗਰੂਰ 11.36%
    ਪਟਿਆਲਾ 10.98%
    ਫਰੀਦਕੋਟ 9.83%
    ਫ਼ਿਰੋਜ਼ਪੁਰ  11.61%
    ਚੰਡੀਗੜ੍ਹ  11.14 %

     

  • ਪਟਿਆਲਾ-13
    ਸਵੇਰੇ 9 ਵਜੇ ਤੋਂ ਕੁੱਲ ਪੋਲ ਪ੍ਰਤੀਸ਼ਤਤਾ - 10.35%
    109-ਨਾਭਾ-11.6
    110-ਪਟਿਆਲਾ ਦਿਹਾਤੀ-7.54
    111-ਰਾਜਪੁਰਾ-12
    112-ਡੇਰਾਬਾਸੀ-7.5
    113-ਘਨੌਰ-13.94
    114-ਸਨੌਰ-8.9
    115-ਪਟਿਆਲਾ ਸ਼ਹਿਰੀ-11.9
    116-ਸਮਾਣਾ-11
    117-ਸ਼ੁਤਰਾਣਾ-12

  • Ludhiana lok sabha Election 2024 live: ਲੁਧਿਆਣਾ ਲੋਕ ਸਭਾ ਵਿੱਚ ਸਵੇਰੇ 9 ਵਜੇ ਤੱਕ 9.8 ਪ੍ਰਤੀਸ਼ਤ ਵੋਟ ਪੋਲ ਹੋਈ

  • Punjab Lok Sabha Election 2024 Voting: ਪੰਜਾਬ ਵਿੱਚ ਰਾਤ 9:30 ਵਜੇ ਤੱਕ ਵੋਟਿੰਗ ਦੇ ਅੰਕੜੇ

    ਪੰਜਾਬ: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਸਵੇਰੇ 9:30 ਵਜੇ ਤੱਕ 7.2 ਫੀਸਦੀ ਵੋਟਿੰਗ ਦਰਜ ਕੀਤੀ ਗਈ ਹੈ। ਕੁੱਲ 2146173 ਵੋਟਰਾਂ ਵਿੱਚੋਂ ਹੁਣ ਤੱਕ 1551590 ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਚੋਣ ਕਮਿਸ਼ਨ ਨੇ ਸ਼ਾਂਤੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ।

  • 9 ਵਜੇ ਤੱਕ
    ਲੰਬੀ ਹਲਕੇ ਵਿੱਚ 12 ਫੀਸਦੀ ਮਤਦਾਨ ਹੋਇਆ ਹੈ ।
    ਮਲੋਟ ਹਲਕੇ ਵਿੱਚ 9 ਵਜੇ ਤੱਕ 13 ਫੀਸਦੀ ਮਤਦਾਨ ਹੋਇਆ

  • ਕੁਲਤਾਰ ਸਿੰਘ ਸੰਧਵਾਂ ਨੇ ਪਾਈ ਵੋਟ
    ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਪੁੱਜੇ।

  • Punjab Lok Sabha Election 2024 voting: ਸੰਤ ਸੀਚੇਵਾਲ ਨੇ ਪਾਈ ਵੋਟ
    ਲੋਕਾਂ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਦੀ ਕੀਤੀ ਅਪੀਲ
    ਪਾਰਟੀਬਾਜੀ ਤੋਂ ਉੱਪਰ ਉੱਠਕੇ ਹਰ ਵਾਰ ਦੀ ਤਰ੍ਹਾਂ ਪਿੰਡ ਸੀਚੇਵਾਲ ਵਿੱਚ ਲੱਗਾ ਇੱਕ ਹੀ ਬੂਥ 
    ਸਭ ਸਿਆਸੀ ਪਾਰਟੀਆਂ ਨੂੰ ਪੁੱਛਿਆ ਸਵਾਲ ਕਿੱਥੇ ਹੈ ਸਾਡਾ ਰੰਗਲਾ ਪੰਜਾਬ

     

  • ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਵੋਟ ਪਾਈ

  • ਗੁਰਜੀਤ ਸਿੰਘ ਔਜਲਾ ਨੇ ਪਾਈ ਵੋਟ
    Amritsar lok sabha Election 2024 live:  ਪੰਜਾਬ: ਕਾਂਗਰਸ ਦੇ ਸਾਂਸਦ ਅਤੇ ਅੰਮ੍ਰਿਤਸਰ ਸੀਟ ਤੋਂ ਉਮੀਦਵਾਰ ਗੁਰਜੀਤ ਸਿੰਘ ਔਜਲਾ ਦਾ ਕਹਿਣਾ ਹੈ, "...ਮੈਂ ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਪ੍ਰਮਾਤਮਾ ਸਾਰਿਆਂ ਦਾ ਭਲਾ ਕਰੇ। ਮੈਂ ਦੇਸ਼ ਭਰ ਦੇ ਸਾਰੇ ਵੋਟਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਇਹ ਆਖਰੀ ਪੜਾਅ ਹੈ। 4 ਜੂਨ ਨੂੰ ਸਾਡੀ ਸਰਕਾਰ ਬਣਨ ਜਾ ਰਹੀ ਹੈ।

  • ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਾਜਵਿੰਦਰ ਸਿੰਘ ਨੇ ਵੀ ਕੀਤਾ ਆਪਣਾ ਵੋਟ ਪਾਇਆ

    ਰਾਜਵਿੰਦਰ ਸਿੰਘ ਦੇ ਨਾਲ ਉਹਨਾਂ ਦੀ ਪਤਨੀ ਡਾਕਟਰ ਰਾਗਨੀ ਅਤੇ ਉਹਨਾਂ ਦੇ ਬੇਟੀ ਨੂਰਦੀਪ ਨੇ ਪਾਈ ਵੋਟ। ਰਾਜਵਿੰਦਰ ਦੀ ਬੇਟੀ ਨੂਰਦੀਪ ਨੇ ਪਹਿਲੀ ਵਾਰ ਪਾਈ ਵੋਟ, ਕਿਹਾ ਪਹਿਲੀ ਵਾਰ ਵੋਟ ਪਾਈ ਉਹ ਵੀ ਆਪਣੇ ਪਾਪਾ ਨੂੰ ਇਸ ਤੋਂ ਵੱਡੀ ਮਾਣ ਵਾਲੀ ਗੱਲ ਕੀ ਹੋ ਸਕਦੀ ਹੈ।

  •  9 ਵਜੇ ਤੱਕ ਅਨੰਦਪੁਰ ਸਾਹਿਬ ਵਿੱਚ ਵੋਟਿੰਗ ਫੀਸਦ--9.30%
     

  • ਭਾਜਪਾ ਦੇ ਸੰਗਰੂਰ ਤੋਂ ਉਮੀਦਵਾਰ ਅਰਵਿੰਦ ਖੰਨਾ ਨੇ ਆਦਰਸ਼ ਮਾਡਲ ਸਕੂਲ ਸੰਗਰੂਰ ਦੇ ਵਿੱਚ ਪਾਈ ਆਪਣੀ ਪਤਨੀ ਸ਼ਗੁਨ ਖੰਨਾ ਨਾਲ ਵੋਟ
     ਅਰਵਿੰਦ ਖੰਨਾ ਤੇ ਉਹਨਾਂ ਦੀ ਪਤਨੀ ਸ਼ਗੁਨ ਖੰਨਾ ਲਾਈਨ ਦੇ ਵਿੱਚ ਲੱਗ ਕੇ ਵੋਟ ਪਾਉਂਦੇ ਨਜ਼ਰ ਆਏ..ਗਰਮੀ ਦੇ ਬਾਵਜੂਦ ਵੀ ਆਪਣੀ ਵਾਰੀ ਦੇ ਕੀਤੀ ਉਡੀਕ, ਸੰਵਿਧਾਨ ਮੁਤਾਬਕ ਸਾਰੇ ਬਰਾਬਰ ਹਨ ਇਸ ਲਈ ਮੈਂ ਲਾਈਨ ਚ ਲੱਗ ਕੇ ਆਪਣੀ ਵੋਟ ਪਾਈ ਹੈ।

  • ਖਡੂਰ ਸਾਹਿਬ ਲੋਕ ਸਭਾ: 'ਆਪ' ਉਮੀਦਵਾਰ ਨੇ ਲਾਲਜੀਤ ਭੁੱਲਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਆਪਣੀ ਵੋਟ ਪਾਈ, ਆਓ ਸਾਰੇ ਇਕੱਠੇ ਹੋ ਕੇ ਅੱਜ ਲੋਕਤੰਤਰ ਦਾ ਤਿਉਹਾਰ ਆਪਣੀ ਕੀਮਤੀ ਵੋਟ ਪਾ ਕੇ ਮਨਾਈਏ

     

  • ਪੰਜਾਬ ਦੇ ਸਿੱਖਿਆ ਮੰਤਰੀ harjotbains ਨੇ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ,  ਵੋਟ ਪਾਉਣਾ ਸਿਰਫ਼ ਇੱਕ ਅਧਿਕਾਰ ਨਹੀਂ ਹੈ, ਇਹ ਇੱਕ ਜ਼ਿੰਮੇਵਾਰੀ ਹੈ। ਤੁਹਾਡੀ ਅਵਾਜ਼ ਨੂੰ ਸੁਣਨ ਦਿਓ, ਤੁਹਾਡੀ ਪਸੰਦ ਨੂੰ ਫਰਕ ਕਰਨ ਦਿਓ। ਹਰ ਵੋਟ ਮਾਇਨੇ ਰੱਖਦੀ ਹੈ

  • ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਈ  

  • Sangrur Sahib lok sabha Election 2024 live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਈ

  • Sangrur Sahib lok sabha Election 2024 live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਪਾਈ

  • ਮਸ਼ੀਨ ਵਿੱਚ ਕੋਈ ਟੈਕਨੀਕਲ ਦਿੱਕਤ ਆਈ
    Sangrur Sahib lok sabha Election 2024 live:  ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਵੱਲੋਂ ਵੋਟ ਪਾਈ ਜਾਣੀ ਸੀ, ਉਨਾਂ ਵੱਲੋਂ ਲਾਈਨ ਵਿੱਚ ਲੱਗ ਕੇ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਮਸ਼ੀਨ ਵਿੱਚ ਦਿਕੱਤ ਆ ਗਈ ਹੈ।

  • ਪਿੰਡ ਵਾਸੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕੀਤਾ
    ਜਗਰਾਓਂ ਦੇ ਪਿੰਡ ਭੂੰਦੜੀ ਤੇ ਅਖਾੜਾ ਵਿਖੇ ਲੱਗ ਰਹੀਆਂ ਬਾਇਓ ਗੈਸ ਪਲਾਂਟ ਫੈਕਟਰੀਆਂ ਦੇ ਵਿਰੋਧ ਦੇ ਚਲਦੇ ਪਿੰਡ ਵਾਸੀਆਂ ਨੇ ਅੱਜ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਹੈ।  ਦੋਵੇਂ ਪਿੰਡਾਂ ਵਿਚ ਕਿਸੇ ਵੀ ਪਾਰਟੀ ਦਾ ਕੋਈ ਬੂਥ ਨਹੀਂ ਲੱਗਣ ਦਿੱਤਾ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਮੇਂ ਦੀਆਂ ਸਰਕਾਰਾਂ ਤੋ ਸੁਣਵਾਈ ਨਾ ਹੋਣ ਕਰਕੇ ਬਹੁਤ ਦੁਖੀ ਹਨ।

  • Sangrur Sahib  lok sabha Election 2024 live: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਪਹੁੰਚੇ ਹਨ। 

     

  •  ਕਰਮਜੀਤ ਅਨਮੋਲ ਨੇ ਪਾਈ ਵੋਟ
    Faridkot Sahib lok sabha Election 2024 live: ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨੇ ਮੋਹਾਲੀ ਦੇ ਫੇਸ 10 ਵਿਖੇ ਪਾਈ ਆਪਣੀ ਵੋਟ

  • Amritsar lok sabha Election 2024 live: ਅੰਮ੍ਰਿਤਸਰ ਤੋਂ ‘ਆਪ’ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਵੋਟ ਪਾਈ।

     

  • ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ- ਮੈਨੂੰ ਵੋਟਰਾਂ 'ਤੇ ਭਰੋਸਾ ਹੈ

  • ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਾਈ ਵੋਟ 
    Ludhiana lok sabha Election 2024 live: ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਪਤਨੀ ਸਮੇਤ ਮੁਕਤਸਰ ਵਿੱਚ ਵੋਟ ਪਾਈ।

     

     

     

  • Faridkot Sahib lok sabha Election 2024 live: ਫ਼ਰੀਦਕੋਟ 'ਚ ਅਚਾਨਕ ਮੌਸਮ ਨੇ ਕਰਵਟ ਲੈ ਲਈ, ਤੇਜ਼ ਹਨੇਰੀ ਚੱਲਣ ਦੇ ਕਾਰਨ ਪੋਲਿੰਗ ਬੂਥ ਦਾ ਸ਼ੇਡ ਡਿੱਗ ਗਿਆ। ਬਾਲ ਬਾਲ ਬਚਿਆ ਪੋਲਿੰਗ ਸਟਾਫ

  • ਮੋਗਾ 'ਚ ਵੋਟਿੰਗ ਹੋਈ ਸ਼ੁਰੂ, ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੂਕੇ ਨੇ ਮੋਗਾ ਵਿੱਚ ਆਪਣਾ ਵੋਟ ਪਾਈ।

     

     

  • ਮੋਗਾ ਵਿੱਚ ਸਵੇਰੇ 8 ਵਜੇ ਤੱਕ 5% ਪੋਲਿੰਗ
    ਜ਼ਿਲ੍ਹਾ ਮੋਗਾ ਵਿੱਚ ਸਵੇਰੇ 8 ਵਜੇ ਤੱਕ 5% ਪੋਲਿੰਗ ਹੋਈ ਹੈ।

  • ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੇ ਪਿੰਡ ਵਿੱਚ ਵੋਟ ਪਾਈ।
    ਪੰਜਾਬ ਦੇ ਨਤੀਜੇ ਹਮੇਸ਼ਾ ਹੀ ਉਲਟ ਰਹੇ ਹਨ, ਪੰਜਾਬ ਵਿੱਚ 80 ਫੀਸਦੀ ਵੋਟਿੰਗ ਹੋਵੇਗੀ। ਲੋਕਤੰਤਰ ਦੇ ਇਸ ਵੱਡੇ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਵੋਟ ਪਾਉਣ ਲਈ ਸਵੇਰੇ-ਸਵੇਰੇ ਘਰਾਂ ਤੋਂ ਬਾਹਰ ਆ ਰਹੇ ਹਨ

     

  • Jalandhar lok sabha Election 2024 live: ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਨੇ ਵੋਟ ਪਾਉਣ ਤੋਂ ਪਹਿਲੇ ਜਲੰਧਰ ਵਾਸੀਆਂ ਨੂੰ ਕੀਤੀ ਅਪੀਲ ਜੀ ਅੱਜ ਦੇ ਦਿਨ ਲੋਕ ਆਪਣੇ ਆਪਣਾ ਮਤਦਾਨ ਜ਼ਰੂਰ ਕਰਨ।

     

  • ਲੁਧਿਆਣਾ ਦੀ ਡੀਸੀ ਸਾਕਸ਼ੀ ਸਾਹਨੀ ਨੇ ਪਾਇਆ ਵੋਟ

  • ਡਾਕਟਰ ਬਲਬੀਰ ਨੇ ਆਪਣੀ ਵੋਟ ਦਾ ਕੀਤਾ ਇਸਤੇਮਾਲ
    ਡਾਕਟਰ ਬਲਬੀਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਪਰਿਵਾਰ ਸਾਹਿਤ ਪਾਈ ਵੋਟ ਲੋਕਤੰਤਰ ਜਿਹੜਾ ਹੈ ਓਹਨਾਂ ਸੰਵਿਧਾਨ ਕਰਕੇ ਹੈ ਤੇ ਸੰਵਿਧਾਨ ਸਾਨੂ ਵੋਟ ਪਾਨ ਦਾ ਹੱਕ ਦਿੰਦਾ ਹੈ ਸੰਵਿਧਾਨ ਨੂੰ ਹੀ ਬਚਾਉਣ ਲਈ ਸਾਨੂੰ ਵੋਟ ਪਾਣੀ ਚਾਹੀਦੀ ਹੈ

  • ਹਰਭਜਨ ਸਿੰਘ ਨੇ ਪਾਈ ਵੋਟ
    ਜਲੰਧਰ, ਪੰਜਾਬ: ਸਾਬਕਾ ਭਾਰਤੀ ਕ੍ਰਿਕਟਰ ਅਤੇ 'ਆਪ' ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ, "ਅੱਜ ਦਾ ਦਿਨ ਸਾਡੇ ਸਾਰਿਆਂ ਲਈ ਬਹੁਤ ਮਹੱਤਵਪੂਰਨ ਹੈ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਬਾਹਰ ਆ ਕੇ ਵੋਟ ਪਾਓ ਅਤੇ ਅਜਿਹੀ ਸਰਕਾਰ ਚੁਣੋ ਜੋ ਤੁਹਾਡੇ ਲਈ ਕੰਮ ਕਰ ਸਕੇ।"

  • Punjab lok sabha Election 2024: ਚੇਤਨ ਸਿੰਘ ਜੋੜਾ ਮਾਜਰਾ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ, ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
    ਲੋਕ ਸਭਾ ਚੋਣਾਂ 2024 ਦੇ ਸੱਤਵੇਂ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੌਰਾਨ ਲੋਕ ਸਭਾ ਚੋਣ ਲਈ ਚੇਤਨ ਸਿੰਘ ਜੋੜਾ ਮਾਜਰਾ ਨੇ ਅੱਜ ਆਪਣੇ ਪਿੰਡ ਜੋੜਾਮਾਜਰਾ ਵਿਖੇ ਪਰਿਵਾਰ ਸਮੇਤ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਦੌਰਾਰ ਉਹਨਾਂ ਨੇ ਟਵੀਟ ਵੀ ਕੀਤਾ ਹੈ।   ਇਸ ਦੌਰਾਨ ਉਹਨਾਂ ਨੇ ਕਿਹਾ ਕਿ  ਲੋਕਾਂ ਦਾ ਭਾਰੀ ਉਤਸ਼ਾਹ ਦੱਸ ਰਿਹਾ ਹੈ ਕਿ ਇਸ ਵਾਰ ਲੋਕ ਇਤਿਹਾਸ ਰਚਾਉਣ ਲਈ ਤਿਆਰ ਹਨ। ਹਰ ਵਰਗ ਵੋਟ ਪਾਉਣ ਲਈ ਘਰੋਂ ਬਾਹਰ ਨਿਕਲ ਰਿਹਾ ਹੈ। ਲੋਕਤੰਤਰ ਦੇ ਇਹ ਤਿਓਹਾਰ ‘ਚ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ…

  • Anandpur Sahib lok sabha Election 2024 live: ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਮੋਹਾਲੀ ਵਿੱਚ ਵੋਟ ਪਾਈ।

  • ਵਿਧਾਨ ਸਭਾ ਹਲਕਾ ਨਾਭਾ ਦੇ 117 ਨੰਬਰ ਬੂਥ ਤੇ ਸਰਕਾਰੀ ਸੀਨੀਅਰ ਸਕੂਲ ਨਾਭਾ ਵਿਖੇ ਮਸ਼ੀਨ ਖਰਾਬ ਹੋਣ ਕਰਕੇ ਹਲੇ ਤੱਕ ਵੋਟਿੰਗ ਨਹੀਂ ਹੋ ਸਕੀ
  • Punjab Lok Sabha Chunav 2024 Live Voting Updates:  ਸ੍ਰੀ ਮੁਕਤਸਰ ਸਾਹਿਬ ਵਿਖੇ ਸਵੇਰ ਤੋਂ ਹੀ ਲੱਗੀਆਂ ਵੋਟਰਾਂ ਦੀਆਂ ਲਾਇਨਾਂ ।

     

  • ਤਰਨਜੀਤ ਸਿੰਘ ਸੰਧੂ ਨੇ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ
    ਪੰਜਾਬ: ਸਾਬਕਾ ਕੂਟਨੀਤਕ ਅਤੇ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੰਸਦ ਮੈਂਬਰ ਅਤੇ ਉਮੀਦਵਾਰ ਗੁਰਜੀਤ ਸਿੰਘ ਔਜਲਾ, ‘ਆਪ’ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨਾਲ ਹੈ।

  • Gurdaspur lok sabha Election 2024 live: ਗੁਰਦਾਸਪੁਰ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿਖੇ ਬੂਥ ਤੇ EVM ਮਸ਼ੀਨ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਵੋਟਿੰਗ ਪ੍ਰਕਿਰਿਆ ਰੁਕੀ

  • Chandigarh lok sabha Election 2024 live:  ਸੰਜੇ ਟੰਡਨ ਵੋਟ ਪਾਉਣ ਆਏ ਹਨ

  • ਗੁਰਦਾਸਪੁਰ ਦੇ ਸੀਨੀਅਰ ਸੈਕੈਂਡਰੀ ਸਕੂਲ ਲੜਕਿਆਂ ਵਿਖੇ ਬੂਥ ਤੇ EVM ਮਸ਼ੀਨ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਵੋਟਿੰਗ ਪ੍ਰਕਿਰਿਆ ਰੁਕੀ

  • ਵੋਟ ਪਾਉਣ ਤੋਂ ਪਹਿਲਾਂ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ

     

  • ਸੰਗਰੂਰ, ਮੋਗਾ ਵੋਟਿੰਗ ਸ਼ੁਰੂ ਅਤੇ ਜਲੰਧਰ ਦੇ ਵਿੱਚ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੋਟਿੰਗ ਹੋਈ ਸ਼ੁਰੂ

    ਘਰਾਂ ਤੋਂ ਨਿਕਲੇ ਲੋਕ ਬੂਥਾਂ ਉੱਤੇ ਪਹੁੰਚਣੇ ਹੋਏ ਸ਼ੁਰੂ

     

  • #LokSabhaElections2024 ਦੇ ਸੱਤਵੇਂ ਪੜਾਅ ਲਈ ਆਪਣੀ ਵੋਟ ਪਾਉਣ ਤੋਂ ਬਾਅਦ, AAP ਸਾਂਸਦ ਰਾਘਵ ਚੱਢਾ ਨੇ ਕਿਹਾ, "ਅੱਜ ਭਾਰਤ ਦਾ ਮਹਾਨ ਤਿਉਹਾਰ ਹੈ...ਨਾਗਰਿਕ ਦੀ ਹਰ ਵੋਟ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰੇਗੀ...ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੋ..."

  • ਰਾਘਵ ਚੱਢਾ ਨੇ ਪਾਈ ਵੋਟ
    ਪੰਜਾਬ: ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਆਨੰਦਪੁਰ ਸਾਹਿਬ ਹਲਕੇ ਦੇ ਅਧੀਨ ਪੈਂਦੇ ਲਖਨੌਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਇੱਕ ਪੋਲਿੰਗ ਸਟੇਸ਼ਨ ’ਤੇ ਕਤਾਰ ਵਿੱਚ ਖੜ੍ਹੇ ਹਨ। #LokSabhaElections2024 ਦੇ ਆਖਰੀ ਪੜਾਅ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਵੇਗੀ।

  • ਪੰਜਾਬ: ਮੋਹਾਲੀ ਦੇ ਇੱਕ ਪੋਲਿੰਗ ਬੂਥ 'ਤੇ ਕੁੜੀਆਂ ਨੇ ਗਿੱਧਾ ਪਾਇਆ ਅਤੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਸੂਬੇ ਦੇ ਸਾਰੇ 13 ਸੰਸਦੀ ਹਲਕਿਆਂ ਲਈ ਅੱਜ ਵੋਟਾਂ ਪੈ ਰਹੀਆਂ ਹਨ।

  • ਪੰਜਾਬ ਦੇ ਨੇਤਾ ਆਪਣੀ ਵੋਟ ਪਾਉਣ ਲਈ

    1.CM ਭਗਵੰਤ ਮਾਨ, ਸਵੇਰੇ 10 ਵਜੇ, ਸੰਗਰੂਰ
    2. ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਦੁਪਹਿਰ 12 ਵਜੇ, ਖਰੜ
    3.ਭਾਜਪਾ ਸੂਬਾ ਪ੍ਰਧਾਨ, ਸੁਨੀਲ ਜਾਖੜ, ਸਵੇਰੇ 8:30, ਅਬੋਹਰ
    4. ਸੁਖਬੀਰ ਸਿੰਘ ਬਾਦਲ, ਸਵੇਰੇ 9 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
    5. ਹਰਸਿਮਰਤ ਕੌਰ ਬਾਦਲ, ਸਵੇਰੇ 9 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
    6. ਮਨਪ੍ਰੀਤ ਬਾਦਲ, ਸਵੇਰੇ 10 ਵਜੇ, ਸਰਕਾਰੀ ਸਕੂਲ, ਪਿੰਡ ਬਾਦਲ
    7. ਉਮੀਦਵਾਰ ਚੰਡੀਗੜ੍ਹ, ਸੰਜੇ ਟੰਡਨ, ਚੰਡੀਗੜ੍ਹ
    8.ਉਮੀਦਵਾਰ ਚੰਡੀਗੜ੍ਹ, ਮਨੀਸ਼ ਤਿਵਾੜੀ, ਚੰਡੀਗੜ੍ਹ
    9. ਉਮੀਦਵਾਰ ਪਟਿਆਲਾ, ਪ੍ਰਨੀਤ ਕੌਰ, ਦੁਪਹਿਰ 12 ਵਜੇ, ਪਟਿਆਲਾ
    10.ਉਮੀਦਵਾਰ ਫਰੀਦਕੋਟ, ਕਰਮਜੀਤ ਅਨਮੋਲ, ਸਵੇਰੇ 7 ਵਜੇ, ਮੋਹਾਲੀ
    11.ਕੈਬਿਨੇਟ ਮੰਤਰੀ ਲਾਲਜੀਤ ਸਿੰਘ ਭੁੱਲਰ, ਸਵੇਰੇ 7 ਵਜੇ, ਸਰਕਾਰ ਐਲੀ ਸਕੂਲ, ਪੱਤੀ ਤਾਰਾ ਵਾਲਾ
    12.ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਵੇਰੇ 7 ਵਜੇ, ਅਜਨਾਲਾ (ਅੰਮ੍ਰਿਤਸਰ)
    13. ਉਮੀਦਵਾਰ ਗੁਰਦਾਸਪੁਰ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, 7 ਏ, ਬਟਾਲਾ।
    14.ਉਮੀਦਵਾਰ ਜਲੰਧਰ, ਪਵਨ ਕੁਮਾਰ ਟੀਨੂੰ, ਸਵੇਰੇ 7 ਵਜੇ, ਆਦਮਪੁਰ
    15.ਉਮੀਦਵਾਰ ਹੁਸ਼ਿਆਰਪੁਰ, ਰਾਜ ਕੁਮਾਰ ਚੱਬੇਵਾਲ, ਸਵੇਰੇ 7 ਵਜੇ, ਹੁਸ਼ਿਆਰਪੁਰ।
    16. ਉਮੀਦਵਾਰ ਸ੍ਰੀ ਅਨੰਦਪੁਰ ਸਾਹਿਬ, ਮਾਲਵਿੰਦਰ ਸਿੰਘ ਕੰਗ, ਸਵੇਰੇ 7 ਵਜੇ, ਮੋਹਾਲੀ।
    17.ਉਮੀਦਵਾਰ ਲੁਧਿਆਣਾ, ਅਸ਼ੋਕ ਪਰਾਸ਼ਰ ਪੱਪੀ, ਸਵੇਰੇ 7 ਵਜੇ, ਸ਼ਾਹਪੁਰ ਰੋਡ, ਲੁਧਿਆਣਾ।
    18.ਉਮੀਦਵਾਰ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਜੀ.ਪੀ., ਸਵੇਰੇ 7 ਵਜੇ ਮੋਹਾਲੀ।
    19.ਉਮੀਦਵਾਰ ਫਿਰੋਜ਼ਪੁਰ, ਜਗਦੀਪ ਸਿੰਘ ਕਾਕਾ ਬਰਾੜ, ਸਵੇਰੇ 7 ਵਜੇ, ਸ੍ਰੀ ਮੁਕਤਸਰ ਸਾਹਿਬ।
    20. ਉਮੀਦਵਾਰ ਬਠਿੰਡਾ, ਗੁਰਮੀਤ ਸਿੰਘ ਖੁੱਡੀਆਂ, ਸਵੇਰੇ 7 ਵਜੇ, ਸਰਕਾਰੀ. ਸਕੂਲ, ਖੁੱਡੀਆਂ
    21.ਉਮੀਦਵਾਰ ਸੰਗਰੂਰ, ਗੁਰਮੀਤ ਸਿੰਘ ਮੀਤ ਹੇਅਰ, ਸਵੇਰੇ 7 ਵਜੇ, ਬਰਨਾਲਾ।
    22.ਉਮੀਦਵਾਰ ਪਟਿਆਲਾ, ਡਾ: ਬਲਬੀਰ ਸਿੰਘ, ਸਵੇਰੇ 7 ਵਜੇ, ਸਟੇਟ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ।
    23. ਨਵਜੋਤ ਸਿੰਘ ਸਿੱਧੂ, ਸਵੇਰੇ 11 ਵਜੇ, ਅੰਮ੍ਰਿਤਸਰ

  • Ferozpur lok sabha Election 2024 live: ਫ਼ਿਰੋਜ਼ਪੁਰ ਵਿੱਚ ਆਧੁਨਿਕ ਪੋਲਿੰਗ ਬੂਥ ਅਤੇ ਨੌਜਵਾਨਾਂ ਦਾ ਪ੍ਰਬੰਧ ਪੋਲਿੰਗ ਬੂਥ ਤਿਆਰ

  • Ferozpur lok sabha Election 2024 live: ਫ਼ਿਰੋਜ਼ਪੁਰ ਵਿੱਚ ਆਧੁਨਿਕ ਪੋਲਿੰਗ ਬੂਥ ਅਤੇ ਨੌਜਵਾਨਾਂ ਦਾ ਪ੍ਰਬੰਧ ਪੋਲਿੰਗ ਬੂਥ ਤਿਆਰ

  • ਹਰ ਸੀਟ ਉੱਤੇ ਕਿੰਨੇ ਉਮੀਦਵਾਰ ਮੈਦਾਨ ਵਿੱਚ

    -ਗੁਰਦਾਸਪੁਰ ਤੋਂ 26 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 23 ਮਰਦ ਅਤੇ 3 ਮਹਿਲਾਵਾਂ ਸ਼ਾਮਲ ਹਨ
    -ਅੰਮ੍ਰਿਤਸਰ ਤੋਂ 30 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 26 ਮਰਦ ਅਤੇ 4 ਮਹਿਲਾਵਾਂ ਸ਼ਾਮਲ ਹਨ। 
    -ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ ਸਾਰੇ ਉਮੀਦਵਾਰ ਮਰਦ ਹਨ।
    -ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 17 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। 
    -ਹੁਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰਾਂ ਵਿੱਚੋਂ 14 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣਾਂ ਲੜ ਰਹੀਆਂ ਹਨ। 
    -ਅਨੰਦਪੁਰ ਸਾਹਿਬ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
    -ਲੁਧਿਆਣਾ ਤੋਂ 43 ਉਮੀਦਵਾਰਾਂ ਵਿੱਚੋਂ 41 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ। 
    -ਫਤਿਹਗੜ੍ਹ ਸਾਹਿਬ ਤੋਂ ਕੁੱਲ 14 ਉਮੀਦਵਾਰਾਂ ਵਿੱਚੋਂ 13 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ। 
    -ਫਰੀਦਕੋਟ ਤੋਂ ਕੁੱਲ 28 ਉਮੀਦਵਾਰਾਂ ਵਿੱਚੋਂ 26 ਮਰਦ ਅਤੇ 2 ਮਹਿਲਾ ਉਮੀਦਵਾਰ ਚੋਣ ਮੈਦਾਨ ਵਿੱਚ ਹਨ।
    -ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰ ਚੋਣ ਲੜ ਰਹੇ ਹਨ, ਜੋ ਕਿ ਸਾਰੇ ਮਰਦ ਹਨ। 
    -ਬਠਿੰਡਾ ਤੋਂ ਕੁੱਲ 18 ਉਮੀਦਵਾਰਾਂ ਵਿੱਚ 15 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ। 
    -ਸੰਗਰੂਰ ਤੋਂ 23 ਉਮੀਦਵਾਰਾਂ ਵਿੱਚੋਂ 22 ਮਰਦ ਅਤੇ 1 ਮਹਿਲਾ ਉਮੀਦਵਾਰ ਚੋਣ ਲੜ ਰਹੇ ਹਨ
    -ਪਟਿਆਲਾ ਤੋਂ 26 ਉਮੀਦਵਾਰਾਂ ਵਿੱਚੋਂ 23 ਮਰਦ ਅਤੇ 3 ਮਹਿਲਾ ਉਮੀਦਵਾਰ ਸ਼ਾਮਲ ਹਨ।

     

  • Punjab Lok Sabha Election 2024 Voting: ਪੂਰੇ ਰਾਜ ਵਿੱਚ 1076 ਮਾਡਲ ਪੋਲਿੰਗ ਸਟੇਸ਼ਨ, 115 ਗ੍ਰੀਨ ਪੋਲਿੰਗ ਸਟੇਸ਼ਨ, 165 ਪਿਕ ਪੋਲਿੰਗ ਸਟੇਸ਼ਨ, 99 ਯੂਥ ਮੈਨੇਜਮੈਂਟ ਪੋਲਿੰਗ ਸਟੇਸ਼ਨ ਅਤੇ 101 ਪੀਡਬਲਯੂਡੀ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ।

     

     

  • ਪੁਲਿਸ/ਜਵਾਨ ਤਾਇਨਾਤ
    ਇਸ ਦੇ ਨਾਲ ਹੀ ਚੋਣਾਂ 'ਚ 70 ਹਜ਼ਾਰ ਪੁਲਿਸ, ਕੇਂਦਰੀ ਸੁਰੱਖਿਆ ਬਲ ਅਤੇ ਹੋਮ ਗਾਰਡ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਇਸ ਵਾਰ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਨੂੰ 14 ਹਜ਼ਾਰ 676 ਥਾਵਾਂ 'ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਬੂਥਾਂ 'ਤੇ ਵੈੱਬ ਕਾਸਟਿੰਗ ਕੀਤੀ ਜਾਵੇਗੀ। ਕਈ ਥਾਵਾਂ 'ਤੇ 6 ਹਜ਼ਾਰ ਤੋਂ ਵੱਧ ਥਾਵਾਂ 'ਤੇ ਮਾਈਕ੍ਰੋ ਅਬਜ਼ਰਵਰ ਵੀ ਲਗਾਏ ਜਾ ਰਹੇ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।

     

  • ਪੰਜਾਬ ਦੇ ਵੱਡੇ ਚਿਹਰੇ ਚੋਣ ਮੈਦਾਨ ਵਿੱਚ (Punjab lok sabha Seats)

    1. ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿੱਚ ਹਨ।
    2. ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਮਲਵਿੰਦਰ ਸਿੰਘ ਕੰਗ ਚੋਣ ਲੜ ਰਹੇ ਹਨ।
    3. ਗੁਰਦਾਸਪੁਰ ਸੀਟ ਤੋਂ ਸਾਬਕਾ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਮੈਦਾਨ ਵਿੱਚ ਹਨ।
    4. ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਚੋਣ ਲੜ ਰਹੇ ਹਨ।
    5. ਫਤਹਿਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਅਤੇ ਕਾਂਗਰਸ ਦੇ ਡਾ. ਅਮਰ ਸਿੰਘ ਚੋਣ ਮੈਦਾਨ ਵਿੱਚ ਹਨ
    6. ਸੰਗਰੂਰ ਸੀਟ ਤੋਂ ਮੀਤ ਹੇਅਰ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ ਅਤੇ ਇਕਬਾਲ ਸਿੰਘ ਝੂੰਦਾਂ ਆਪਣੀ ਕਿਸਮਤ ਅਜ਼ਮਾ ਰਹੇ ਹਨ।
    7. ਖਡੂਰ ਸਾਹਿਬ ਤੋਂ ਲਾਲਜੀਤ ਭੁੱਲਰ, ਕਾਂਗਰਸ ਦੇ ਕੁਲਬੀਰ ਸਿੰਘ ਜ਼ੀਰਾ ਅਤੇ ਅਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਹਨ।
    8. ਫ਼ਰੀਦਕੋਟ ਤੋਂ ਆਪ ਦੇ ਕਰਮਜੀਤ ਅਨਮੋਲ ਅਤੇ ਬੀਜੇਪੀ ਦੇ ਹੰਸ ਰਾਜ ਹੰਸ ਚੋਣ ਮੈਦਾਨ ਵਿੱਚ ਹਨ।
    9. ਲੁਧਿਆਣਾ ਸੀਟ ਤੋਂ ਰਵਨੀਤ ਸਿੰਘ ਬਿੱਟੂ ਅਤੇ ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਦੂਜੇ ਦੇ ਖ਼ਿਲਾਫ਼ ਚੋਣ ਆਖਾੜੇ ਵਿੱਚ ਨਿੱਤਰੇ ਹਨ।  
    10. ਪਟਿਆਲਾ ਤੋਂ ਪਰਨੀਤ ਕੌਰ, ਧਰਮਵੀਰ ਗਾਂਧੀ, ਐਨ.ਕੇ ਸ਼ਰਮਾ ਅਤੇ ਡਾ. ਬਲਬੀਰ ਸਿੰਘ ਚੋਣ ਆਪਣੀ ਕਿਸਮਤ ਅਜ਼ਮਾ ਰਹੇ ਹਨ।
    11. ਹੁਸ਼ਿਆਰਪੁਰ ਤੋਂ ਡਾ.ਰਾਜ ਕੁਮਾਰ ਚੱਬੇਵਾਲ ਅਤੇ ਸੁਨੀਤਾ ਸੋਮ ਪ੍ਰਕਾਸ਼ ਚੋਣ ਮੈਦਾਨ ਵਿੱਚ ਹਨ।
    12. ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਕੁਲਦੀਪ ਸਿੰਘ ਧਾਲੀਵਾਲ, ਤਰਨਜੀਤ ਸਿੰਘ ਸੰਧੂ ਅਤੇ ਅਨਿਲ ਜੋਸ਼ੀ ਚੋਣ ਲੜ ਰਹੇ ਹਨ।
    13. ਫਿਰੋਜ਼ਪੁਰ ਸੀਟ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸ਼ੇਰ ਸਿੰਘ ਘੁਬਾਇਆ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link