Dr. Vivek Lal: ਨਵੇਂ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ-ਡਾਕਟਰ ਵਿਵੇਕ ਲਾਲ
Dr. Vivek Lal: ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨਾਲ ਜ਼ੀ ਪੰਜਾਬ ਹਰਿਆਣਾ ਚੈਨਲ ਨਾਲ ਖਾਸ ਗੱਲਬਾਤ ਦੌਰਾਨ ਨਵੇਂ ਵਾਇਰਸ ਤੋਂ ਨਾ ਡਰਨ ਦੀ ਸਲਾਹ ਦਿੱਤੀ।
Dr. Vivek Lal (ਰੋਹਿਤ ਬਾਂਸਲ ਪੱਕਾ): ਪੀਜੀਆਈ ਦੇ ਡਾਇਰੈਕਟਰ ਡਾ. ਵਿਵੇਕ ਲਾਲ ਨਾਲ ਜ਼ੀ ਪੰਜਾਬ ਹਰਿਆਣਾ ਚੈਨਲ ਨਾਲ ਖਾਸ ਗੱਲਬਾਤ ਦੌਰਾਨ ਨਵੇਂ ਵਾਇਰਸ ਤੋਂ ਨਾ ਡਰਨ ਦੀ ਸਲਾਹ ਦਿੱਤੀ। ਮੈਡੀਕਲ ਖੇਤਰ ਵਿੱਚ ਆਉਣ ਸਬੰਧੀ ਪੁੱਛੇ ਗਏ ਸਵਾਲ ਉਤੇ ਡਾ. ਵਿਵੇਕ ਲਾਲ ਨੇ ਦੱਸਿਆ ਜਦੋਂ ਉਨ੍ਹਾਂ ਨੇ ਆਪਣੀ ਪੜ੍ਹਾਈ ਸ਼ੁਰੂ ਕੀਤੀ ਪਹਿਲੇ ਤਿੰਨ ਦਿਨ ਲਗਾਤਾਰ ਪੜ੍ਹਾਈ ਕਰਦੇ ਰਹੇ ਪਰ ਚੌਥੇ ਦਿਨ ਮਨ ਅੱਕ ਗਿਆ ਅਤੇ ਉਸ ਤੋਂ ਬਾਅਦ ਉਹ ਘਰ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਝਿੜਕਿਆ ਤੇ ਉਹ ਫਿਰ ਡਾਕਟਰ ਦੀ ਪੜ੍ਹਾਈ ਲਈ ਵਾਪਸ ਆ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜਿਹੜੇ ਨਵੇਂ ਵਾਇਰਸ ਦੀ ਗੱਲ ਚੱਲ ਰਹੀ ਹੈ। ਇਹ ਬਿਲਕੁਲ ਗਲਤ ਹੈ ਇਹ ਤਕਰੀਬਨ 30 ਸਾਲ ਪੁਰਾਣਾ ਵਾਇਰਸ ਹੈ ਜੋ ਚਾਰ ਪੰਜ ਦਿਨ ਰਹਿੰਦਾ ਹੈ ਜਿਸ ਤਰੀਕੇ ਦੇ ਨਾਲ ਨਜ਼ਲਾ ਜੁਖਾਮ ਹੋ ਜਾਂਦਾ ਹੈ ਉਸੇ ਤਰੀਕੇ ਦਾ ਇਹ ਵਾਇਰਸ ਹੈ ਜਿਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਲਈ ਜਿਸ ਤਰੀਕੇ ਨਾਲ ਕੋਵਿਡ ਵਿੱਚ ਪ੍ਰੋਕਿਊਸ਼ਨ ਵਰਤੇ ਜਾਂਦੇ ਸੀ ਉਨ੍ਹਾਂ ਹੀ ਚੀਜ਼ਾਂ ਨੂੰ ਦੁਬਾਰਾ ਵਰਤਣ ਦੀ ਜ਼ਰੂਰਤ ਹੈ। ਇਸ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਪੀਜੀਆਈ ਵਿੱਚ ਹਰ ਰੋਜ਼ ਲੋਕ ਆਉਂਦੇ ਹਨ ਅਤੇ ਇੱਕ ਸਾਲ ਅੰਦਰ 30 ਲੱਖ ਤੋਂ ਵੱਧ ਮਰੀਜ਼ ਇਸ ਜਗ੍ਹਾ ਉਤੇ ਆਪਣਾ ਇਲਾਜ ਕਰਵਾਉਂਦੇ ਹਨ ਪਰ ਹਰ ਇੱਕ ਨੂੰ ਸਹੀ ਸੁਵਿਧਾ ਦੇਣਾ ਤੇ ਬਿਨਾਂ ਕਿਸੇ ਭੇਦਭਾਵ ਦੇ ਕੰਮ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਉਸ ਫਰਜ਼ ਨੂੰ ਚੰਗੀ ਤਰ੍ਹਾਂ ਨਿਭਾਅ ਰਹੇ ਹਾਂ।
ਇਹ ਵੀ ਪੜ੍ਹੋ : Trains Cancelled News: ਸੰਘਣੀ ਧੁੰਦ ਕਾਰਨ ਕਈ ਟ੍ਰੇਨਾਂ ਰੱਦ; ਅੰਮ੍ਰਿਤਸਰ ਰੇਲਵੇ ਸਟੇਸ਼ਨ ਉਤੇ ਯਾਤਰੀ ਖੱਜਲ-ਖੁਆਰ
ਕਿਤਾਬਾਂ ਪੜ੍ਹ ਕੇ ਅਤੇ ਗੂਗਲ ਉਤੇ ਸਰਚ ਕਰਕੇ ਕੋਈ ਡਾਕਟਰ ਨਹੀਂ ਬਣ ਸਕਦਾ। ਡਾਕਟਰ ਬਣਨ ਲਈ ਮਿਹਨਤ ਚਾਹੀਦੀ ਹੈ। ਡਾਕਟਰ ਬਣਨ ਲਈ ਤੁਹਾਨੂੰ ਮਰੀਜ਼ਾਂ ਨੂੰ ਮਿਲਣਾ ਜ਼ਰੂਰੀ ਹੈ। ਅੱਜ-ਕੱਲ੍ਹ ਮਰੀਜ਼ਾਂ ਤੋਂ ਦੂਰੀ ਬਣਾਉਣਾ ਨਹੀਂ ਮਰੀਜ਼ਾਂ ਦੇ ਵਿਚਕਾਰ ਨੇੜਤਾ ਪੈਦਾ ਕਰਨੀ ਜ਼ਰੂਰੀ ਹੈ ਜਿਸ ਦੇ ਨਾਲ ਮਰੀਜ਼ਾਂ ਦਾ ਇਲਾਜ ਵਧੀਆ ਤਰੀਕੇ ਨਾਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ : Tarn Taran Encounter: ਤਰਨਤਾਰਨ 'ਚ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾ; ਦੋਵੇਂ ਮੁਲਜ਼ਮ ਜ਼ਖ਼ਮੀ