Punjab Weather Update: ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ
Punjab Weather Update: ਰਿਪੋਰਟ ਅਨੁਸਾਰ ਚੰਡੀਗੜ੍ਹ ਦਾ ਤਾਪਮਾਨ 33.8, ਅੰਮ੍ਰਿਤਸਰ 33.6, ਲੁਧਿਆਣੇ 32.8, ਪਟਿਆਲੇ 33.4, ਪਠਾਨਕੋਟ 32.6, ਫਰੀਦਕੋਟ 32.5, ਗੁਰਦਾਸਪੁਰ 34.5, ਫਤਿਹਗੜ੍ਹ ਸਾਹਿਬ 32.7 ਅਤੇ ਮੋਹਾਲੀ ਦਾ ਤਾਪਮਾਨ 34.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
Punjab Weather Update: ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਪਿਛਲੀ ਸਾਲ ਨਾਲ ਇਸ ਵਾਰ ਘੱਟ ਮੀਂਹ ਦੇਖਣ ਨੂੰ ਮਿਲਿਆ ਹੈ।ਬੀਤੇ ਦਿਨੀਂ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿਚ ਹੋਈ ਭਾਰੀ ਬਾਰਸ਼ ਕਰਕੇ ਸੜਕਾਂ ਉਤੇ ਪਾਣੀ ਖੜ੍ਹ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਹੁਣ ਫਿਰ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੀ ਹੈ। ਮੌਸਮ ਵਿਭਾਗ ਮੁਤਾਬਿਕ 14 ਅਗਸਤ ਪੰਜਾਬ ਦੇ ਨੂੰ ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ ਜਿਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦੱਸੀ ਗਈ ਹੈ। ਮੌਸਮ ਵਿਭਾਗ ਮੁਤਾਬਿਕ ਸੂਬੇ ਵਿੱਚ ਅਜੇ 33 ਫੀਸਦੀ ਬਾਰਿਸ਼ ਦੀ ਕਮੀ ਚੱਲ ਰਹੀ ਹੈ ਜੋ ਆਉਣ ਵਾਲੇ ਦਿਨ੍ਹਾਂ ਵਿੱਚ ਪੂਰੀ ਹੋਣ ਦੀ ਸੰਭਾਵਨਾ ਹੈ। ਐਤਵਾਰ ਨੂੰ ਹੋਈ ਬਾਰਿਸ਼ ਕਾਰਨ ਸੂਬੇ ਦੇ ਤਾਪਮਾਨ ਵਿੱਚ ਕਾਫੀ ਗਿਰਾਵਟ ਆਈ ਹੈ।
ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਵੱਖ-ਵੱਖ ਜ਼ਿਲ੍ਹਿਆਂ ਦੀ ਤਾਪਮਾਨ ਰਿਪਰੋਟ ਵਿੱਚ ਵੀ ਇਹ ਗਿਰਾਵਟ ਨਜ਼ਰ ਆਈ। ਰਿਪੋਰਟ ਅਨੁਸਾਰ ਚੰਡੀਗੜ੍ਹ ਦਾ ਤਾਪਮਾਨ 33.8, ਅੰਮ੍ਰਿਤਸਰ 33.6, ਲੁਧਿਆਣੇ 32.8, ਪਟਿਆਲੇ 33.4, ਪਠਾਨਕੋਟ 32.6, ਫਰੀਦਕੋਟ 32.5, ਗੁਰਦਾਸਪੁਰ 34.5, ਫਤਿਹਗੜ੍ਹ ਸਾਹਿਬ 32.7 ਅਤੇ ਮੋਹਾਲੀ ਦਾ ਤਾਪਮਾਨ 34.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
ਜਾਣਕਾਰੀ ਅਨੁਸਾਰ ਮੌਸਮ ਵਿਭਾਗ ਵੱਲੋਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸ.ਏ.ਐਸ ਨਗਰ ਅਤੇ ਮਲੇਰਕੋਟਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਾਹਿਰ ਕੀਤੀ ਹੈ।
ਮੌਸਮ ਵਿਭਾਗ (IMD) ਮੁਤਾਬਕ ਹਰਿਆਣਾ ਵਿੱਚ 19 ਅਗਸਤ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। 12 ਅਗਸਤ ਨੂੰ ਇੱਥੇ 5 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰੀਬ 10 ਜ਼ਿਲ੍ਹਿਆਂ ਵਿੱਚ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਪੰਚਕੂਲਾ, ਅੰਬਾਲਾ, ਯਮੁਨਾਨਗਰ, ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਬਾਰਿਸ਼ ਲਈ ਔਰੇਂਜ ਅਲਰਟ ਹੈ। ਇਸ ਦੌਰਾਨ ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਣੀਪਤ, ਰੋਹਤਕ, ਸੋਨੀਪਤ, ਝੱਜਰ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਝੱਜਰ, ਰੇਵਾੜੀ, ਮੇਵਾਤ, ਗੁਰੂਗ੍ਰਾਮ 'ਚ 13 ਅਗਸਤ ਨੂੰ ਮੀਂਹ ਦਾ ਅਲਰਟ ਹੈ।