Chandigarh News:  ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਦੀ 12ਵੀਂ ਦੀ ਵਿਦਿਆਰਥਣ ਦੀ ਫੋਟੋ ਐਡਿਟ ਕਰਕੇ ਵਾਇਰਲ ਕਰਨ ਅਤੇ ਉਸ ਦੀ ਦੋ ਸਾਲ ਦੀ ਛੋਟੀ ਭੈਣ ਨੂੰ ਜਾਨ ਦੀ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਸਕੂਲ ਬੱਸ ਦੇ ਡਰਾਈਵਰ ਨੇ ਜਬਰ ਜਨਾਹ ਕੀਤਾ। ਜ਼ੀਰਕਪੁਰ ਪੁਲਿਸ ਵੱਲੋਂ ਬੱਸ ਦੇ ਡਰਾਈਵਰ ਮਨੀਮਾਜਰਾ ਵਾਸੀ ਮੁਹੰਮਦ ਰਜ਼ਾਕ ਖਿਲਾਫ਼ ਪਾਸਕੋ ਐਕਟ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।


COMMERCIAL BREAK
SCROLL TO CONTINUE READING

ਜ਼ੀਰਕਪੁਰ ਦੇ ਐਸਐਚਓ ਜਸਕੰਵਲ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤਾ ਵੱਲੋਂ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਹ ਜ਼ੀਰਕਪੁਰ ਦੀ ਰਹਿਣ ਵਾਲੀ ਹੈ ਅਤੇ ਚੰਡੀਗੜ੍ਹ ਦੇ ਇੱਕ ਪ੍ਰਾਈਵੇਟ ਸਕੂਲ ਦੀ ਵਿਦਿਆਰਥਣ ਹੈ। ਸਕੂਲ ਬੱਸ ਚਲਾਉਣ ਵਾਲਾ ਮੁਹੰਮਦ ਰਜ਼ਾਕ ਅਕਸਰ ਉਸ ਦਾ ਪਿੱਛਾ ਕਰਦਾ ਸੀ ਇਕ ਦਿਨ ਮੁਲਜ਼ਮ ਨੇ ਉਸ ਨੂੰ ਸਕੂਲ ਦੀ ਪਾਰਕਿੰਗ ਵਿੱਚ ਧੱਕੇ ਨਾਲ ਰੋਕਿਆ ਅਤੇ ਦੋਸਤੀ ਕਰਨ ਲਈ ਕਹਿਣ ਲੱਗਾ। ਵਿਦਿਆਰਥਣ ਨੇ ਵਿਰੋਧ ਕਰਦੇ ਹੋਏ ਇਨਕਾਰ ਕਰ ਦਿੱਤਾ।


ਮੁਲਜ਼ਮ ਮੁਹੰਮਦ ਰਜ਼ਾਕ ਨੇ ਉਸ ਦਾ ਪਿੱਛਾ ਕਰਨਾ ਨਹੀਂ ਛੱਡਿਆ ਅਤੇ ਉਸ ਦੀ ਸਮਾਗਮ ਦੀ ਫੋਟੋ ਐਡਿਟ ਕਰਕੇ ਉਸ ਨੂੰ ਨਿਊਡ ਕਰ ਦਿੱਤਾ ਅਤੇ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਦੀ ਧਮਕੀ ਦੇਣ ਲੱਗਾ। ਉਸ ਤੋਂ ਬਾਅਦ ਲੜਕੀ ਦਾ ਪਿੱਛਾ ਕਰਦਾ ਹੋਇਆ ਮੁਲਜ਼ਮ ਉਸ ਦੇ ਘਰ ਪਹੁੰਚ ਗਿਆ।


18 ਮਈ ਜਦ ਉਸ ਦੇ ਮਾਤਾ-ਪਿਤਾ ਘਰ ਨਹੀਂ ਸਨ ਤਾਂ ਉਹ ਧੱਕੇ ਨਾਲ ਘਰ ਵਿੱਚ ਵੜ ਗਿਆ। ਉਸ ਨੇ ਧਮਕੀ ਦਿੱਤੀ ਕਿ ਜੇਕਰ ਸਰੀਰਕ ਸਬੰਧ ਨਹੀਂ ਬਣਾਏ ਤਾਂ ਉਹ ਉਸ ਦੀ ਛੋਟੀ ਭੈਣ ਨੂੰ ਮਾਰ ਦੇਵੇਗਾ।


ਇਹ ਵੀ ਪੜ੍ਹੋ : Punjab Politics: ਪੰਜਾਬ ਸਰਕਾਰ ਵੱਲੋਂ ਕਰਮਚਾਰੀਆਂ ਦੇ ਅਹਿਮ ਮੁੱਦਿਆਂ ਦੀ ਸਮੀਖਿਆ ਕਰਨ ਲਈ ਦੋ ਸਬ-ਕਮੇਟੀਆਂ ਦਾ ਗਠਨ


ਮੁਲਜ਼ਮ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਅਤੇ ਉਸ ਦੀ ਭੈਣ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਦੇ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ। ਇਕ ਦਿਨ ਜਦ ਉਸ ਦੀ ਤਬੀਅਤ ਖਰਾਬ ਹੋਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਸਾਰੀ ਗੱਲ ਦੱਸੀ।


ਇਹ ਵੀ ਪੜ੍ਹੋ : Sri Anandpur Sahib: ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਅਗੰਮਪੁਰ ਰੇਲਵੇ ਫਾਟਕ 'ਤੇ ਵੱਡਾ ਹਾਦਸਾ! ਹੋਇਆ ਵੱਡੇ ਪੱਧਰ 'ਤੇ ਨੁਕਸਾਨ