Women MP Lok Sabha Elections 2024: ਛੇ ਵਾਰ ਸੰਸਦ ਰਹਿਣ ਵਾਲੀ ਦੇਸ਼ ਦੀ ਮਹਿਲਾ ਦਾ ਕਿਸ ਅਦਾਕਾਰ ਨੇ ਰੋਕਿਆ ਸੀ ‘ਜੇਤੂ ਰੱਥ’?
Women MP Lok Sabha Elections 2024: ਕਾਂਗਰਸ ਦੀ ਸੁਖਬੰਸ ਦੇ ਮੁਕਾਬਲੇ ਵਿੱਚ ਭਾਜਪਾ ਨੇ 1998 ਦੇ ਲੋਕ ਸਭਾ ਚੋਣ ਵਿੱਚ ਗੁਰਦਾਸਪੁਰ ਤੋਂ ਬਾਲੀਵੁੱਡ ਸਟਾਰ ਵਿਨੋਦ ਖੰਨਾ ਨੂੰ ਟਿਕਟ ਦਿੱਤੀ।
Women Lok Sabha Election 2024/ਰੋਹਿਤ ਬਾਂਸਲ : 16 ਸਤੰਬਰ 1943 ਨੂੰ ਅਣਵੰਡੇ ਪੰਜਾਬ ਦੇ ਲਾਇਲਪੁਰ (ਅਜੌਕਾ ਪਾਕਿਸਤਾਨ) ਵਿਚ ਜਨਮੀ ਸੁਖਬੰਸ ਕੌਰ ਭਿੰਡਰ ਭਾਰਤ ਦੇਸ਼ ਦੀ ਛੇ ਵਾਰ ਸੰਸਦ ਮੈਂਬਰ ਬਣਨ ਵਾਲੀ ਦੇਸ਼ ਦੀ ਇਕਲੌਤੀ ਔਰਤ ਸੀ, ਪੰਜ ਵਾਰ ਲੋਕ ਸਭਾ ਅਤੇ ਇੱਕ ਰਾਜ ਸਭਾ ਉਹ 1980, 1985, 1989, 1992 ਅਤੇ 1996 ਵਿੱਚ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਲਈ ਚੁਣੀ ਗਈ ਸੀ। 1952 ਤੋਂ 1971 ਤੱਕ ਗੁਰਦਾਸਪੁਰ ਦੀ ਸੀਟ ਕਾਂਗਰਸ ਦੇ ਖਾਤੇ ਵਿੱਚ ਰਹੀ। ਐਮਰਜੇਂਸੀ ਦੇ ਬਾਅਦ 1977 ਵਿਚ ਹੋਈ ਚੋਣ ਵਿੱਚ ਇੱਥੇ ਜਨਤਾ ਪਾਰਟੀ ਤੋਂ ਯਾਗ੍ਅ ਦੱਤ ਸ਼ਰਮਾ ਸੰਸਦ ਬਣੇ।
ਸੁਖਬੰਸ ਨੇ ਲਗਾਤਾਰ ਪੰਜ ਵਾਰਜਿੱਤ ਪ੍ਰਾਪਤ
ਇਸ ਦੇ ਬਾਅਦ ਸੁਖਬੰਸ ਨੂੰ ਕਾਂਗਰਸ ਨੇ ਟਿਕਟ ਦਿੱਤੀ ਅਤੇ ਲਗਾਤਾਰ ਪੰਜ ਵਾਰ 1980, 1985, 1989, 1992 ਅਤੇ 1996 ਵਿੱਚ ਸੁਖਬੰਸ ਨੇ ਜਿੱਤ ਪ੍ਰਾਪਤ ਕੀਤੀ । ਭਾਜਪਾ ਅਤੇ ਹੋਰ ਦਲਾਂ ਦੀ ਲਗਾਤਾਰ ਹਾਰ ਦੇ ਬਾਅਦ ਇਸ ਸੀਟਾਂ ਨੂੰ ਸਾਰੇ ਪਾਰਟੀ ਮੰਥਨ ਕਰ ਰਹੀਆਂ ਸੀ।
ਕਾਂਗਰਸ ਦੀ ਸੁਖਬੰਸ ਦੇ ਮੁਕਾਬਲੇ ਵਿੱਚ ਭਾਜਪਾ ਨੇ 1998 ਦੇ ਲੋਕ ਸਭਾ ਚੋਣ ਵਿੱਚ ਗੁਰਦਾਸਪੁਰ ਤੋਂ ਬਾਲੀਵੁੱਡ ਸਟਾਰ ਵਿਨੋਦ ਖੰਨਾ ਨੂੰ ਟਿਕਟ ਦਿੱਤੀ। ਸਟਾਰਡਮ ਕੰਮ ਕਰਦਾ ਰਿਹਾ ਅਤੇ ਲਗਾਤਾਰ ਤਿੰਨ ਵਾਰ ਵਿਨੋਦ ਖੰਨਾ ਸੰਸਦ ਚੁਣੇ ਗਏ।
ਸੁਖਬੰਸ ਕੌਰ ਨੂੰ 58.52 % ਵੋਟ ਮਿਲੇ
1980 ਦੀਆ ਚੋਣਾਂ ਵਿਚ ਸੁਖਬੰਸ ਕੌਰ ਨੂੰ 58.52 % ਵੋਟ ਮਿਲੇ ਜਦੋਕਿ ਵਿਰੋਧ ਵਿਚ ਜਨਤਾ ਪਾਰਟੀ ਦੇ ਉਮੀਦਵਾਰ PN ਲੇਖੀ ਨੂੰ 23.07% ਵੋਟ ਮਿਲੇ, 1985 ਵਿਚ ਭਾਰਤੀ ਜਨਤਾ ਪਾਰਟੀ ਨੇ ਬਲਦੇਵ ਪ੍ਰਕਾਸ਼ ਅਤੇ ਸ਼੍ਰੋਮਣੀ ਅਕਾਲੀ ਦਲ ਨੇ IB ਦਾਸ ਨੂੰ ਟਿਕਟ ਦਿੱਤੀ ਤੇ ਇਸ ਮੁਕਾਬਲੇ ਵਿੱਚ ਸੁਖਬੰਸ ਕੌਰ 37.97% ਵੋਟਾਂ ਨਾਲ ਜਿੱਤੀ
1989 ਵਿਚ ਕਾਂਗਰਸ ਦੀ ਸੁਖਬੰਸ ਕੌਰ ਨੂੰ 40.52%, BJP ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ 25-25% ਵੋਟ ਮਿਲੇ, 1992 ਵਿਚ ਸੁਖਬੰਸ ਕੌਰ ਨੂੰ 51.02% ਅਤੇ 1996 ਵਿਚ 35.29% ਵੋਟ ਮਿਲੇ, 1998 ਦੀ ਚੋਣ ਵਿਚ BJP ਨੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਨੂੰ ਟਿਕਟ ਦਿੱਤੀ ਤਾਂ ਹਾਲਤ ਬਦਲ ਗਏ ਤੇ ਨਤੀਜੇ ਪਲਟ ਗਏ ਵਿਨੋਦ ਖੰਨਾ ਨੇ ਸੁਖਬੰਸ ਕੌਰ ਦੇ ਜੇਤੂ ਰੱਥ ਤੇ ਰੋਕ ਲਗਾ ਦਿੱਤੀ ਤੇ ਇਸ ਇਲੈਕਸ਼ਨ ਵਿਚ ਵਿਨੋਦ ਖੰਨਾ ਨੇ 55.09% ਵੋਟਾਂ ਨਾਲ ਜਿੱਤ ਹਾਸਲ ਕੀਤੀ ਜਦੋਕਿ ਕਾਂਗਰਸ ਨੂੰ 40.09% ਨਾਲ ਸਬਰ ਕਰਨਾ ਪਿਆ।
ਵਿਨੋਦ ਖੰਨਾ ਲਗਾਤਾਰ 3 ਵਾਰ ਗੁਰਦਾਸਪੁਰ ਤੋਂ ਸਾਂਸਦ ਰਹੇ
ਇਸ ਤੋਂ ਬਾਅਦ ਵਿਨੋਦ ਖੰਨਾ ਲਗਾਤਾਰ 3 ਵਾਰ 1998, 1999, 2004 ਤੇ ਇਸ ਤੋਂ ਬਾਅਦ 2014 ਵਿਚ ਗੁਰਦਾਸਪੁਰ ਤੋਂ ਸਾਂਸਦ ਰਹੇ, 2005 ਵਿਚ ਸੁਖਬੰਸ ਕੌਰ ਨੂੰ ਰਾਜ ਸਭਾ ਦਾ ਸੰਸਦ ਬਣਿਆ ਗਿਆ ਤੇ 15 ਦਸੰਬਰ 2006 ਨੂੰ ਸੁਖਬੰਸ ਕੌਰ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Sangrur Lok Sabha Seat: ਮਾਲਵਾ ਖੇਤਰ ਦੀ ਸਭ ਤੋਂ ਹੋਟ ਸੀਟ ਸੰਗਰੂਰ, ਜਾਣੋ ਇਸ ਸੀਟ ਦਾ ਸਿਆਸੀ ਇਤਿਹਾਸ