Women Participation in Politics: ਪੰਜਾਬ 'ਚੋਂ ਹੁਣ ਤੱਕ ਸਿਰਫ਼ 9 ਔਰਤਾਂ ਹੀ ਲੋਕ ਸਭਾ 'ਚ ਪੁੱਜੀਆਂ; ਹਰਿਆਣਾ ਤੇ ਹਿਮਾਚਲ ਦੇ ਅੰਕੜੇ ਵੀ ਇਹੋ ਜਿਹੇ
Advertisement
Article Detail0/zeephh/zeephh2181340

Women Participation in Politics: ਪੰਜਾਬ 'ਚੋਂ ਹੁਣ ਤੱਕ ਸਿਰਫ਼ 9 ਔਰਤਾਂ ਹੀ ਲੋਕ ਸਭਾ 'ਚ ਪੁੱਜੀਆਂ; ਹਰਿਆਣਾ ਤੇ ਹਿਮਾਚਲ ਦੇ ਅੰਕੜੇ ਵੀ ਇਹੋ ਜਿਹੇ

Women Participation in Politics:  ਭਾਵੇਂ ਸੰਸਦ ਦੇ ਦੋਵੇਂ ਸਦਨਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ ਪਰ ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੀ ਰਾਜਨੀਤੀ ਵਿੱਚ ਔਰਤਾਂ ਦੀ ਬਹੁਤੀ ਨੁਮਾਇੰਦਗੀ ਨਜ਼ਰ ਨਹੀਂ ਆਉਂਦੀ। 

 Women Participation in Politics: ਪੰਜਾਬ 'ਚੋਂ ਹੁਣ ਤੱਕ ਸਿਰਫ਼ 9 ਔਰਤਾਂ ਹੀ ਲੋਕ ਸਭਾ 'ਚ ਪੁੱਜੀਆਂ; ਹਰਿਆਣਾ ਤੇ ਹਿਮਾਚਲ ਦੇ ਅੰਕੜੇ ਵੀ ਇਹੋ ਜਿਹੇ

Women Participation in Politics (ਰੋਹਿਤ ਬਾਂਸਲ ਪੱਕਾ) :  ਭਾਵੇਂ ਸੰਸਦ ਦੇ ਦੋਵੇਂ ਸਦਨਾਂ ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ ਪਰ ਹੁਣ ਤੱਕ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੀ ਰਾਜਨੀਤੀ ਵਿੱਚ ਔਰਤਾਂ ਦੀ ਬਹੁਤੀ ਨੁਮਾਇੰਦਗੀ ਨਜ਼ਰ ਨਹੀਂ ਆਉਂਦੀ। ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੇ ਅੰਕੜਿਆਂ 'ਤੇ ਨੇੜਿਓਂ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਤੱਕ ਪੰਜਾਬ ਦੀਆਂ ਸਿਰਫ਼ 9 ਔਰਤਾਂ ਹੀ ਲੋਕ ਸਭਾ ਲਈ ਚੁਣੀਆਂ ਗਈਆਂ ਹਨ। ਇਸੇ ਤਰ੍ਹਾਂ ਗੁਆਂਢੀ ਰਾਜਾਂ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਸਥਿਤੀ ਲਗਭਗ ਇਹੋ ਜਿਹੀ ਰਹੀ ਹੈ।

ਪੰਜਾਬ ਵਿੱਚ ਔਰਤਾਂ ਦੀ ਲੋਕ ਸਭਾ 'ਚ ਨੁਮਾਇੰਦਗੀ

ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਛੇ ਵਿੱਚ ਵੋਟਰਾਂ ਨੇ ਕਦੇ ਵੀ ਕਿਸੇ ਵੀ ਮਹਿਲਾ ਸੰਸਦ ਮੈਂਬਰ ਨੂੰ ਨਹੀਂ ਚੁਣਿਆ, ਜਦੋਂ ਕਿ ਬਾਕੀ ਸੱਤ 'ਚ ਵੋਟਰਾਂ ਨੇ ਹੁਣ ਤੱਕ ਸਿਰਫ਼ 9 ਔਰਤਾਂ ਨੂੰ ਹੇਠਲੇ ਸਦਨ ਲਈ ਚੁਣਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ 1967 ਦੀਆਂ ਆਮ ਚੋਣਾਂ ਵਿੱਚ ਸੰਗਰੂਰ ਤੋਂ ਅਕਾਲੀ ਦਲ ਦੀ ਨਿਰਲੇਪ ਕੌਰ (ਸੰਤ ਫਤਹਿ ਸਿੰਘ) ਅਤੇ ਪਟਿਆਲਾ ਤੋਂ ਕਾਂਗਰਸ ਦੀ ਮਹਿੰਦਰ ਕੌਰ ਜੇਤੂ ਰਹੀ। ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਕਾਂਗਰਸ ਦੀ ਪ੍ਰਨੀਤ ਕੌਰ ਨੇ 1999 ਵਿੱਚ ਪਹਿਲੀ ਵਾਰ ਸੀਟ ਜਿੱਤੀ ਤੇ 2004, 2009 ਅਤੇ 2019 ਵਿੱਚ ਇਸ ਨੂੰ ਬਰਕਰਾਰ ਰੱਖਿਆ।

ਇਸੇ ਤਰ੍ਹਾਂ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ 1980, 1984, 1989, 1991 ਅਤੇ 1996 ਵਿੱਚ ਗੁਰਦਾਸਪੁਰ ਸੀਟ ਤੋਂ ਲੋਕ ਸਭਾ ਲਈ ਚੁਣੀ ਗਈ ਸੀ। ਕਾਂਗਰਸ ਦੀ ਗੁਰਬਿੰਦਰ ਕੌਰ ਬਰਾੜ ਵੀ ਸੀ, ਜੋ 1980 ਵਿੱਚ ਫਰੀਦਕੋਟ ਤੋਂ ਲੋਕ ਸਭਾ ਲਈ ਚੁਣੀ ਗਈ ਸੀ। 1989 ਵਿੱਚ ਲੁਧਿਆਣਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੀ ਰਜਿੰਦਰ ਕੌਰ ਬੁਲਾਰਾ ਨੇ ਜਿੱਤ ਹਾਸਲ ਕੀਤੀ ਸੀ।

2009 ਵਿੱਚ ਪੰਜਾਬ ਵਿੱਚ ਵੋਟਰਾਂ ਨੇ ਦੋ ਔਰਤਾਂ ਨੂੰ ਹੇਠਲੇ ਸਦਨ ਲਈ ਚੁਣਿਆ। ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਫਰੀਦਕੋਟ ਅਤੇ ਕਾਂਗਰਸ ਦੀ ਸੰਤੋਸ਼ ਚੌਧਰੀ ਹੁਸ਼ਿਆਰਪੁਰ ਤੋਂ ਚੁਣੀ ਗਈ। ਇਸ ਦੌਰਾਨ ਬਠਿੰਡਾ ਤੋਂ ਮੌਜੂਦਾ ਸੰਸਦ ਮੈਂਬਰ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਵਾਰ 2009 ਵਿੱਚ ਸੀਟ ਜਿੱਤੀ ਤੇ 2014 ਅਤੇ 2019 ਵਿੱਚ ਇਸ ਨੂੰ ਬਰਕਰਾਰ ਰੱਖਿਆ।

fallback

ਹਿਮਾਚਲ ਪ੍ਰਦੇਸ਼ 'ਚ ਔਰਤਾਂ ਦੀ ਲੋਕ ਸਭਾ 'ਚ ਨੁਮਾਇੰਦਗੀ

ਇਸ ਤਰ੍ਹਾਂ ਜੇ ਗੱਲ ਗੁਆਂਢੀ ਸੂਬੇ ਹਿਮਾਚਲ ਕੀਤੀ ਜਾਵੇ ਤਾਂ ਹਾਲਤ ਇਥੇ ਵੀ ਕੁਝ ਚੰਗੇ ਨਹੀਂ ਹਨ। ਹਿਮਾਚਲ ਪ੍ਰਦੇਸ਼ ਤੋਂ ਲੋਕ ਸਭਾ ਲਈ ਚੁਣੀਆਂ ਗਈਆਂ ਤਿੰਨ ਔਰਤਾਂ ਵਿੱਚੋਂ ਸਾਰੀਆਂ ਕਾਂਗਰਸ ਦੀਆਂ ਟਿਕਟਾਂ 'ਤੇ ਜਿੱਤੀਆਂ ਸਨ। ਰਾਜਕੁਮਾਰੀ ਅੰਮ੍ਰਿਤ ਕੌਰ 1951 ਵਿੱਚ ਮੰਡੀ ਤੋਂ ਅਤੇ ਚੰਦਰੇਸ਼ ਕੁਮਾਰੀ ਕਟੋਚ 1984 ਵਿੱਚ ਕਾਂਗੜਾ ਤੋਂ ਜਿੱਤੇ ਸਨ। ਮੰਡੀ ਤੋਂ ਮੌਜੂਦਾ ਸੰਸਦ ਮੈਂਬਰ ਪ੍ਰਤਿਭਾ ਸਿੰਘ ਨੇ 2004 ਅਤੇ ਫਿਰ 2013 ਵਿੱਚ ਹੋਈਆਂ ਉਪ ਚੋਣਾਂ ਵਿੱਚ ਇਹ ਸੀਟ ਜਿੱਤੀ ਸੀ। ਨਵੰਬਰ 2021 ਵਿੱਚ ਉਹ ਉਪ ਚੋਣ ਵਿੱਚ ਤੀਜੀ ਵਾਰ ਇਸ ਸੀਟ ਤੋਂ ਲੋਕ ਸਭਾ ਲਈ ਚੁਣੀ ਗਈ ਸੀ।

fallback

ਹਰਿਆਣਾ ਵਿੱਚ ਔਰਤਾਂ ਦੀ ਲੋਕ ਸਭਾ 'ਚ ਨੁਮਾਇੰਦਗੀ

1966 ਵਿਚ ਰਾਜ ਦੀ ਸਥਾਪਨਾ ਤੋਂ ਬਾਅਦ ਹਰਿਆਣਾ ਤੋਂ ਲੋਕ ਸਭਾ ਲਈ ਸਿਰਫ਼ ਛੇ ਔਰਤਾਂ ਹੀ ਚੁਣੀਆਂ ਗਈਆਂ ਹਨ। ਹਰਿਆਣਾ ਤੋਂ ਹੁਣ ਤੱਕ ਛੇ ਮਹਿਲਾ ਸੰਸਦ ਮੈਂਬਰਾਂ ਵਿੱਚੋਂ ਚੰਦਰਾਵਤੀ ਭਿਵਾਨੀ ਤੋਂ, ਸੁਧਾ ਯਾਦਵ ਮਹਿੰਦਰਗੜ੍ਹ ਤੋਂ, ਸ਼ਰੂਤੀ ਚੌਧਰੀ ਭਿਵਾਨੀ-ਮਹੇਂਦਰਗੜ੍ਹ ਤੋਂ, ਕੈਲਾਸ਼ ਦੇਵੀ ਕੁਰੂਕਸ਼ੇਤਰ ਤੋਂ, ਸੁਨੀਤਾ ਦੁੱਗਲ ਸਿਰਸਾ ਤੋਂ ਅਤੇ ਕੁਮਾਰੀ ਸ਼ੈਲਜਾ ਸਿਰਸਾ ਤੋਂ ਚੁਣੀ ਗਈ ਸੀ ਅਤੇ ਬਾਅਦ ਵਿੱਚ ਅੰਬਾਲਾ ਤੋਂ ਚੁਣੀ ਗਈ ਸੀ। ਰਾਜ ਦੀਆਂ 10 ਲੋਕ ਸਭਾ ਸੀਟਾਂ ਵਿੱਚੋਂ ਛੇ - ਕਰਨਾਲ, ਸੋਨੀਪਤ, ਰੋਹਤਕ, ਹਿਸਾਰ, ਗੁੜਗਾਓਂ ਅਤੇ ਫਰੀਦਾਬਾਦ - ਦੇ ਵੋਟਰਾਂ ਨੇ ਕਦੇ ਵੀ ਕਿਸੇ ਮਹਿਲਾ ਸੰਸਦ ਮੈਂਬਰ ਨੂੰ ਨਹੀਂ ਚੁਣਿਆ। ਇਹਨਾਂ ਵਿੱਚੋਂ ਤਿੰਨ ਸੰਸਦੀ ਹਲਕਿਆਂ - ਸੋਨੀਪਤ, ਰੋਹਤਕ ਅਤੇ ਹਿਸਾਰ - ਹਰਿਆਣਾ ਵਿੱਚ ਜਾਟਾਂ ਦੇ ਗੜ੍ਹ ਹਨ, ਜਿੱਥੇ ਵਿਵਾਦਾਂ ਦਾ ਫੈਸਲਾ ਅਕਸਰ ਖਾਪ ਪੰਚਾਇਤਾਂ ਦੁਆਰਾ ਕੀਤਾ ਜਾਂਦਾ ਹੈ।

fallback

ਚੰਡੀਗੜ੍ਹ ਵਿੱਚ ਔਰਤਾਂ ਦੀ ਲੋਕ ਸਭਾ 'ਚ ਨੁਮਾਇੰਦਗੀ

ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤਕ ਕੇਵਲ ਕਿਰਨ ਖੇਰ ਪਹਿਲੀ ਤੇ ਇਕੋ ਇਕ ਮਹਿਲਾ ਸੰਸਦ ਹੈ ਜੋ ਚੰਡੀਗੜ੍ਹ ਤੋਂ ਜਿੱਤੀ ਤੇ 2014 ਤੇ 2019 ਲਗਾਤਾਰ ਸੰਸਦ ਬਣੀ ਹੈ।

fallback

Women Reservation Act, 2023 ਦਾ ਕਾਨੂੰਨ

Women Reservation Act, 2023 ਨੂੰ ਲੋਕ ਸਭਾ ਵਿੱਚ ਤੇ ਅਗਲੇ ਦਿਨ ਰਾਜ ਸਭਾ ਵਿੱਚ ਪਾਸ ਕੀਤਾ ਗਿਆ ਸੀ, ਜੋ ਲੋਕ ਸਭਾ, ਰਾਜ ਵਿਧਾਨ ਸਭਾਵਾਂ ਅਤੇ ਦਿੱਲੀ ਵਿਧਾਨ ਸਭਾ ਵਿੱਚ ਔਰਤਾਂ ਲਈ ਸਾਰੀਆਂ ਸੀਟਾਂ ਦਾ ਇੱਕ ਤਿਹਾਈ ਰਾਖਵਾਂਕਰਨ ਪ੍ਰਦਾਨ ਕਰਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਹਾਲੇ ਤੱਕ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਹਾਲੇ ਥੋੜ੍ਹਾ ਇੰਤਜ਼ਾਰ ਜ਼ਰੂਰ ਕਰਨਾ ਹੋਵੇਗਾ।

ਇਹ ਵੀ ਪੜ੍ਹੋ : Bathinda Lok Sabha Seat: ਵੱਕਾਰ ਦਾ ਸਵਾਲ ਬਣੀ ਬਠਿੰਡਾ ਲੋਕ ਸਭਾ ਸੀਟ; ਪੜ੍ਹੋ ਵੀਆਈਪੀ ਸੀਟ ਦਾ ਪੂਰਾ ਰਾਜਨੀਤਿਕ ਇਤਿਹਾਸ

Trending news