King Charles Coronation Ceremony: ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਅਤੇ ਮਹਾਰਾਣੀ ਕੈਮਿਲਾ ਦਾ ਤਾਜਪੋਸ਼ੀ ਸਮਾਰੋਹ ਵੈਸਟਮਿੰਸਟਰ ਐਬੇ ਚਰਚ ਵਿਖੇ ਚੱਲ ਰਿਹਾ ਹੈ। ਇਸ ਦੌਰਾਨ ਆਰਚਬਿਸ਼ਪ ਨੇ ਸਾਰੀਆਂ ਰਸਮਾਂ ਤੋਂ ਬਾਅਦ ਕਿੰਗ ਚਾਰਲਸ ਨੂੰ ਸੇਂਟ ਐਡਵਰਡ ਦਾ ਤਾਜ ਪਹਿਨਾਇਆ। ਬ੍ਰਿਟਿਸ਼ ਸ਼ਾਹੀ ਪਰਿਵਾਰ ਦੀ 70 ਸਾਲ ਬਾਅਦ ਤਾਜਪੋਸ਼ੀ ਹੋ ਰਹੀ ਹੈ। ਇਸ ਤੋਂ ਪਹਿਲਾਂ 1953 ਵਿੱਚ ਮਹਾਰਾਣੀ ਐਲਿਜ਼ਾਬੈਥ ਦੀ ਤਾਜਪੋਸ਼ੀ ਹੋਈ ਸੀ। ਚਾਰਲਸ ਉਸ ਸਮੇਂ 4 ਸਾਲ ਦਾ ਸੀ। ਹੁਣ ਕਿੰਗ ਚਾਰਲਸ 74 ਸਾਲ ਦੇ ਹਨ।


COMMERCIAL BREAK
SCROLL TO CONTINUE READING

ਸਭ ਤੋਂ ਪਹਿਲਾਂ ਚਾਰਲਸ ਨੂੰ ਰਾਜੇ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਿੰਘਾਸਨ ਦੇ ਸਾਹਮਣੇ ਐਬੇ ਵੱਲ ਮੂੰਹ ਕਰਕੇ ਖੜ੍ਹਾ ਸੀ। ਆਰਚਬਿਸ਼ਪ ਵੱਲੋਂ ਆਪਣੀ ਤਾਜਪੋਸ਼ੀ ਦਾ ਐਲਾਨ ਕਰਨ ਤੋਂ ਬਾਅਦ, ਚਾਰਲਸ ਨੇ ਈਸਾਈਆਂ ਦੀ ਪਵਿੱਤਰ ਕਿਤਾਬ ਉਪਰ ਹੱਥ ਰੱਖ ਕੇ ਸਹੁੰ ਚੁੱਕੀ। ਸਹੁੰ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਰਾਜ ਕਰਨ ਨਹੀਂ, ਸੇਵਾ ਕਰਨ ਆਇਆ ਹਾਂ। ਤਾਜਪੋਸ਼ੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੇ ‘ਗੌਡ ਸੇਵ ਦਾ ਕਿੰਗ’ ਗਾਇਆ।


ਆਰਚਬਿਸ਼ਪ ਨੇ ਉੱਥੇ ਮੌਜੂਦ ਸਾਰੇ ਧਰਮਾਂ ਦੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚਰਚ ਆਫ਼ ਇੰਗਲੈਂਡ ਅਜਿਹੇ ਮਾਹੌਲ ਨੂੰ ਉਤਸ਼ਾਹਿਤ ਕਰਦਾ ਹੈ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ। ਚਾਰਲਸ ਨੇ ਫਿਰ ਹਮੇਸ਼ਾ ਕਾਨੂੰਨ ਦੀ ਪਾਲਣਾ ਕਰਨ ਅਤੇ ਇੱਕ ਵਫ਼ਾਦਾਰ ਪ੍ਰੋਟੈਸਟੈਂਟ ਰਹਿਣ ਦੀ ਸਹੁੰ ਚੁੱਕੀ।


ਇਸ ਤੋਂ ਪਹਿਲਾਂ ਮਹਾਰਾਜਾ ਚਾਰਲਸ ਤੀਜਾ ਤੇ ਉਸਦੀ ਪਤਨੀ ਕੈਮਿਲਾ ਆਪਣੀ ਇਤਿਹਾਸਕ ਤਾਜਪੋਸ਼ੀ ਲਈ ਵੈਸਟਮਿੰਸਟਰ ਐਬੇ ਪੁੱਜ ਗਏ ਹਨ। ਵੈਸਟਮਿੰਸਟਰ ਐਬੇ 1066 ਵਿੱਚ ਵਿਲੀਅਮ ਪਹਿਲੇ (ਵਿਲੀਅਮ ਦਿ ਵਿਜੇਤਾ) ਦੇ ਸਮੇਂ ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਗਵਾਹ ਰਿਹਾ ਹੈ। ਮਹਾਰਾਜਾ ਚਾਰਲਸ III ਤੇ ਉਸਦੀ ਪਤਨੀ ਕੈਮਿਲਾ ਵੀ ਸ਼ਾਨਦਾਰ ਪਰੰਪਰਾ ਨੂੰ ਜਾਰੀ ਰੱਖ ਰਹੇ ਹਨ।
ਕਾਬਿਲੇਗੌਰ ਹੈ  ਕਿ ਚਾਰਲਸ ਤੀਜਾ ਤੇ ਕੈਮਿਲਾ ਦਾ ਵਿਆਹ ਸਾਲ 2005 'ਚ ਹੋਇਆ ਸੀ।


ਇਹ ਵੀ ਪੜ੍ਹੋ : Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ


ਸਮਰਾਟ ਚਾਰਲਸ ਤੀਜਾ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਬਕਿੰਘਮ ਪੈਲੇਸ ਤੋਂ ਇਤਿਹਾਸਕ ਵੈਸਟਮਿੰਸਟਰ ਐਬੇ ਪੁੱਜੇ। ਤਾਜਪੋਸ਼ੀ ਮਗਰੋਂ ਕੈਮਿਲਾ ਨੂੰ ਵੀ ਮਹਾਰਾਣੀ ਦਾ ਦਰਜਾ ਮਿਲ ਜਾਵੇਗਾ। ਸ਼ਾਹੀ ਜੋੜਾ ਬਕਿੰਘਮ ਪੈਲੇਸ ਤੋਂ ਵੈਸਟਮਿੰਸਟਰ ਐਬੇ ਤੱਕ ਬੱਘੀ ਵਿੱਚ ਸਵਾਰ ਹੋ ਕੇ ਤਾਜਪੋਸ਼ੀ ਵਾਲੀ ਥਾਂ 'ਤੇ ਪੁੱਜਿਆ। ਤਾਜਪੋਸ਼ੀ ਪਿੱਛੋਂ ਚਾਰਲਸ ਤੇ ਕੈਮਿਲਾ 'ਗੋਲਡ ਸਟੇਟ ਕੋਚ' ਵਿੱਚ ਮਹਿਲ ਵਾਪਸ ਆਉਣਗੇ। ਚਾਰਲਸ ਨੂੰ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੇਲਬੀ ਵੱਲੋਂ ਤਾਜ ਪਹਿਨਾਇਆ ਜਾਵੇਗਾ ਜੋ ਇੰਗਲੈਂਡ ਦੇ ਰਾਜੇ ਦੀ ਸ਼ਕਤੀ ਦਾ ਪ੍ਰਤੀਕ ਹੈ।


ਇਹ ਵੀ ਪੜ੍ਹੋ : Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ