Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ
Advertisement
Article Detail0/zeephh/zeephh1682907

Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ

Sidhu Moosewala Insaaf March:  ਸ਼ੁੱਕਰਵਾਰ ਨੂੰ ਇੰਨਸਾਫ ਯਾਤਰਾ ਬੜਾ ਪਿੰਡ ਤੋਂ ਸ਼ੁਰੂ ਹੋ ਕੇ ਜੰਡਿਆਲਾ, ਨੂਰਮਹਿਲ ਤੋਂ ਹੁੰਦੀ ਹੋਈ ਸ਼ਾਹਕੋਟ ਵਿਖੇ ਆ ਕੇ ਰੁਕੀ। ਸ਼ਨੀਵਾਰ ਨੂੰ ਵੀ ਲਾਂਬੜਾ ਤੋਂ ਰਾਮਾਮੰਡੀ ਤੱਕ ਮਾਰਚ ਕੱਢਿਆ ਜਾਵੇਗਾ। ਬਲਕੌਰ ਸਿੰਘ ਅੱਠ ਥਾਵਾਂ ’ਤੇ ਲੋਕਾਂ ਨੂੰ ਸੰਬੋਧਨ ਕਰਨਗੇ।

 

Sidhu Moosewala News: ਜਲੰਧਰ 'ਚ ਸਿੱਧੂ ਮੂਸੇਵਾਲਾ ਲਈ ਕੱਢਿਆ ਜਾ ਰਿਹਾ 'ਇਨਸਾਫ਼ ਮਾਰਚ'; ਫੈਨਜ਼ ਨੂੰ ਕੀਤੀ ਸਮਰਥਨ ਦੇਣ ਦੀ ਅਪੀਲ

Sidhu Moosewala parents march in Jalandhar news today: ਜਲੰਧਰ 'ਚ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Balkaur Singh) ਅਤੇ ਮਾਤਾ ਚਰਨ ਕੌਰ (Charan Kaur) ਵੱਲੋਂ ਅੱਜ ਜਲੰਧਰ, ਜਿੱਥੇ ਕੁਝ ਦਿਨਾਂ 'ਚ ਜਿਮਨੀ ਚੋਣ (Jalandhar Bypoll Election 2023) ਹੋਣੀਆਂ ਹਨ ਇੰਨਸਾਫ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬੀ ਗਾਇਕ 'ਸਿੱਧੂ ਮੂਸੇਵਾਲਾ' (Sidhu Moosewala)ਦੀ ਐਂਟਰੀ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਬੀਤੇ ਕੱਲ੍ਹ ਜਲੰਧਰ ਦੇ ਪਿੰਡ ਬੱਧਾ ਪਿੰਡ ਅਤੇ ਰੁੜਕੀ ਕਲਾਂ (ਫਿਲੌਰ) ਤੋਂ ਯਾਤਰਾ ਸ਼ੁਰੂ ਕੀਤੀ ਗਈ ਸੀ। ਅੱਜ ਦੂਜੇ ਪੜਾਅ ਵਿੱਚ ਮੂਸੇਵਾਲਾ ਦੇ ਮਾਪੇ ਲਾਂਬੜਾ ਤੋਂ ਯਾਤਰਾ ਸ਼ੁਰੂ ਕਰਨਗੇ।

ਜਸਟਿਸ ਫਾਰ ਸਿੱਧੂ ਮੂਸੇਵਾਲਾ ਯਾਤਰਾ ਅੱਜ ਲਾਂਬੜਾ ਤੋਂ ਸ਼ੁਰੂ ਹੋ ਕੇ ਰਵਿਦਾਸ ਚੌਕ ਤੋਂ ਜਲੰਧਰ ਵਿੱਚ ਪ੍ਰਵੇਸ਼ ਕਰੇਗੀ। ਇਸ ਤੋਂ ਬਾਅਦ ਇਹ ਬਬਰੀਕ ਚੌਕ ਤੋਂ ਹੁੰਦੀ ਹੋਈ ਕਰਤਾਰਪੁਰ ਜਾਵੇਗੀ। ਉਥੋਂ ਭੋਗਪੁਰ, ਆਦਮਪੁਰ, ਜੰਡੂਸਿੰਘਾ ਹੁੰਦਾ ਹੋਇਆ ਸ਼ਾਮ ਨੂੰ ਰਾਮਾਮੰਡੀ ਵਿਖੇ ਸਮਾਪਤ ਹੋਵੇਗਾ। ਬੀਤੇ ਦਿਨੀ ਭਾਵੁਕ ਹੋਏ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਲੈਣ ਲਈ ਭਟਕ ਰਹੇ ਹਨ। ਹੋਨਹਾਰ ਪੁੱਤਰ ਸ਼ੁਭਦੀਪ ਦਾ ਕਤਲ ਕਰਨ ਵਾਲੇ ਉਸ ਦੇ ਘਰ ਗੇੜੇ ਮਾਰਦੇ ਰਹੇ ਅਤੇ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। 

ਇਹ ਵੀ ਪੜ੍ਹੋ: Go First Flights Cancelled: GoFirst ਨੇ ਹੁਣ 12 ਮਈ ਤੱਕ ਆਪਣੀਆਂ ਉਡਾਣਾਂ ਕੀਤੀਆਂ ਰੱਦ! ਜਾਣੋ ਕਿਉਂ

ਭਾਰੀ ਹਥਿਆਰ, ਹੈਂਡ ਗ੍ਰਨੇਡ ਅਤੇ ਵਾਹਨ 15 ਦਿਨਾਂ ਤੱਕ ਘਰ ਦੇ ਆਲੇ-ਦੁਆਲੇ ਘੁੰਮਦੇ ਰਹੇ। ਪੰਜਾਬ ਵਿੱਚ ਦੋ ਲੋਕਾਂ ਦੀ ਜਾਨ ਨੂੰ ਖਤਰਾ ਹੈ। ਇਸ ਵਿੱਚ ਉਨ੍ਹਾਂ ਦਾ ਪੁੱਤਰ ਸਿੱਧੂ ਮੂਸੇਵਾਲਾ ਵੀ ਮੌਜੂਦ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ ਸਿੱਧੂ ਮੂਸੇਵਾਲਾ ਨੂੰ ਵੱਡਾ ਖ਼ਤਰਾ ਹੈ।

ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਧਮਕੀ ਬਾਰੇ ਪਤਾ ਹੋਣ ਦੇ ਬਾਵਜੂਦ ਉਨ੍ਹਾਂ ਦੇ ਪੁੱਤਰ ਦੀ ਸੁਰੱਖਿਆ ਘਟਾ ਦਿੱਤੀ ਹੈ। ਉੱਪਰੋਂ ਸੁਰੱਖਿਆ ਘਟਾਉਣ ਵਾਲੀ ਚਿੱਠੀ, ਜਿਸ ਨੂੰ ਟਾਪ ਸੀਕਰੇਟ ਰੱਖਿਆ ਗਿਆ ਹੈ, ਨੂੰ ਸੋਸ਼ਲ ਮੀਡੀਆ 'ਤੇ ਆਪਣੀ ਝੂਠੀ ਸ਼ਾਨ ਦਿਖਾਉਣ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ। ਦੁਸ਼ਮਣਾਂ ਨੇ ਇਸਦਾ ਫਾਇਦਾ ਉਠਾਇਆ ਅਤੇ ਉਸਦੇ ਪੁੱਤਰ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ।

Trending news